ਜ਼ੀਰਾ/ ਫਿਰੋਜ਼ਪੁਰ 12 ਮਈ (ਗੁਰਪ੍ਰੀਤ ਸਿੰਘ ਸਿੱਧੂ) ਸੰਤ ਨਿਰੰਕਾਰੀ ਮੰਡਲ ਦਿੱਲੀ ਦੀ ਬਰਾਂਚ ਸੰਤ ਨਿਰੰਕਾਰੀ ਸਤਿਸੰਗ ਭਵਨ ਸਨੇਰ ਰੋਡ ਜ਼ੀਰਾ ਵਿਖੇ ਬ੍ਰਾਂਚ ਮੁਖੀ ਅਮਨਦੀਪ ਜੀ ਦੀ ਦੇਖ ਰੇਖ ਹੇਠ ਸੰਤ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਨਿਰੰਕਾਰੀ ਮਿਸ਼ਨ ਦੇ ਪ੍ਰਚਾਰਕ ਭਾਈ ਸਾਹਿਬ ਸਤਪਾਲ ਸਿੰਘ ਜੀ ਕੋਟਕਪੂਰਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਕੱਤਰ ਸੰਗਤਾਂ ਦੇ ਸਨਮੁੱਖ ਹੁੰਦਿਆਂ ਨਿਰੰਕਾਰੀ ਮਿਸ਼ਨ ਵੱਲੋਂ ਮਾਨਵਤਾ ਲਈ ਕੀਤੇ ਜਾ ਰਹੇ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸਾ ਜੀ ਦੇ ਪਰਉਪਕਾਰ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਬਿਨਾ ਨਿਰੰਕਾਰ ਦੀ ਪ੍ਰਪਾਤੀ ਅਸੰਭਵ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਤੋਂ ਨਿਰੰਕਾਰ ਦੀ ਪ੍ਰਪਾਤੀ ਤੋਂ ਬਾਅਦ ਦੁਨਿਆਵੀਂ ਸੁਖ ਆਪਣੇ ਆਪ ਚਲਦੇ ਆਉਂਦੇ ਹਨ। ਇਸ ਮੌਕੇ ਨਿਰੰਕਾਰੀ ਮਿਸ਼ਨ ਬ੍ਰਾਂਚ ਜ਼ੀਰਾ ਵੱਲੋਂ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਬੂਟਾ ਸਿੰਘ ਸੇਵਾਦਲ ਦਲ ਪਰਿਵਾਰ ਵੱਲੋਂ ਸਮੁੱਚੀ ਸੰਗਤ ਦੀ ਸੇਵਾ ਲੰਗਰ ਛਕਾ ਕੇ ਸੇਵਾ ਕੀਤੀ ਗਈ।
ਜ਼ੀਰਾ ਵਿਖੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸੰਤ ਸੰਮੇਲਨ ਸਮਾਗਮ ਕਰਵਾਇਆ
ਗੁਰੂ ਬਿਨਾ ਨਿਰੰਕਾਰ ਦੀ ਪ੍ਰਾਪਤੀ ਅਸੰਭਵ : ਮਹਾਤਮਾ ਸਤਪਾਲ ਸਿੰਘ ਜੀ ਕੋਟਕਪੂਰਾ
previous post