Home » ਸ਼ਹਿਰਾਂ ਤੇ ਪਿੰਡਾਂ ਵਿੱਚ ਘਰੇਲੂ ਬਿਜਲੀ ਸਪਲਾਈ ਸਬੰਧੀ ਚਿਪ ਵਾਲੇ ਮੀਟਰ ਨਹੀ ਲਗਾਉਣ ਦਿੱਤੇ ਜਾਣਗੇ: ਸੂਬਾ ਆਗੂ ਜਸਪਾਲ ਪੰਨੂੰ

ਸ਼ਹਿਰਾਂ ਤੇ ਪਿੰਡਾਂ ਵਿੱਚ ਘਰੇਲੂ ਬਿਜਲੀ ਸਪਲਾਈ ਸਬੰਧੀ ਚਿਪ ਵਾਲੇ ਮੀਟਰ ਨਹੀ ਲਗਾਉਣ ਦਿੱਤੇ ਜਾਣਗੇ: ਸੂਬਾ ਆਗੂ ਜਸਪਾਲ ਪੰਨੂੰ

ਸ਼ਹਿਰਾਂ ਤੇ ਪਿੰਡਾਂ ਵਿੱਚ ਘਰੇਲੂ ਬਿਜਲੀ ਸਪਲਾਈ ਸਬੰਧੀ ਚਿਪ ਵਾਲੇ ਮੀਟਰ ਨਹੀ ਲਗਾਉਣ ਦਿੱਤੇ ਜਾਣਗੇ: ਸੂਬਾ ਆਗੂ ਜਸਪਾਲ ਪੰਨੂੰ

by Rakha Prabh
162 views

ਜ਼ੀਰਾ/ ਫਿਰੋਜ਼ਪੁਰ 30 ਮਈ ( ਗੁਰਪ੍ਰੀਤ ਸਿੰਘ ਸਿੱਧੂ ) ਕਿਸਾਨ ਸੰਘਰਸ਼ ਕਮੇਟੀ ਪੰਜਾਬ ਬੋਰਡ ਦੀ ਅਹਿਮ ਮੀਟਿੰਗ ਪਿੰਡ ਲੌਂਗੋਦੇਵਾ ਵਿੱਖੇ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਮੱਮੂ ਦੀ ਪ੍ਰਵਾਨਗੀ ਹੇਠ ਹੋਈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਮਾਲਵਾ ਜੌਨ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਪੰਨੂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਦੇਸ਼ ਅੰਦਰ ਮੋਦੀ ਸਰਕਾਰ ਵੱਲੋ ਦਿੱਲੀ ਵਿਚ ਕਿਸਾਨਾ ਉਤੇ ਕੀਤੇ ਤਸੱਦਦ ਦੀ ਅਲੋਚਨਾਂ ਕਰਦਿਆਂ ਪਹਿਲਵਾਨ ਲੜਕੀਆ ਨੂੰ ਗ੍ਰਿਫਤਾਰ ਕਰਨ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਜਲਦੀ ਗੁਆਂਢੀ ਸੂਬਿਆ ਦੇ ਗੈਰ ਰਾਜਨੀਤਕ ਜੱਥੇਬੰਦੀਆ ਨਾਲ ਗੱਲਬਾਤ ਕਰਨਗੇ ਅਤੇ ਕੋਈ ਨਵੀ ਰਣਨੀਤੀ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪਿੰਡਾ ਵਿੱਚ ਬਿਜਲੀ ਬੋਰਡ ਵੱਲੋ ਨਵੇ ਚਿੱਪ ਵਾਲੇ ਮੀਟਰ, ਲਗਾਏ ਜਾ ਰਹੇ ਹਨ ਜਿਨ੍ਹਾਂ ਦਾ ਕਿਸਾਨ ਸੰਘਰਸ਼ ਕਮੇਟੀ ਡੱਟਵਾ ਵਿਰੋਧ ਕਰੇਗੀ ਅਤੇ ਸਰਕਾਰ ਤੇ ਬਿਜਲੀ ਵਿਭਾਗ ਵਿਰੁੱਧ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਪਿੰਡ ਅਤੇ ਸ਼ਹਿਰਾ ਵਿੱਚ ਜੱਥੇਬੰਦੀ ਚਿੱਪ ਵਾਲੇ ਮੀਟਰ ਨਹੀ ਲੱਗਣ ਦੇਵਗੀ। ਇਸ ਸਮੇ ਹੋਰਨਾਂ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਆਗੂ ਰੀਤਮਹਿੰਦਰ ਸਿੰਘ ਹੋਲਾਵਾਲੀ , ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਜਿਲ੍ਹਾ ਪ੍ਰੈੱਸ ਸਕੱਤਰ,ਇਕਾਈ ਪ੍ਰਧਾਨ ਸੁਖਦੇਵ ਸਿੰਘ ਸਨੇਰ, ਇਕਾਈ ਪ੍ਰਧਾਨ ਜਗਰਾਜ ਸਿੰਘ ਮੈਂਬਰ ਮਨਸੂਰਵਾਲ ਵਾਲ, ਖਜਾਨਚੀ ਰਣਜੋਧ ਸਿੰਘ ਜੋਧਾਂ ,ਪ੍ਰਧਾਨ ਨਿਸ਼ਾਨ ਸਿੰਘ ਸਿੱਧੂ ਜ਼ੀਰਾ ,ਬਿੰਦਰ ਸਿੰਘ ਸਨੇਰ ਖਜਾਨਚੀ , ਚਮਕੌਰ ਸਿੰਘ ਗਿੱਲ ਮਨਸੂਰਵਾਲ, ਹਰਪ੍ਰੀਤ ਸਿੰਘ ਪੀਤਾ ਮੈਬਰ,ਗੁਰਪ੍ਰੀਤ ਸਿੰਘ ਮੈਂਬਰ, ਨਿਸ਼ਾਨ ਦੀਪ ਸਿੰਘ ਪੰਨੂ ਅਤੇ ਸਮੂਹ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਵਰਕਰ ਹਾਜ਼ਰ ਸਨ।

Related Articles

Leave a Comment