Home » ਸਾਬਕਾ ਸਾਂਸਦ ਮੈਂਬਰ ਸੁਖਪਾਲ ਸਿੰਘ ਨੰਨੂ ਪਹੁੰਚੇ ਡਾ ਮੋਹਨ ਸਿੰਘ ਲਾਲਕਾ ਸਪੋਕਸਮੈਨ ਬੀਜੇਪੀ ਦੇ ਗ੍ਰਹਿ

ਸਾਬਕਾ ਸਾਂਸਦ ਮੈਂਬਰ ਸੁਖਪਾਲ ਸਿੰਘ ਨੰਨੂ ਪਹੁੰਚੇ ਡਾ ਮੋਹਨ ਸਿੰਘ ਲਾਲਕਾ ਸਪੋਕਸਮੈਨ ਬੀਜੇਪੀ ਦੇ ਗ੍ਰਹਿ

2024 ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਦੋਨਾਂ ਆਗੂਆਂ ਨੇ ਖੁੱਲ੍ਹ ਕੇ ਚਰਚਾ

by Rakha Prabh
113 views

ਜ਼ੀਰਾ /ਫਿਰੋਜਪੁਰ 2 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ ) ਸਾਬਕਾ ਸੰਸਦ ਮੈਂਬਰ ਸੁਖਪਾਲ ਸਿੰਘ ਨੰਨੂ ਫਿਰੋਜਪੁਰ ਡਾ ਮੋਹਨ ਸਿੰਘ ਲਾਲਕਾ ਸਪੋਕਸਮੈਨ ਐਸ ਸੀ ਮੋਚਾ ਭਾਜਪਾ ਜ਼ੀਰਾ ਦੇ ਗ੍ਰਹਿ ਮੱਲਾਂ ਵਾਲਾ ਰੋਡ ਜ਼ੀਰਾ ਵਿਖੇ ਪਹੁੰਚੇ।ਇਸ ਮੌਕੇ ਸਾਬਕਾ ਸਾਂਸਦ ਅਤੇ ਭਾਜਪਾ ਆਗੂ ਸੁਖਪਾਲ ਸਿੰਘ ਨੰਨੂ ਨੇ 2024 ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਡਾ ਮੋਹਨ ਸਿੰਘ ਲਾਲਕਾ ਨਾਲ ਖੁਲ ਕੇ ਵਿਚਾਰ ਚਰਚਾ ਕੀਤੀ। ਭਾਜਪਾ ਆਗੂ ਸੁਖਪਾਲ ਸਿੰਘ ਨੰਨੂ ਨੇ ਹਲਕਾ ਜ਼ੀਰਾ ਦੇ ਲੋਕਾਂ ਨੂੰ ਭਾਜਪਾ ਨਾਲ ਜੋੜਨ ਅਤੇ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀ ਬਾਰੇ ਡੋਰ ਟੂ ਡੋਰ ਜਾ ਕੇ ਜਾਣੂ ਕਰਵਾਉਣ ਲਈ ਸੰਪਰਕ ਸਾਧਨ ਤੇ ਜ਼ੋਰ ਪਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਹਲਕਿਆਂ ਦੇ ਵਿਕਾਸ ਕਾਰਜਾਂ ਲਈ ਭਾਜਪਾ ਦੀ ਮੋਦੀ ਸਰਕਾਰ ਪਹਿਲ ਕਦਮੀ ਨਾਲ ਵਿਕਾਸ ਕਰਵਾ ਰਹੀ ਹੈ ਅਤੇ ਅਰਬਾਂ ਰੁਪਏ ਦੀ ਲਾਗਤ ਨਾਲ ਅਧੁਨਿਕ ਹਸਪਤਾਲ ਬਣਾ ਰਹੀ ਹੈ। ਇਸ ਮੌਕੇ ਡਾ ਮੋਹਨ ਸਿੰਘ ਲਾਲਕਾ ਸਪੋਕਸਮੈਨ ਬੀਜੇਪੀ ਨੇ ਆਪਣੀ ਜ਼ਿਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਵਾਅਦਾ ਕੀਤਾ। ਇਸ ਮੌਕੇ ਸਾਬਕਾ ਸਾਂਸਦ ਮੈਂਬਰ ਸੁਖਪਾਲ ਸਿੰਘ ਨੰਨੂ ਫਿਰੋਜਪੁਰ ਨੂੰ ਡਾ ਮੋਹਨ ਸਿੰਘ ਲਾਲਕਾ ਸਪੋਕਸਮੈਨ ਐਸ ਸੀ ਮੋਰਚਾ ਬੀਜੇਪੀ ਅਤੇ ਉਨ੍ਹਾਂ ਦੀ ਡਾ ਰਾਜਨਜੀਤ ਕੌਰ ਲਾਲਕਾ,ਬੇਟਾ ਅਭੀਜੋਤ ਸਿੰਘ ਲਾਲਕਾ, ਭਾਜਪਾ ਆਗੂ ਕਰਨ ਜ਼ੀਰਾ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਸਰਪੰਚ ਜਗਤਾਰ ਸਿੰਘ ਲੋਹਕਾ, ਨੰਬਰਦਾਰ ਜਸਪਾਲ ਸਿੰਘ ਲੌਂਗੋਦੇਵਾ , ਡਾ ਮਨਜੀਤ ਸਿੰਘ ਤਲਵੰਡੀ ਜੱਲੇ ਖਾਂ, ਰਮਨ ਸੰਧੂ ਜ਼ੀਰਾ ਆਦਿ ਹਾਜ਼ਰ ਸਨ।

Related Articles

Leave a Comment