ਮੋਗਾ 2 ਜਨਵਰੀ ( ਅਜੀਤ ਸਿੰਘ/ ਲਵਪ੍ਰੀਤ ਸਿੰਘ ਸਿੱਧੂ )
ਅੱਜ ਦੇ ਸਮੇਂ ਵਿੱਚ ਜਦੋਂ ਕਿ ਸਿੱਖ ਕੌਮ ਅਲੱਗ ਅਲੱਗ ਢੰਗ ਤਰੀਕਿਆਂ ਨਾਲ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬਾਂ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਕੱਢ ਰਹੇ ਹਨ ਉਸ ਸਮੇਂ ਵਿੱਚ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਦਸ਼ਮੇਸ਼ ਨਗਰ ਮੋਗਾ ਨੇ ਪੁਰਾਤਨ ਰਿਵਾਇਤਾਂ ਅਨੁਸਾਰ ਨਗਰ ਕੀਰਤਨ ਕੱਢਿਆ। ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੰਗਤਾਂ ਨੇ ਮੋਢਿਆਂ ਉੱਪਰ ਚੱਕ ਕੇ ਪੈਦਲ ਚਲਦੇ ਹੋਏ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ
ਅਤੇ ਗੁਰੂ ਜੀ ਦਾ ਜਸ ਗਾਇਨ ਕੀਤਾ। ਉਥੇ ਬਹੁਤ ਜਿਆਦਾ ਠੰਡ ਹੋਣ ਦੇ ਬਾਵਜੂਦ ਸੰਗਤਾਂ ਦੇ ਵਿੱਚ ਗੁਰੂ ਜੀ ਦੇ ਪ੍ਰਤੀ ਪ੍ਰੇਮ ਅਤੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਦਾ ਬਹੁਤ ਚਾਓ ਨਜ਼ਰ ਆਉਂਦਾ ਵੇਖਿਆ ਗਿਆ ਅਤੇ ਇਨੀ ਠੰਡ ਵਿੱਚ ਵੀ ਕਾਫੀ ਸੰਗਤਾਂ ਪੈਦਲ ਚੱਲ ਕੇ ਗੁਰੂ ਜੀ ਦੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਲਗਵਾ ਰਹੀਆਂ ਸਨ। ਜ਼ਿਕਰਯੋਗ ਹੈ ਕਿ ਮੁਹੱਲਿਆਂ ਦੇ ਵਿੱਚ ਜਿਸ ਜਿਸ ਜਗ੍ਹਾ ਤੋਂ ਨਗਰ ਕੀਰਤਨ ਲੰਘਿਆ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ ਪੁਰਾਤਨ ਰਿਵਾਇਤਾਂ ਅਨੁਸਾਰ ਨਿਕਲੇ ਇਸ ਨਗਰ ਕੀਰਤਨ ਦੀ ਬਹੁਤ ਹੀ ਸ਼ਲਾਘਾ ਕੀਤੀ ਗਈ ।