ਫਿਰੋਜ਼ਪੁਰ 29 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ)
ਪੰਜਾਬ ਵਣ ਵਿਭਾਗ ਵਣਪਾਲ ਦਫਤਰ ਫਿਰੋਜ਼ਪੁਰ ਵਿਖੇ ਤਾਇਨਾਤ ਬੇਲਦਾਰ ਦਰਸ਼ਨ ਸਿੰਘ ਆਪਣੀ ਬੇਦਾਗ ਨੋਕਰੀ ਕਰਦੀਆਂ ਸੇਵਾ ਮੁਕਤ ਹੋਣ ਤੇ ਵਿਭਾਗੀ ਅਧਿਕਾਰੀਆਂ ਅਤੇ ਸਹਿਕਰਮੀਆਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਸਮਾਗਮ ਅਯੋਜਿਤ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਦਰਸ਼ਨ ਸਿੰਘ ਨੂੰ ਵਣਪਾਲ ਅਧਿਕਾਰੀ ਫਿਰੋਜ਼ਪੁਰ ਸ੍ਰੀ ਨਰੇਸ਼ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਜੀਤ ਕੁਮਾਰ ਪ੍ਰਬੰਧਕੀ ਅਫ਼ਸਰ, ਸੁਪਰਡੈਂਟ ਰਣਜੀਤ ਸਿੰਘ ਦੀ ਅਗਵਾਈ ਹੇਠ ਵਣਪਾਲ ਦਫਤਰ ਫਿਰੋਜ਼ਪੁਰ ਵਿਖੇ ਵਿਧਾਇਗੀ ਪਾਰਟੀ ਮੌਕੇ ਤੋਹਫ਼ਿਆਂ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੰਜਾਬ ਫਾਰੇਸਟ ਪੈਂਨਸ਼ਨਰਜ ਵੈਲਫੇਅਰ ਸੁਸਾਇਟੀ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਧਾਲੀਵਾਲ, ਪੈਨਸ਼ਨਰਜ਼ ਆਗੂ ਹਰਬੰਸ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਲਦਾਰ ਦਰਸਨ ਸਿੰਘ ਬਹੁਤ ਹੀ ਇਮਾਨਦਾਰੀ ਬੇਬਾਕੀ ਭਾਵਨਾ ਨਾਲ ਨੋਕਰੀ ਕਰਦੇ ਹੋਏ ਸੇਵਾ ਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪੁਰਾਣੀ ਪੈਨਸ਼ਨ ਬਹਾਲੀ ਕਰਵਾਉਣ ਲਈ ਇਕੱਤਰਤਾ ਦੀ ਲੋੜ ਹੈ। ਇਸ ਮੌਕੇ ਵਿਧਾਇਗੀ ਪਾਰਟੀ ਸਮਾਗਮ ਵਿੱਚ ਕਵਲਜੀਤ ਕੌਰ, ਸਪਨਾ ਅੰਕੜਾ, ਨੀਤਿਕਾ,ਸ੍ਰੀ ਮਤੀ ਰਿਪੀ, ਸੁਸ਼ੀਲ ਗਰਗ,ਗੁਰਪਾਲ ਚੋਹਾਨ,ਨਿਰਮਲ ਸਿੰਘ, ਉਂਕਾਰ ਸਿੰਘ,ਰਾਮਬੀਰ, ਜਸਵਿੰਦਰ ਸਿੰਘ, ਬੂਟਾ ਸਿੰਘ ਸਵਰਨ ਸਿੰਘ, ਸਤਪਾਲ ਸਿੰਘ, ਸੂਬੇਦਾਰ ਜੋਗਿੰਦਰ ਸਿੰਘ,ਬਿਰਜਪਾਲ ਸਿੰਘ, ਸੂਬੇਦਾਰ ਗੁਰਮੇਜ ਸਿੰਘ ਆਦਿ ਤੋਂ ਇਲਾਵਾਂ ਪਰਿਵਾਰਿਕ ਮੈਂਬਰ ਹਾਜ਼ਰ ਸਨ।