ਫਿਰੋਜ਼ਪੁਰ 2 ਨਵੰਬਰ (ਗੁਰਪ੍ਰੀਤ ਸਿੰਘ ਸਿੱਧੂ )
ਡਰੇਨਸ ਵਿਭਾਗ ਗੋਲੇਵਾਲਾ ਡਿਵੀਜ਼ਨ ਫਿਰੋਜ਼ਪੁਰ ਦੇ ਮੈਕੈਨੀਕਲ ਵਿੰਗ ਦੇ ਟਾਈਮ ਕਲਰਕ ਸੁਖਦੇਵ ਸਿੰਘ 60 ਸਾਲ ਦੀ ਨੌਕਰੀ ਕਰਨ ਬਾਅਦ ਸੇਵਾ ਮੁਕਤ ਤੇ ਸਹਿਕਰਮੀਆਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਸਮਾਗਮ ਗੁਰਦੁਆਰਾ ਸਾਹਿਬ ਫਰੀਦਕੋਟ ਰੋਡ ਫਿਰੋਜ਼ਪੁਰ ਵਿਖੇ ਹੋਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਅਤੇ ਰਾਗੀ ਜਥੇ ਵੱਲੋਂ ਕੀਰਤਨ ਗਾਇਨ ਕੀਤਾ ਗਿਆ। ਇਸ ਉਪਰੰਤ ਵਿਦਾਇਗੀ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਦੋਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅਸੈ ਡੀ ਓ ਸਿਮਰਨ ਸਿੰਘ ਸਿੰਘ ਮਕੈਨਿਕਲ ਵਿਭਾਗ ਫਿਰੋਜ਼ਪੁਰ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ ਫਿਰੋਜ਼ਪੁਰ, ਗੁਰਮੀਤ ਸਿੰਘ ਜੰਮੂ ਪ੍ਰਧਾਨ ਮਕੈਨਿਕਲ ਫ਼ੀਲਡ ਵਰਕਸ਼ਾਪ ਵਰਕਰਜ਼ ਯੂਨੀਅਨ,ਦਰਸ਼ਨ ਸਿੰਘ ਚੇਅਰਮੈਨ , ਮਨਜੀਤ ਸਿੰਘ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮ ਆਗੂ ਸੁਖਦੇਵ ਸਿੰਘ ਵਾਲੀਆ ਨੇ ਜਥੇਬੰਦ ਹੋਣ ਦੇ ਨਾਲ ਆਪਣੇ ਪਰਿਵਾਰ ਅਤੇ ਨੌਕਰੀ ਨੂੰ ਲੈਕੇ ਇਮਾਨਦਾਰੀ ਨਾਲ ਜ਼ਿਮੇਵਾਰੀ ਨਿਭਾਈ। ਉਨ੍ਹਾਂ ਕਿਹਾ ਕਿ ਸਾਥੀ ਸੁਖਦੇਵ ਸਿੰਘ ਨੇ ਹਮੇਸ਼ਾ ਮੁਲਾਜ਼ਮ ਸਾਥੀਆਂ ਨੂੰ ਭੀੜ ਪੈਣ ਤੇ ਨਾਲ ਖੜਕੇ ਕਦੇ ਧੱਕਾ ਨਹੀ ਹੋਣ ਦਿੱਤਾ ਅਤੇ ਉਨ੍ਹਾਂ ਨਾਲ ਡੱਟ ਕੇ ਖੜ੍ਹੇ। ਇਸ ਮੌਕੇ ਵਿਦਾਇਗੀ ਪਾਰਟੀ ਸਮਾਗਮ ਦੌਰਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਮਕੈਨਿਕਲ ਫ਼ੀਲਡ ਵਰਕਸ਼ਾਪ ਯੂਨੀਅਨ ਵੱਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਅਤੇ ਰਿਸ਼ਤੇਦਾਰਾਂ, ਮੁਲਾਜ਼ਮ ਸਾਥੀਆਂ ਨੇ ਤੋਹਫਿਆਂ ਨਾਲ ਵਿਦਾਇਗੀ ਦਿੱਤੀ। ਇਸ ਮੌਕੇ ਸਮਾਗਮ ਵਿੱਚ ਅਮਰੀਕ ਸਿੰਘ ਪ੍ਰਧਾਨ , ਸੰਜੀਵ ਕੁਮਾਰ ਕੈਸ਼ੀਅਰ, ਜਗੀਰ ਸਿੰਘ , ਰਾਮਵੀਰ ਸਿੰਘ, ਸੁਖਦੇਵ ਸਿੰਘ, ਸਲਵਿੰਦਰ ਸਿੰਘ , ਸੁਰੇਸ਼ ਕੁਮਾਰ, ਉਂਕਾਰ ਸਿੰਘ ਆਦਿ ਤੋਂ ਇਲਾਵਾਂ ਦਫਤਰੀ ਸਟਾਫ ਅਤੇ ਰਿਸ਼ਤੇਦਾਰ ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਚੇਅਰਮੈਨ ਦਰਸ਼ਨ ਸਿੰਘ ਨੇ ਬਾਖੂਬੀ ਨਿਭਾਈ।