ਕੋਟ ਈਸੇ ਖਾਂ-30 ਮਈ -(ਜੀ ਐੱਸ ਸਿੱਧੂ )-ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਾਰ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ ਅੱਜ ਅਕਾਦਮਿਕ ਸੈਸ਼ਨ 2023-24 ਵਿਦਿਆਰਥੀ ਕੌਂਸਲ ਦੀ ਸਹੁੰ ਚੁੱਕ ਸਮਾਗਮ ਮਨਾਇਆ ਗਿਆ ।
ਇਹ ਸਮਾਗਮ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਗਿਆ ਹੈ। ਵਿੱਦਿਆਰਥੀ ਕੌਂਸਲ ਬੱਚਿਆਂ ਦੇ ਵਿੱਚ ਆਪਣੇ ਫ਼ਰਜ਼ਾਂ ਨੂੰ ਆਪਣੀ ਪੂਰੀ ਸਮਰੱਥਾ ਨਾਲ਼ ਅਤੇ ਬਹੁਤ ਵਧੀਆ ਢੰਗ ਨਾਲ ਨਿਭਾਉਣ ਲਈ ਤਿਆਰ ਕਰਦਾ ਹੈ ਤਾਂ ਕਿ ਬੱਚੇ ਆਉਣ ਵਾਲੇ ਸਮੇਂ ਵਿਚ ਬਹੁਤ ਵਧੀਆ ਸਿਰਕੱਢ ਆਗੂ ਬਣ ਸਕਣ। ਪਾਥਵੇਜ਼ ਗਲੋਬਲ ਸਕੂਲ ਦਾ ਮੰਨਣਾ ਹੈ ਕਿ ਸਕੂਲ ਸਾਰੀਆਂ ਗਤੀਵਿਧੀਆਂ ਬੱਚਿਆਂ ਦੀ ਉੱਨਤੀ ਅਤੇ ਮਾਨਸਿਕ ਅਤੇ ਸਰੀਰਕ ਵਿਕਾਸ ਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ।
ਇਸ ਸਮਾਗਮ ਵਿੱਚ ਚੁਣੇ ਗਏ ਵਿਦਿਆਰਥੀਆਂ ਦਾ ਪ੍ਰੋਫਾਈਲ ਮਾਣਯੋਗ ਪ੍ਰਿੰਸੀਪਲ ਸ. ਹਰਵੰਤ ਸਿੰਘ, ਸਕੂਲ ਦੇ ਕਮੇਟੀ ਮੈਂਬਰ ਮਾਨਯੋਗ ਚੇਅਰਮੈਨ ਸੁਰਜੀਤ ਸਿੰਘ ਸਿੱਧੂ ਪ੍ਰਧਾਨ ਡਾ ਅਨਿਲਜੀਤ ਕੰਬੋਜ ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਸਲਰ , ਜੋਗਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਿੱਧੂ ਆਦਿ ਨੂੰ ਸੁਣਾਏ ਗਏ ਅਤੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਸਾਰੀ ਮੈਨੇਜਮੈਂਟ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੇ ਫ਼ਰਜ਼ ਨਿਭਾਉਣ ਲਈ ਨਿਰਪੱਖ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ।