Home » ਬੇਗਮਪੁਰਾ ਟਾਈਗਰ ਫੋਰਸ ਵਲੋਂ ਦਲਿਤ ਸਮਾਜ ਅਤੇ ਸਮਾਜ ਦੇ ਰਹਿਬਰਾਂ ਵਿਰੁੱਧ ਭੱਦੀ ਸਬਦਾਵਲੀ ਬੋਲਣ ਵਾਲੇ ਦੇ ਖਿਲਾਫ ਦਿੱਤੀ ਦਰਖਾਸਿਤ ।

ਬੇਗਮਪੁਰਾ ਟਾਈਗਰ ਫੋਰਸ ਵਲੋਂ ਦਲਿਤ ਸਮਾਜ ਅਤੇ ਸਮਾਜ ਦੇ ਰਹਿਬਰਾਂ ਵਿਰੁੱਧ ਭੱਦੀ ਸਬਦਾਵਲੀ ਬੋਲਣ ਵਾਲੇ ਦੇ ਖਿਲਾਫ ਦਿੱਤੀ ਦਰਖਾਸਿਤ ।

ਅਮਰ ਸਹੀਦ ਸੰਤ ਰਾਮਾ ਨੰਦ ਜੀ ਵਾਰੇ ਭੱਦੀ ਸਬਦਾਵਲੀ ਬੋਲਣ ਵਾਲੇ ਦੇ ਖਿਲਾਫ ਕੀਤੀ ਜਾਵੇ ਤੁਰੰਤ ਐਫ ਆਈ ਆਰ : ਹੈਪੀ ਫਤਿਹਗੜ੍ਹ , ਸ਼ਤੀਸ ਸ਼ੇਰਗੜ

