Home » ਭਾਕਿਯੂ ਏਕਤਾ ਅਜ਼ਾਦ ਵੱਲੋਂ ਜੰਡਿਆਲਾ ਅਤੇ ਬਰਨਾਲਾ ਚ ਧਰਨਾ ਦੇਣ ਦਾ ਐਲਾਨ।ਜਸਵਿੰਦਰ ਸਿੰਘ ਲੌਂਗੋਵਾਲ ਦੀ ਗ੍ਰਿਫਤਾਰੀ ਸਰਕਾਰ ਦੀ ਵੱਡੀ ਭੁੱਲ : ਕੋਕਰੀ

ਭਾਕਿਯੂ ਏਕਤਾ ਅਜ਼ਾਦ ਵੱਲੋਂ ਜੰਡਿਆਲਾ ਅਤੇ ਬਰਨਾਲਾ ਚ ਧਰਨਾ ਦੇਣ ਦਾ ਐਲਾਨ।ਜਸਵਿੰਦਰ ਸਿੰਘ ਲੌਂਗੋਵਾਲ ਦੀ ਗ੍ਰਿਫਤਾਰੀ ਸਰਕਾਰ ਦੀ ਵੱਡੀ ਭੁੱਲ : ਕੋਕਰੀ

by Rakha Prabh
73 views

1 ਜਨਵਰੀ ਮੋਗਾ (ਅਜੀਤ ਸਿੰਘ/ ਲਵਪ੍ਰੀਤ ਸਿੰਘ ਸਿੱਧੂ ):

You Might Be Interested In

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਜਿਲ੍ਹਾ ਪੱਧਰੀ ਮੀਟਿੰਗ ਗੁਰਭਿੰਦਰ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਗੁਰਦੁਆਰਾ ਖੂਹੀ ਸਾਹਿਬ ਬੱਧਣੀ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਸੱਦੇ ਤੇ ਪੰਜਾਬ ਵਿੱਚ ਦੋ ਵੱਡੇ ਇਕੱਠ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਿਤੀ 2 ਜਨਵਰੀ2024 ਨੂੰ ਜੰਡਿਆਲਾ ਗੁਰੂ ਅਤੇ ਦੂਜਾ 6 ਜਨਵਰੀ 2024 ਬਰਨਾਲ਼ਾ ਵਿੱਚ ਕਰਨ ਦਾ ਐਲਾਨ ਕੀਤਾ ਗਿਆ ਹੈ,ਜਿਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੰਡ ਮਿੱਲ ਚਾਲੂ ਕਰਾਉਣ ਬਾਬਤ ਧੂਰੀ ਵਿਖੇ ਚੱਲ ਰਹੇ ਪੱਕੇ ਧਰਨੇ ਨੂੰ ਤਿੱਖਾ ਕਰਨ ਲਈ ਅੱਜ ਰੇਲ ਜਾਮ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੜਕਸਾਰ ਜਸਵਿੰਦਰ ਸਿੰਘ ਲੌਂਗੋਵਾਲ ਦੀ ਗ੍ਰਿਫਤਾਰੀ ਨੇ ਮਾਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਧੂਰੀ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮੀਟਿੰਗ ਵਿੱਚ ਇੰਦਰਮੋਹਣ ਪੱਤੋ, ਰਾਜੂ ਪੱਤੋ, ਜਗਰਾਜ ਸਿੰਘ ਦੱਦਾਹੂਰ, ਸੁਖਜੀਤ ਸਿੰਘ ਦੌਧਰ, ਗੁਰਦੀਪ ਸਿੰਘ ਮੀਨੀਆ, ਹਰਬੰਸ ਸਿੰਘ ਡਾਲਾ, ਲਖਵੀਰ ਸਿੰਘ ਰਾਮੂੰਵਾਲਾ, ਬਲਜਿੰਦਰ ਸਿੰਘ ਕਿਸ਼ਨਪੁਰਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।

Related Articles

Leave a Comment