Home » ਬਿਹਾਰ ਤੋਂ ਅਸਲਾ ਸਪਲਾਈ ਕਰਨ ਆਏ ਦੋ ਸਕੇ ਭਰਾ ਗਿ੍ਫ਼ਤਾਰ, ਹਥਿਆਰ ਬਰਾਮਦ

ਬਿਹਾਰ ਤੋਂ ਅਸਲਾ ਸਪਲਾਈ ਕਰਨ ਆਏ ਦੋ ਸਕੇ ਭਰਾ ਗਿ੍ਫ਼ਤਾਰ, ਹਥਿਆਰ ਬਰਾਮਦ

by Rakha Prabh
151 views

ਬਿਹਾਰ ਤੋਂ ਅਸਲਾ ਸਪਲਾਈ ਕਰਨ ਆਏ ਦੋ ਸਕੇ ਭਰਾ ਗਿ੍ਫ਼ਤਾਰ, ਹਥਿਆਰ ਬਰਾਮਦ
ਜਲੰਧਰ, 21 ਅਕਤੂਬਰ : ਜਲੰਧਰ ਦਿਹਾਤੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅਸਲਾ ਸਪਲਾਈ ਕਰਨ ਜਾ ਰਹੇ ਦੋ ਸਕੇ ਭਰਾਵਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 5 ਪਿਸਤੌਲ, 10 ਮੈਗਜੀਨ ਅਤੇ 10 ਕਾਰਤੂਸ ਬਰਾਮਦ ਕੀਤੇ ਹਨ। ਫੜੇ ਗਏ ਮੁਲਜਮਾਂ ਦੀ ਪਹਿਚਾਣ ਵਿਜੇ ਰਾਮ ਅਤੇ ਅਜੈ ਰਾਮ ਵਾਸੀ ਸੀਵਾਨ ਬਿਹਾਰ ਵਜੋਂ ਹੋਈ ਹੈ।

ਐਸਐਸਪੀ ਸਵਰਨਦੀਪ ਸਿੰਘ ਅਤੇ ਐਸਪੀ ਡੀ ਸਬਰਜੀਤ ਸਿੰਘ ਬਾਹੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸਪ ਬਾਲੀ ਨੂੰ ਸੂਚਨਾ ਮਿਲੀ ਸੀ ਕਿ ਕਤਲ ਦੇ ਮਾਮਲੇ ’ਚ ਅੰਮਿ੍ਰਤਸਰ ਕੇਂਦਰੀ ਜੇਲ੍ਹ ’ਚ ਬੰਦ ਮੁਕੇਸ਼ ਯਾਦਵ ਆਪਣੇ ਸਾਥੀਆਂ ਦੀ ਵਰਤੋਂ ਕਰਕੇ ਬਿਹਾਰ ਤੋਂ ਪੰਜਾਬ ’ਚ ਹਥਿਆਰ ਸਪਲਾਈ ਕਰਵਾ ਰਿਹਾ ਸੀ।

ਉਸ ਦੇ ਗੁੰਡੇ ਹਥਿਆਰ ਦੇਣ ਲਈ ਬਿਧੀਪੁਰ ਗੇਟ ਵੱਲ ਆ ਰਹੇ ਹਨ। ਸਬ-ਇੰਸਪੈਕਟਰ ਪੁਸਪ ਬਾਲੀ ਨੇ ਟੀਮਾਂ ਬਣਾਕੇ ਵਿਧੀਪੁਰ ਫਾਟਕ ਨੇੜੇ ਨਾਕਾਬੰਦੀ ਦੌਰਾਨ ਦੋਵਾਂ ਭਰਾਵਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸੀ ਲਈ ਤਾਂ ਉਨ੍ਹਾਂ ਕੋਲੋਂ 5 ਪਿਸਤੌਲ, ਦਸ ਮੈਗਜੀਨ ਅਤੇ 10 ਕਾਰਤੂਸ ਬਰਾਮਦ ਹੋਏ।

ਫੜੇ ਗਏ ਦੋਵੇਂ ਮੁਲਜਮ ਜੋ ਕਿ ਸਕੇ ਭਰਾ ਹਨ, ਦੋਵੇਂ ਸੀਵਾਨ ਬਿਹਾਰ ਦੀ ਇੱਕ ਫੈਕਟਰੀ ’ਚ ਕੰਮ ਕਰਦੇ ਹਨ। ਘਰ ਦੀ ਹਾਲਤ ਖਰਾਬ ਹੋਣ ਕਾਰਨ ਦੋਵੇਂ ਭਰਾ ਦਿੱਲੀ ’ਚ ਰਹਿ ਰਹੇ ਅੰਮ੍ਰਿਤਸਰ ਜੇਲ੍ਹ ’ਚ ਬੰਦ ਮੁਕੇਸ਼ ਯਾਦਵ ਦੇ ਭਰਾ ਦੇ ਸੰਪਰਕ ’ਚ ਆਏ ਅਤੇ ਦੋਵੇਂ ਹਥਿਆਰਾਂ ਦੀ ਸਪਲਾਈ ਦਾ ਧੰਦਾ ਕਰਨ ਲੱਗੇ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਮੁਲਜਮਾਂ ਨੇ ਹਥਿਆਰ ਸਪਲਾਈ ਕਰਨ ਬਦਲੇ 10 ਹਜਾਰ ਰੁਪਏ ਲੈਣੇ ਸਨ।

ਦੋਵੇਂ ਭਰਾ ਪਹਿਲੀ ਵਾਰ ਹਥਿਆਰ ਸਪਲਾਈ ਕਰਨ ਲਈ ਨਿਕਲੇ ਸਨ। ਦੋਵਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਅੰਮਿ੍ਰਤਸਰ ਨੇੜੇ ਪਹੁੰਚ ਕੇ ਸਪਲਾਈ ਕਰਨੀ ਹੈ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਮੁਲਜਮਾਂ ਨੂੰ ਹਥਿਆਰਾਂ ਦੀ ਖੇਪ ਸਮੇਤ ਕਾਬੂ ਕਰ ਲਿਆ। ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਭਰਾ ਪਹਿਲੀ ਵਾਰ ਹਥਿਆਰਾਂ ਦੀ ਸਪਲਾਈ ਪੰਜਾਬ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਦੇ ਫੋਨ ਲੈ ਕੇ ਕਾਲ ਡਿਟੇਲ ਕੱਢੀ ਜਾ ਰਹੀ ਹੈ। ਉਨ੍ਹਾਂ ਲੋਕਾਂ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਅੱਗੇ ਸਪਲਾਈ ਕਰਨੀ ਸੀ।

Related Articles

Leave a Comment