Home » ਬਰਨਾਲਾ ਵਿਖੇ ਧਰਨੇ ਚ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਹੋਵੇਗੀ ਸ਼ਾਮਲ : ਸੁਖਦੇਵ ਸਿੰਘ ਮੰਡ

ਬਰਨਾਲਾ ਵਿਖੇ ਧਰਨੇ ਚ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਹੋਵੇਗੀ ਸ਼ਾਮਲ : ਸੁਖਦੇਵ ਸਿੰਘ ਮੰਡ

by Rakha Prabh
79 views

 

ਜ਼ੀਰਾ/ਫਿਰੋਜ਼ਪੁਰ 3 ਜਨਵਰੀ  (ਗੁਰਪ੍ਰੀਤ ਸਿੰਘ ਸਿੱਧੂ)

:-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਸੱਦੇ ਹੇਠ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਬਰਨਾਲਾ ਧਰਨੇ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋਵੇਗਾ। ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੀ ਅਹਿਮ ਮੀਟਿੰਗ ਸੂਬਾਈ ਆਗੂ ਸੁਖਦੇਵ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਜੋਗੇਵਾਲਾ ਵਿਖੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸੁਖਦੇਵ ਸਿੰਘ ਮੰਡ, ਕਿਸਾਨ ਆਗੂ ਕਰਨੈਲ ਸਿੰਘ ਭੋਲਾ, ਲਖਵਿੰਦਰ ਸਿੰਘ,ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਹੀ ਸੂਬੇ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ ਅਤੇ ਕਿਸਾਨਾਂ ਨੂੰ ਹਰ ਪੱਖੋਂ ਕਮਜ਼ੋਰ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਆਪਣੀ ਕੋਈ ਵੀ ਮੰਗ ਸਰਕਾਰ ਅੱਗੇ ਰੱਖਦੇ ਹਨ ਤਾਂ ਸਰਕਾਰਾਂ ਉਹ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕਰਦੀਆਂ, ਜਿਸ ਕਰਕੇ ਸੂਬੇ ਭਰ ਦੇ ਕਿਸਾਨਾਂ ਵਿੱਚ ਸਮੇਂ ਦੀਆਂ ਸਰਕਾਰਾਂ ਪ੍ਰਤੀ ਕਾਫੀ ਰੋਸ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਕੇਂਦਰ ਦੀ ਭਾਜਪਾ ਸਰਕਾਰ ਪਿਛਲੇ ਸਮੇਂ ਵਿੱਚ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਸਨ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਿਸ ਕਰਕੇ ਅੱਜ ਉਨ੍ਹਾਂ ਨੂੰ ਫਿਰ ਇਹ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਹਨ ਕਿ ਸ਼ਾਰਦਾ ਯਮੁਨਾ ਲਿੰਕ ਚੈਨਲ ਬਣਨ ਨਾਲ ਲਗਭਗ 9.5 ਐਮ ਐਫ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਮਿਲੇਗਾ ਜਿਸ ਨਾਲ ਹਰਿਆਣਾ ਅਤੇ ਰਾਜਸਥਾਨ ਦੀਆ ਪਾਣੀ ਦੀਆ ਲੋੜਾਂ ਪੂਰੀਆਂ ਹੋਣਗੀਆਂ ਪਰ ਜੁਮਲਾ ਮੁਸ਼ਤਰਕਾ ਮਾਲਕਾਨ ਵਾਲੀ ਜਮੀਨ,ਕਿਸਾਨਾ ਦੀ ਅਬਾਦਕਾਰਾਂ ਵਾਲੀ ਜਮੀਨ ਦੀ ਕਿਸਾਨਾਂ ਦੇ ਨਾਮ ਹੱਕ ਮਲਕੀਅਤ ਤਬਦੀਲ ਕੀਤੀ ਜਾਵੇ ਅਤੇ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਰਹਿੰਦਾ ਮੁਆਵਜ਼ਾ, ਨੌਕਰੀਆਂ ਤੁਰੰਤ ਦਿੱਤੀਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਁਲੋ ਘਰਾਂ ਵਿੱਚ ਚਿੱਪ ਵਾਲੇ ਸਮਾਰਟ ਮੀਟਰ ਲਗਾਉਣੇ ਤੁਰੰਤ ਬੰਦ ਕੀਤੇ ਜਾਣ ਅਤੇ ਲੱਗੇ ਹੋਏ ਮੀਟਰ ਤਬਦੀਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਉੱਪਰ ਪਰਾਲੀ ਸਾੜਨ ਸੰਬੰਧੀ ਜਾ ਅੰਦੋਲਨ ਨਾਲ ਜੁੜੇ ਹੋਏ ਅਧੂਰੇ ਬਾਕੀ ਰਹਿੰਦੇ ਕੇਸਾਂ ਜਾ ਕੋਰਟ ਵਿੱਚ ਜਾ ਚੁੱਕੇ ਕੇਸਾਂ ਨੂੰ ਆਪਣਾ ਕਾਨੂੰਨੀ ਪ੍ਰੋਸੈਸ ਅਪਣਾ ਕੇ ਵਾਪਸ ਸਰਕਾਰ ਵਾਪਸ ਲਵੇ , ਸਾਲ 2021 ਵਿੱਚ ਹੋਈ ਗੜੇਮਾਰੀ ਦੇ ਨੁਕਸਾਨ, ਸਾਲ 2022 ਦੀ ਨਰਮੇ ਦੀ ਫ਼ਸਲ ਦੇ ਸ਼ੁਰੂਆਤੀ ਦੌਰ ਵਿੱਚ ਚਿੱਟੀ ਮੱਖੀ ਅਤੇ ਬਾਅਦ ਵਿੱਚ ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ , ਝੋਨਾਂ ਡੁੱਬਣ ਤੇ ਚਾਈਨਾ ਵਾਇਰਸ ਨਾਲ 150 ਲੱਖ ਏਕੜ ਪ੍ਰਭਾਵਿਤ ਹੋਈ ਫ਼ਸਲ ਦਾ ਮੁਆਵਜ਼ਾ ਅਤੇ ਲੰਪੀ ਸਕਿਨ ਬੀਮਾਰੀ ਕਾਰਨ ਜਾਨਵਰਾਂ ਦੇ ਹੋਏ ਨੁਕਸਾਨ ਆਦਿ ਦਾ ਮੁਆਵਜ਼ਾ ਦੇਣਾ ਸਰਕਾਰ ਨੇ ਮੰਨਿਆਂ ਸੀ ਅਤੇ 30 ਦਸੰਬਰ 2022 ਤੱਕ ਅਦਾ ਕਰਨਾ ਮੰਨਿਆ ਸੀ ਸਰਕਾਰ ਤੁਰੰਤ ਜਾਰੀ ਕਰਕੇ ਕਿਸਾਨਾਂ ਨੂੰ ਸਮੇ ਦਾ ਹਾਣੀ ਬਣਾਉਣ ਲਈ ਯਤਨਸ਼ੀਲ ਹੋਵੇ। ਉਨ੍ਹਾਂ ਕਿਹਾ ਕਿ 2020 ਵਿਚ ਕਣਕ ਦੀ ਫ਼ਸਲ ਦਾ ਬੇਮੌਸਮੀ ਬਰਸਾਤਾਂ ਝੱਖੜਾਂ ਕਾਰਨ ਵੱਡੀ ਪੱਧਰ ਤੇ ਨੁਕਸਾਨ ਹੋਇਆ ਸੀ ਜਿਸ ਦਾ ਮੁਆਵਜ਼ਾ ਨਹੀ ਮਿਲਿਆ ਜਿਸ ਕਾਰਨ ਜੈਤੋ , ਫਰੀਦਕੋਟ ਅਤੇ ਨਥਾਣਾ, ਬਠਿੰਡਾ ਦੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਬਰਨਾਲਾ ਵਿਖੇ ਧਰਨੇ ਵਿੱਚ ਵੱਡੀ ਪੱਧਰ ਤੇ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ। ਇਸ ਮੌਕੇ ਕਿਸਾਨ ਆਗੂ ਕਰਨੈਲ ਸਿੰਘ ਭੋਲਾ, ਲਖਵਿੰਦਰ ਸਿੰਘ,ਅੰਗਰੇਜ਼ ਸਿੰਘ ਬੂਟੇਵਾਲਾ, ਨਿਰਮਲ ਸਿੰਘ ਨੂਰਪੁਰ, ਗੁਰਦਿੱਤ ਸਿੰਘ ਮਾਨੋਚਾਹ , ਜਸਵਿੰਦਰ ਸਿੰਘ , ਨਿਸ਼ਾਨਦੀਪ ਸਿੰਘ ਬਡਾਲਾ, ਪੂਰਨ ਸਿੰਘ ਮਸਤੇਵਾਲਾ, ਪ੍ਰਤਾਪ ਸਿੰਘ ਚੱਕੀਆਂ, ਅੰਗਰੇਜ਼ ਸਿੰਘ ਬੁੱਧ ਸਿੰਘ ਵਾਲਾ, ਸੁਖਵਿੰਦਰ ਸਿੰਘ ਪੰਨੂ ਚੋਹਲਾ , ਜਸਵਿੰਦਰ ਸਿੰਘ ਟਿੰਡਵਾਂ , ਗੁਰਮੀਤ ਸਿੰਘ ਸੰਧੂ ਦਫਤਰ ਸਕੱਤਰ, ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਜਿਲ੍ਹਾ ਪ੍ਰੈੱਸ ਸਕੱਤਰ, ਰਣਜੀਤ ਸਿੰਘ ਬਲਾਕ ਪ੍ਰਧਾਨ ਜ਼ੀਰਾ, ਨਿਸ਼ਾਨ ਸਿੰਘ ਸਿੱਧੂ ਜ਼ੀਰਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related Articles

Leave a Comment