ਕਲਕੱਤਾ/ 2 ਜਨਵਰੀ (ਗੁਰਪ੍ਰੀਤ ਸਿੱਧੂ ਜ਼ੀਰਾ)
ਦੇਸ਼ ਦੇ ਮੁਲਾਜ਼ਮਾਂ ਦੀ ਕੌਮੀਂ ਜੱਥੇਬੰਦੀ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਤਿੰਨ ਰੋਜ਼ਾ ਨੈਸ਼ਨਲ ਕੌਂਸਲ ਮੀਟਿੰਗ ਕੌਮੀਂ ਪ੍ਰਧਾਨ ਸੁਭਾਸ਼ ਲਾਂਬਾ ਅਤੇ ਕੌਮੀਂ ਜਨਰਲ ਸਕੱਤਰ ਏ. ਸ਼੍ਰੀਕੁਮਾਰ ਦੀ ਅਗਵਾਈ ਹੇਠ ਕੋਲਕਾਤਾ ਵਿੱਖੇ ਸ਼ੁਰੂ ਹੋਈ। ਜਿਸ ਵਿੱਚ ਦੇਸ਼ ਦੇ ਸਮੂਹ ਸੂਬਿਆਂ ਦੇ 600 ਤੋਂ ਵੱਧ ਡੇਲੀਗੇਟਾਂ ਨੇ ਸ਼ਮੂਲੀਅਤ ਕੀਤੀ। ਉਥੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਮੁੱਖ ਦਫਤਰ ( 1406 – 22 ਬੀ ) ਦੇ 30 ਡੈਲੀਗੇਟ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਦੀ ਅਗਵਾਈ ਵਿੱਚ ਸਾਮਿਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ , ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਅਤੇ ਜੋਨਲ ਪ੍ਰੈਸ ਸਕੱਤਰ ਗੁਰਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਨੈਸ਼ਨਲ ਕੌਂਸਲ ਮੀਟਿੰਗ ਮਿਤੀ 28 ਦਸੰਬਰ ਤੋਂ 30 ਦਸੰਬਰ ਤੱਕ ਚੱਲੀ । ਜਿਸ ਵਿੱਚ ਪੰਜਾਬ ਸਹਿਤ ਪੂਰੇ ਦੇਸ਼ ਦੇ ਸਮੂਹ ਸੂਬਿਆਂ ਵਿਚ ਮੁਲਾਜ਼ਮ ਵਰਗ ਲਈ ਕੰਮ ਕਰਦੀਆਂ ਮੁਲਾਜ਼ਮ ਜੱਥੇਬੰਦੀਆਂ ਦੇ ਲੱਗਭਗ 600 ਦੇ ਤੋ ਵੱਧ ਡੇਲੀਗੇਟਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਸਟੇਟ ਕੋ-ਆਰਡੀਨੇਸ਼ਨ ਕਮੇਟੀ, ਗੌਰਮਿੰਟ ਇੰਪਲਾਈਜ਼ ਐਸੋਸੀਏਸ਼ਨ ਵੈਸਟ ਬੰਗਾਲ ਵਲੋਂ ਇਸ ਨੈਸ਼ਨਲ ਕੌਂਸਲ ਮੀਟਿੰਗ ਦੀ ਮੇਜ਼ਬਾਨੀ ਕੀਤੀ ਗਈ ਹੈ ਅਤੇ ਕਾਨਫਰੰਸ ਹਾਲ ਸਹਿਤ ਦੇਸ਼ ਭਰ ਤੋਂ ਪਹੁੰਚੇ ਡੈਲੀਗੇਟਾ ਦੀ ਰਿਹਾਇਸ਼ ਦਾ ਨਵਪ੍ਰਾਜਨਮਾ ਸਟੇਟ ਯੂਥ ਹੋਸਟਲ, ਯੁਵਾ ਭਾਰਤੀ ਕਰਿਆਂਗਣਾ, ਸਾਲਟ-ਲੇਕ ਸਿਟੀ ਕੋਲਕੱਤਾ ਵਿਖੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ।
