Home » Punjab Crime : ਮਾਨਸਾ ਸੀਆਈਏ ਦੇ ਸਾਬਕਾ ਇੰਚਾਰਜ ਘਰੋਂ 3 ਨਾਜਾਇਜ ਪਿਸਤੌਲ ਬਰਾਮਦ

Punjab Crime : ਮਾਨਸਾ ਸੀਆਈਏ ਦੇ ਸਾਬਕਾ ਇੰਚਾਰਜ ਘਰੋਂ 3 ਨਾਜਾਇਜ ਪਿਸਤੌਲ ਬਰਾਮਦ

by Rakha Prabh
119 views

Punjab Crime : ਮਾਨਸਾ ਸੀਆਈਏ ਦੇ ਸਾਬਕਾ ਇੰਚਾਰਜ ਘਰੋਂ 3 ਨਾਜਾਇਜ ਪਿਸਤੌਲ ਬਰਾਮਦ
ਬਠਿੰਡਾ, 5 ਅਕਤੂਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜਮ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ’ਚ ਮਦਦ ਕਰਨ ਵਾਲੇ ਸਾਬਕਾ ਸੀਆਈਏ ਇੰਚਾਰਜ ਪਿ੍ਰਤਪਾਲ ਸਿੰਘ ਦੇ ਘਰੋਂ ਤਿੰਨ ਨਾਜਾਇਜ ਪਿਸਤੌਲ ਬਰਾਮਦ ਹੋਏ ਹਨ। ਫਿਲਹਾਲ ਪੁਲਸ ਨੇ ਇਸ ਨੂੰ ਹਿਰਾਸਤ ’ਚ ਲੈ ਕੇ ਜਾਂਚ ਸੁਰੂ ਕਰ ਦਿੱਤੀ ਹੈ।

ਹੁਣ ਤੱਕ ਦੀ ਪੁਲਿਸ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਆਈਏ ਦੇ ਸਾਬਕਾ ਇੰਚਾਰਜ ਪਿ੍ਰਤਪਾਲ ਸਿੰਘ ਦੀਪਕ ਟੀਨੂੰ ਨੂੰ ਆਪਣੀ ਪ੍ਰੇਮਿਕਾ ਨਾਲ ਮਿਲਾਉਣ ਲਈ ਆਪਣੇ ਘਰ ਲੈ ਗਿਆ ਸੀ। ਇਸ ਦੌਰਾਨ ਆਪ ਉਨ੍ਹਾਂ ਨੂੰ ਵੱਖਰਾ ਕਮਰਾ ਦੇ ਕੇ ਸੌਂ ਗਏ ਅਤੇ ਇਸ ਤੋਂ ਬਾਅਦ ਦੋਵੇਂ ਉਥੋਂ ਫਰਾਰ ਹੋ ਗਏ। ਉਸ ਦੇ ਘਰੋਂ ਤਿੰਨ ਨਾਜਾਇਜ ਪਿਸਤੌਲ ਮਿਲਣ ਤੋਂ ਬਾਅਦ ਇੱਕ ਗੱਲ ਤਾਂ ਸਪੱਸਟ ਹੋ ਗਈ ਹੈ ਕਿ ਸੀਆਈਏ ਦੇ ਸਾਬਕਾ ਇੰਚਾਰਜ ਪਿ੍ਰਤਪਾਲ ਸਿੰਘ ਦੇ ਗੈਂਗਸਟਰਾਂ ਨਾਲ ਸਬੰਧ ਸਨ।

ਇਸ ਕਾਰਨ ਉਹ ਦੀਪਕ ਨੂੰ ਆਪਣੀ ਪ੍ਰਾਈਵੇਟ ਕਾਰ ’ਚ ਆਪਣੇ ਘਰ ਲੈ ਆਇਆ ਅਤੇ ਉਸ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਦਾ ਮੌਕਾ ਦਿੱਤਾ। ਬਠਿੰਡਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਨੇ ਮੁਲਜਮ ਪਿ੍ਰਤਪਾਲ ਸਿੰਘ ਤੋਂ 3 ਘੰਟੇ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਪੁਲਿਸ ਮੁਲਾਜਮਾਂ ਨੂੰ ਉਸ ਨਾਲ ਸਖਤੀ ਨਾਲ ਪੇਸ ਆਉਣ ਦੇ ਹੁਕਮ ਦਿੱਤੇ ਹਨ।

ਦੱਸ ਦੇਈਏ ਕਿ ਗੈਂਗਸਟਰ ਦੇ ਭਗੌੜੇ ਮਾਮਲੇ ’ਚ ਬਰਖਾਸਤ ਕੀਤੇ ਸੀਆਈਏ ਸਟਾਫ ਦੇ ਇੰਚਾਰਜ ਏਐਸਆਈ ਪਿ੍ਰਤਪਾਲ ਸਿੰਘ ਨੂੰ ਮਾਨਸਾ ਦੀ ਅਦਾਲਤ ਨੇ 7 ਅਕਤੂਬਰ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਆਰੋਪੀ ਦੀਪਕ ਟੀਨੂੰ ਦਾ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਹੀ ਫੜ ਲਿਆ ਜਾਵੇਗਾ।

Related Articles

Leave a Comment