by Rakha Prabh
13 views
ਹੁਸਿ਼ਆਰਪੁਰ, 25 ਜੁਲਾਈ (ਤਰਸੇਮ ਦੀਵਾਨਾ)- ਬੇਗਮਪੁਰਾ ਟਾਈਗਰ ਫੋਰਸ ਦਾ ਇਕ ਵਫਦ ਫੋਰਸ ਦੇ ਜਿ਼ਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਅਗਵਾਈ ਵਿੱਚ ਐਸ ਐਸ ਪੀ ਹੁਸਿ਼ਆਰਪੁਰ ਦੀ ਗੈਰ-ਮੌਜੂਦਗੀ ਵਿੱਚ ਐਸ ਪੀ ਹੈਡਕੁਆਰਟਰ ਮੈਡਮ ਮਨਦੀਪ ਕੌਰ ਮਿਲਿਆ ਅਤੇ ਇਸਟਾਗ੍ਰਾਮ ਤੇ ਐਸੀ ਸਮਾਜ ਦੀ ਇੱਕ ਲੜਕੀ ਅਤੇ ਸਮਾਜ ਦੇ ਅਮਰ ਸਹੀਦ ਸੰਤ ਰਾਮਾ ਨੰਦ ਜੀ ਵਾਰੇ ਭੱਦੀ ਸਬਦਾਵਲੀ ਬੋਲਣ ਵਾਲੇ ਦੇ ਖਿਲਾਫ ਐਫ ਆਈ ਆਰ ਕਰਨ ਲਈ ਇੱਕ ਦਰਖਾਸਿਤ ਦਿੱਤੀ ਗਈ । ਜਿਸ ਵਿੱਚ ਉਨ੍ਹਾਂ ਨੇ ਐਸਸੀ ਸਮਾਜ ਦੇ ਵਿਰੁੱਧ ਮਾੜੀ ਸ਼ਬਦਾਵਲੀ ਵਰਤਣ ਵਾਲੇ ਵਿਅਤਕੀ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਬੰਧੀ ਕੌਮੀ ਆਗੂਆ  ਨੇ ਦੱਸਿਆ ਕਿ ਐਸਸੀ ਸਮਾਜ ਦੀ ਲੜਕੀ ਮਨਜੀਤ ਕੌਰ ਪੁੱਤਰੀ ਨਰਿੰਦਰ ਕੌਰ ਵਾਸੀ ਪਿੰਡ ਉਦਣਵਾਲ ਤਹਿਸੀਲ ਬਲਾਚੌਰ ਜਿ਼ਲ੍ਹਾ ਭਗਤ ਸ਼ਹੀਦ ਸਿੰਘ ਨਗਰ, ਜਿਸ ਦੀ ਇੰਸਟਾ ਆਈੌ ਡੀ ਗੁਰਮਨ-834 ਜਿਸ ਤੇ ਲਗਭਗ 22 ਹਜਾਰ ਤੋਂ ਜਿ਼ਆਦਾ ਫੋਲੋਵਰ ਹਨ। ਇਸ ਤੇ ਸਿਰਫ ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨਾਲ ਸਬੰਧਿਤ ਹੀ ਪੋਸਟਾਂ ਪਾਈਆਂ ਜਾਂਦੀਆਂ ਹਨ ਅਤੇ ਪਈਆ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾ ਤੋਂ ਇੰਨਸਟਾ ਆਈ ਡੀ ਭਿੰਦਾ ਨਿੱਝਰ ਅਤੇ ਭਿੰਦਾ 7071 ਤੋਂ ਉਕਤ ਮਨਜੀਤ ਕੌਰ ਦੀ ਇਨਸਟਾ ਆਈ ਡੀ ਤੇ ਜਾਤੀ ਸੂਚਕ ਸ਼ਬਦ ਪੂਰੇ ਸਮਾਜ ਦੇ ਪ੍ਰਤੀ ਅਤੇ ਸ਼ਹੀਦ ਸੰਤ ਰਾਮਾ ਨੰਦ ਜੀ ਨੂੰ ਮਾਰਨ ਵਿੱਚ ਆਪਣਾ ਅਤੇ ਆਪਣੀ ਮਾਸੀ ਦੇ ਲੜਕੇ ਦਾ ਹੱਥ ਦੱਸਦਾ ਹੈ ਅਤੇ ਨਾਲ ਹੀ ਗਾਲੀ-ਗਲੋਚ ਵੀ ਕਰਦਾ ਹੈ। ਜੋ ਨੰਬਰ ਇਸ ਨੇ ਇੰਨਸਟਾ ਚੈਟ ਵਿੱਚ ਮਨਜੀਤ ਕੌਰ ਨੂੰ ਦਿੱਤਾ ਹੈ, ਉਸ ਉਪਰ ਬੇਗਮਪੁਰਾ ਟਾਇਗਰ ਫੋਰਸ ਦੇ ਹਲਕਾ ਚੱਬੇਵਾਲ ਤੋ ਸਕੱਤਰ ਰਾਕੇਸ਼ ਕੁਮਾਰ ਪਿੰਡ ਜੱਲੋਵਾਲ ਤਹਿਸੀਲ ਤੇ ਜਿ਼ਲ੍ਹਾ ਹੁਸਿ਼ਆਰਪੁਰ ਵਲੋਂ ਜਦੋਂ ਸੰਪਰਕ ਕੀਤਾ ਗਿਆ ਤਾਂ ਉਸਨੇ ਜਾਤੀ ਸੂਚਕ ਸ਼ਬਦ ਬੋਲੇ ਅਤੇ ਸਮੁੱਚੇ ਐਸ ਸੀ ਸਮਾਜ ਬਾਰ ਇੰਨੀ ਭੱਦੀ ਸ਼ਬਦਾਵਲੀ ਬੋਲੀ ਅਤੇ ਗਾਲ਼ੀ-ਗਲੋਚ ਕੀਤਾ, ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਸੋ਼ਸ਼ਲ ਮੀਡੀਆ ਉਪਰ ਸ੍ਰੀ ਗੁਰੂ  ਰਵਿਦਾਸ ਜੀ ਮਹਾਰਾਜ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਲਿਤ ਸਮਾਜ ਵਿਰੁੱਧ ਭੈੜੀ ਸ਼ਬਦਾਵਾਲੀ ਵਰਤਣ ਅਤੇ ਸ਼ਹੀਦ ਸੰਤ ਰਾਮਾ ਨੰਦ ਜੀ ਨੂੰ ਮਾਰਨ ਵਿੱਚ ਆਪਣਾ ਅਤੇ ਆਪਣੀ ਮਾਸੀ ਦੇ ਲੜਕੇ ਦਾ ਹੱਥ ਦੱਸਣ ਵਾਲੇ ਉਕਤ ਵਿਅਕਤੀ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਕੇ ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ। ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਮਨਪ੍ਰੀਤ ਕੋਹਲੀ,ਅਜੈ ਕੁਮਾਰ,ਵਿੱਕੀ ਸਿੰਘ ਪੁਰਹੀਰਾ ,ਗੁਰਪ੍ਰੀਤ ਕੁਮਾਰ,ਸਨੀ ਸੀਣਾ ,ਭਿੰਦਾ ਸੀਣਾ  ,ਅਮਨਦੀਪ, ,ਦੋਆਬਾ ਇੰਚਾਰਜ  ਜੱਸਾ ਸਿੰਘ  ਨੰਦਨ , ਸਤੀਸ਼ ਕੁਮਾਰ ਸ਼ੇਰਗੜ, ਚਰਨਜੀਤ ਸਿੰਘ, ਰਾਮ ਜੀ, ਬਲਵਿੰਦਰ ਸ਼ੇਰਗੜੀਆ,ਗਗਨਦੀਪ ਸ਼ੇਰਗੜੀਆ,ਅਮਰੀਕ ਸ਼ੇਰਗੜੀਆ ,ਭੁਪਿੰਦਰ ਮਾਨਾ ,ਅਵਤਾਰ ਤਾਰੀ ਮਾਨਾ ,ਵਿਜੈ ਕੁਮਾਰ ਸ਼ੀਹਮਾਰ,ਪੰਮਾ ਡਾਡਾ, ਜਸਵੀਰ ਸ਼ੇਰਗੜੀਆ , ਅਮਰੀਕ ਸਿੰਘ ਸ਼ੇਰਗੜੀਆ , ਗੋਗਾ ਮਾਂਝੀ ,ਰਾਜ ਕੁਮਾਰ ਬੱਧਣ ,ਅਸੋਕ ਕੁਮਾਰ ,ਡਿੰਪੀ , ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਚਰਨਜੀਤ ਸਿੰਘ,ਇੰਦਰਪਾਲ ਸਿੰਘ,ਵਿਸ਼ਾਲ ਬਸੀ ਬਾਹੀਆ , ਬਿੱਟੂ ਵਿਰਦੀ ਪੰਚ ਸ਼ੇਰਗੜ ,ਕਮਲਜੀਤ ਸਿੰਘ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, , ਮਨੀਸ਼ ਕੁਮਾਰ, ਦਵਿੰਦਰ ਕੁਮਾਰ ,ਚਰਨਜੀਤ ਡਾਡਾ, ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ , ਗੁਰਪ੍ਰੀਤ ਗੋਪਾ ,ਨਿੱਕਾ ਬਸੀ ਕਿੱਕਰਾ ,ਰਵੀ ,ਦੀਪੂ ਨਲੋਈਆ,ਭੁਪਿੰਦਰ ਕੁਮਾਰ ਬੱਧਣ ,ਅਵਤਾਰ ਡਿੰਪੀ,ਚਰਨਜੀਤ ਡਾਡਾ , ਕਮਲਜੀਤ ਡਾਡਾ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

Related Articles

Leave a Comment