Home » ਥਾਣਾ ਸਿਟੀ ਦੀ ਪੁਲਿਸ ਨੇ ਦੋ ਐਕਟਿਵਾ ਸਮੇਤ ਕੀਤਾ ਇੱਕ ਵਿਅਕਤੀ ਨੂੰ ਗ੍ਰਿਫਤਾਰ

ਥਾਣਾ ਸਿਟੀ ਦੀ ਪੁਲਿਸ ਨੇ ਦੋ ਐਕਟਿਵਾ ਸਮੇਤ ਕੀਤਾ ਇੱਕ ਵਿਅਕਤੀ ਨੂੰ ਗ੍ਰਿਫਤਾਰ

by Rakha Prabh
30 views
ਹੁਸ਼ਿਆਰਪੁਰ 1 ਜੁਲਾਈ ( ਤਰਸੇਮ ਦੀਵਾਨਾ ) ਸਰਤਾਜ  ਸਿੰਘ ਚਾਹਲ ਆਈ ਪੀ ਐਸ ਐਸ ਐਸ ਪੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਪਲਵਿੰਦਰ ਸਿੰਘ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ  ਦੀ ਅਗਵਾਈ ਹੇਠ  ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਏ.ਐਸ.ਆਈ. ਕੋਸ਼ਲ ਚੰਦਰ ਸਮੇਤ ਸਾਥੀ ਕਰਮਚਾਰੀਆ ਨੇ ਗੋਰਵ ਪੁੱਤਰ ਸੋਮਨਾਥ ਵਾਸੀ ਬਹਾਦਰਪੁਰ ਥਾਣਾ ਸਿਟੀ,ਹੁਸ਼ਿਆਰਪੁਰ ਨੂੰ ਧੋਬੀ ਘਾਟ ਚੌਂਕ ਹੁਸ਼ਿਆਰਪੁਰ ਵਿਖੇ ਨਾਕਾ ਲਗਾ ਕੇ ਕਾਬੂ ਕੀਤਾ, ਉਸਨੇ ਪੁੱਛਗਿੱਛ ਉਕਤ ਵਿਅਕਤੀ  ਨੇ ਦੱਸਿਆ ਕਿ ਅੱਜ ਤੋਂ ਕਰੀਬ ਇੱਕ ਮਹੀਨਾ ਪਹਿਲਾ ਮੈਂ ਤੇ ਮੋਨੂੰ ਵਾਸੀ ਕਮੇਟੀ ਬਜਾਰ ਹੁਸ਼ਿਆਰਪੁਰ ਦੇ ਨਾਲ ਰਲ ਕੇ ਐਕਟਿਵਾ ਚੋਰੀ ਕੀਤੀ ਸੀ। ਜਿਸ ਤੇ ਥਾਣਾ ਸਿਟੀ ਵਿਖੇ ਮੁਕੱਦਮਾ  ਦਰਜ ਕੀਤਾ ਗਿਆ ਸੀ ਇਸ ਸਬੰਧੀ ਪੁਲਿਸ ਮੁਜਾਜਲਾ ਨੇ ਦੱਸਿਆ ਕਿ  ਗ੍ਰਿਫਤਾਰ ਕੀਤੇ ਗਏ ਵਿਅਕਤੀ ਕੋਲੋ ਚੋਰੀ ਸ਼ੁਦਾ 2 ਐਕਟੀਵਾ ਬ੍ਰਾਮਦ ਕੀਤੀਆਂ ਗਈਆ ਹਨ ਉਹਨਾ ਦੱਸਿਆ ਕਿ ਉਕਤ ਵਿਅਕਤੀ  ਕੋਲੋ  ਚੋਰੀ ਦੇ ਹੋਰ ਵੀ ਵਹੀਕਲ ਬ੍ਰਮਾਦ ਹੋਣ ਦੀ ਸੰਭਾਵਨਾ ਹੈ।ਉਹਨਾ ਦੱਸਿਆ ਕਿ ਉਕਤ ਵਿਅਕਤੀ ਨੂੰ  ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਡ ਲੈ ਕੇ ਹੋਰ ਚੋਰੀ ਦੀਆ ਵਾਰਦਾਤਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Leave a Comment