ਉਨ੍ਹਾਂ ਦੱਸਿਆ ਕਿਹਾ ਕਿ ਇਸ ਨੈਸ਼ਨਲ ਕੌਸਲ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ ਅਤੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਵਾਉਣ, ਪੁਰਾਣੀ ਪੈਨਸ਼ਨ ਨੀਤੀ ਲਾਗੂ ਕਰਵਾਉਣ, ਵਿਭਾਗਾਂ ਦੀ ਆਕਾਰ-ਘਟਾਈ ਨੂੰ ਬੰਦ ਕਰਵਾਉਣ ਸਹਿਤ ਹੋਰ ਜਰੂਰੀ ਮੁੱਦਿਆ ਤੇ ਆਗੂਆਂ ਅਤੇ ਬੁਲਾਰਿਆ ਵਲੋਂ ਚਰਚਾ ਕਰਨ ਉਪਰੰਤ ਦੇਸ਼ ਪੱਧਰੀ ਸੰਘਰਸ਼ਾਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨੈਸ਼ਨਲ ਕੌਂਸਲ ਦੇ ਆਖਰੀ ਦਿਨ ਇੱਕ ਵਿਸ਼ਾਲ ਪਬਲਿਕ ਮੀਟਿੰਗ ਕੀਤੀ ਗਈ ਅਤੇ ਮੁਲਾਜ਼ਮ ਵਰਗ ਨੂੰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਵਿੱਚ ਭਰਵੀਂ ਸ਼ਮੂਲੀਅਤ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਕਲਚਰਲ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਕਲਕੱਤਾ ਦੇ ਨੋਜਵਾਨਾਂ ਨੇ ਕੋਰਿਓਗ੍ਰਾਫੀ ਅਤੇ ਪੰਜਾਬ ਦੇ ਡੇਲੀਗੇਟਾਂ ਨੇ ਕ੍ਰਾਂਤੀਕਾਰੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਉਪਰੰਤ ਕੇਂਦਰ ਸਰਕਾਰ ਖ਼ਿਲਾਫ਼ ਕਲਕੱਤਾ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਇਹ ਕੌਮੀਂ ਕੌਂਸਲ ਮੁਲਾਜ਼ਮ ਵਰਗ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਵਿੱਚ ਅਹਿਮ ਰੋਲ ਅਦਾ ਕਰੇਗੀ।ਇੱਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਪ ਸ ਸ ਫ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ , ਕਰਮਜੀਤ ਬੀਹਲਾ ,ਮੱਖਣ ਸਿੰਘ ਵਾਹਿਦਪੁਰੀ, ਬਲਵਿੰਦਰ ਸਿੰਘ ਭੁੱਟੋ, ਹਰਮਨਪ੍ਰੀਤ ਕੌਰ ਗਿੱਲ, ਰਣਜੀਤ ਕੌਰ, ਲਖਵਿੰਦਰ ਕੌਰ, ਰਾਣੋ ਖੇੜੀ ਗਿਲਾਂ, ਪ੍ਰਭਜੋਤ ਕੌਰ , ਸੰਦੀਪ ਕੌਰ , ਗੁਰਪ੍ਰੀਤ ਸਿੰਘ ਮਕੀਮਪੁਰ, ਕਰਮ ਸਿੰਘ, ਜਤਿੰਦਰ ਕੁਮਾਰ, ਵੀਰਇੰਦਰਜੀਤ ਪੁਰੀ, ਰਾਜਿੰਦਰ ਸਿੰਘ ਰਾਜਨ , ਸੁਖਦੇਵ ਸਿੰਘ ਚੰਗਾਲੀ ਵਾਲਾ , ਨਿਰਮੋਲਕ ਸਿੰਘ , ਗੁਰਵਿੰਦਰ ਸਿੰਘ , ਤੇਜਿੰਦਰ ਸਿੰਘ , ਬਲਵਿੰਦਰ ਭੁੱਟੋ , ਬਲਜਿੰਦਰ ਸਿੰਘ ਤਰਨਤਾਰਨ , ਕੁਲਦੀਪ ਸਿੰਘ ਕੌੜਾ , ਪੁਸ਼ਪਿੰਦਰ ਕੁਮਾਰ ਵਿਰਦੀ , ਰਤਨ ਸਿੰਘ ,ਸੰਜੀਵ ਰਾਣਾ , ਭਾਗ ਆਦਿ ਨੇ ਸ਼ਮੂਲੀਅਤ ਕੀਤੀ ।