ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ / ਸੁਖਦੇਵ ਮੋਨੂੰ) ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਦੀ 10ਵੀਂ ਪੀੜ੍ਹੀ ਪ੍ਰੋਫ਼ੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਬਾਬਾ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇ ਗੁਰੂ ਕੀ ਵਡਾਲੀ (ਛੇਹਰਟਾ) ਵੱਲੋਂ ਸੰਗਤਾਂ ਸਮੇਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 428ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰੂ ਕੀ ਵਡਾਲੀ ਵਿਖੇ 4 ਜੂਨ ਦੀ ਰਾਤ ਨੂੰ ਲੰਗਰ ਹਾਲ ਬਾਬਾ ਖੜਕ ਸਿੰਘ ਦੀ ਛੱਤ ‘ਤੇ 12 ਵੱਜ ਕੇ 20 ਮਿੰਟ ਤੇ ਸੱਜੇ ਹੋਏ ਦੀਵਾਨ ਦੀ ਸਮਾਪਤੀ ਦੀ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ 428 ਘਿਓ ਦੇ ਦੀਵਿਆਂ ਦੀ ਅਕ੍ਰਿਤੀ “428 ਸਾਲਾ ਪ੍ਰਕਾਸ਼ ਪੁਰਬ” ਬਣਾਕੇ ਸੰਗਤਾਂ ਨੂੰ ਜਪੁਜੀ ਸਾਹਿਬ ਅਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਦੀਵੇ ਜਗਾਏ ਜਾਣਗੇ ।
— *ਘਰ ਘਰ ਘਿਓ ਦੇ ਦੀਵੇ ਜਗਾਉਣ ਦੀ ਅਪੀਲ*—ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਵੱਲੋਂ ਸੰਸਾਰ ਭਰ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਗੁਰੂ ਘਰਾਂ ਤੋਂ ਇਲਾਵਾ ਆਪਣੇ ਘਰਾਂ ਵਿੱਚ ਵੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 428ਵੇਂ ਪ੍ਰਕਾਸ਼ ਪੁਰਬ ‘ਤੇ 4 ਜੂਨ ਨੂੰ ਵਾਹਿਗੁਰੂ ਦਾ ਸਿਮਰਨ ਕਰਦਿਆਂ ਘਿਓ ਦੇ ਦੀਵੇ ਜਗਾਕੇ ਗੁਰੂ ਜੀ ਦੀਆਂ ਖੁਸ਼ੀਆਂ ਲਈਆਂ ਜਾਣ