11 ਪੰਜਾਬ ਬਟਾਲੀਅਨ ਵੱਲੋਂ ਲਗਾਇਆ ਗਿਆ ਐਨ ਸੀ ਸੀ ਕੈਂਪ
ਅੰਮ੍ਰਿਤਸਰ 3 ਨਵੰਬਰ 2023–ਗੁਰਮੀਤ ਸਿੰਘ ਰਾਜਾ
11 ਪੰਜਾਬ ਬਟਾਲੀਅਨ ਵੱਲੋ ਕਮਾਂਡਿੰਗ ਅਫ਼ਸਰ ਕਰਨਲ ਬਿਰੇਂਦਰ ਕੁਮਾਰ ਅਤੇ ਐਡਮ ਅਫ਼ਸਰ ਕਰਨਲ ਡੀ.ਕੇ. ਉਪਾਧਆਯ ਦੀ ਅਗਵਾਈ ਹੇਠ ਸੀ.ਏ.ਟੀ.ਸੀ.-13, 10 ਰੋਜ਼ਾ ਕੈਂਪ, ਭਗਵਾਨ ਵਾਲਮੀਕਿ ਆਈ.ਟੀ.ਆਈ ਰਾਮਤੀਰਥ ਵਿਖੇ 01 ਨਵੰਬਰ ਤੋਂ 10 ਨਵੰਬਰ ਤੱਕ ਚਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਵੱਖ-ਵੱਖ ਸਕੂਲਾਂ ਤੋਂ ਲਗਭਗ 300 ਕੈਡਿਟਸ ਹਿੱਸਾ ਲੈਣ ਲਈ ਸ਼ਾਮਿਲ ਕੀਤੇ ਗਏ ਹਨ। ਇਹਨਾਂ ਤੋਂ ਇਲਾਵਾ ਵੱਖ-ਵੱਖ ਜਿਲਿ੍ਹਆਂ ਤੋਂ ਲਗਭਗ 120 ਕੈਡਿਟਸ ਨੂੰ ਆਰ ਡੀ ਸੀ ਤਹਿਤ ਟਰੇਨਿੰਗ ਲਈ ਹਿੱਸਾ ਲੈਣਗੇ। ਕੈਂਪ ਦਾ ਉਦਘਾਟਨ ਕਰਦੇ ਹੋਏ ਕਰਨਲ ਬਿਰੇਂਦਰ ਕੁਮਾਰ ਨੇ ਦੱਸਿਆ ਕਿ ਕੈਡਿਟਸ ਦਾ ਸਰਵ ਪੱਖੀ ਵਿਕਾਸ ਹੀ ਇਸ ਕੈਂਪ ਦਾ ਮੁੱਖ ਉਦੇਸ਼ ਹੈ। ਇਸ ਕੈਂਪ ਵਿੱਚ ਸੈਨਿਕ ਟਰੇਨਿੰਗ, ਵੈਪਨ ਟਰੇਨਿੰਗ, ਡਰਿੱਲ ਤੋਂ ਇਲਾਵਾ ਵੱਖ ਵੱਖ ਖੇਡ ਅਤੇ ਸਭਿਆਚਾਰਕ ਮੁਕਾਬਲੇ ਵੀ ਕਰਵਾਏ ਜਾਣਗੇ। ਕੈਂਪ ਦੇ ਦੌਰਾਨ ਕੈਡਿਟਸ ਨੂੰ ਸਾਈਬਰ ਸੁਰੱਖਿਆ ਅਤੇ ਆਨਲਾਈਨ ਧੋਖਾਧੜੀ ਬਾਬਤ ਸਾਈਬਰ ਸੈੱਲ (ਪੰਜਾਬ ਪੁਲਿਸ) ਵੱਲੋ ਲੈਕਚਰ ਆਯੋਜਿਤ ਕੀਤਾ ਗਿਆ, ਤਾਂ ਜੋ ਕੈਡਿਟਸ ਨੂੰ ਸੰਪੂਰਨ ਜਾਗਰੂਕਤਾ ਦਿੱਤੀ ਜਾ ਸਕੇ। ਇਸ ਕੈਂਪ ਵਿੱਚ ਕੈਪਟਨ ਰਾਜ ਕੁਮਾਰ ਮਿਸ਼ਰਾ, ਲੇਫ਼ ਗੀਤਾ ਦੇਵੀ, ਸੀ ਟੀ ਓ ਗੁਰਜਿੰਦਰ ਕੌਰ, ਸੈਕੰਡ ਅਫ਼ਸਰ ਕਿਰਨ ਚਾਵਲਾ, ਲੇਫਅਮਰਜੀਤ ਸਿੰਘ, ਸੁਪਰਡੈਂਟ ਵਿਨੇ ਧਵਨ, ਸੂਬੇਦਾਰ ਅਨਿਲ, ਸੂਬੇਦਾਰ ਰਾਕੇਸ਼, ਬੀ ਐਚ ਐਮ ਸੰਜੀਵ,, ਸੀ ਐਚ ਐਮ ਵੇਦ ਰਾਜ, ਹਵਲਦਾਰ ਮੁਕੇਸ਼ ਸ਼ਾਮਿਲ ਰਹੇ।
==—