ਫਗਵਾੜਾ, 25 ਜੁਲਾਈ (ਸ਼ਿਵ ਕੋੜਾ) ਪ੍ਰਸਿੱਧ ਸਮਾਜ ਸੇਵਕ ਮਲਕੀਅਤ ਸਿੰਘ ਰਘਬੋਤਰਾ ਦੀ ਮਾਤਾ ਬੀਬੀ ਜਸਵੰਤ ਕੌਰ ਜੀ ਦਾ ਮਿਤੀ 24 ਜੁਲਾਈ 2023 ਨੂੰ ਦਿਹਾਂਤ ਹੋ ਗਿਆ ਸੀ , ਦਾ ਸੰਸਕਾਰ 27 ਜੁਲਾਈ 2023, ਦਿਨ ਵੀਰਵਾਰ ਸਵੇਰੇ 11 ਵਜੇ ਬੰਗਾ ਰੋਡ ਸ਼ਮਸ਼ਾਨ ਘਾਟ ਫਗਵਾੜਾ ਵਿਖੇ ਹੋਏਗਾ। ਉਹਨਾ ਨਮਿੱਤ ਅੰਤਿਮ ਅਰਦਾਸ 30 ਜੁਲਾਈ 2023 ਦਿਨ ਐਤਵਾਰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਦੁਪਿਹਰ 12 ਵਜੇ ਤੋਂ 2 ਵਜੇ ਤੱਕ ਹੋਏਗੀ। ਮਾਤਾ ਜਸਵੰਤ ਕੌਰ ਦੀ ਮੌਤ ਦੀ ਖ਼ਬਰ ਸੁਣਦਿਆ ਵੱਡੀ ਗਿਣਤੀ ‘ਚ ਨਗਰ ਨਿਵਾਸੀ ਅਫ਼ਸੋਸ ਪ੍ਰਗਟ ਕਰਨ ਲਈ ਉਹਨਾ ਦੇ ਗ੍ਰਹਿ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਪੁੱਜ ਰਹੇ ਹਨ। ਮਾਤਾ ਜਸਵੰਤ ਕੌਰ 85 ਵਰ੍ਹਿਆਂ ਦੇ ਸਨ। ਉਹ ਸਨਅੱਤਕਾਰ ਗੋਪਾਲ ਸਿੰਘ ਦੀ ਸੁਪਤਨੀ ਸਨ। ਉਹ ਆਪਣੇ ਪਿੱਛੇ ਸਪੁੱਤਰ ਮਲਕੀਅਤ ਸਿੰਘ ਰਘਬੋਤਰਾ, ਤਲਜੀਤ ਸਿੰਘ ਰਘਬੋਤਰਾ, ਕੁਲਦੀਪ ਸਿੰਘ ਰਘਬੋਤਰਾ ਅਤੇ ਧੀਆਂ, ਪੋਤਰੀਆਂ, ਦੋਹਤਰੀਆਂ ਵਾਲਾ ਪਰਿਵਾਰ ਛੱਡ ਗਏ ਹਨ।