ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿ/ਤਪਾਲ ਸਿੰਘ ਨੇ ਵੱਡੀ ਲੀਡ ਨਾਲ ਜਿੱਤ ਹਾਸਿਲ ਕਰ ਲਈ ਹੈ। ਇਹ ਸੀਟ ਅੰਮ੍ਰਿ/ਤਪਾਲ ਸਿੰਘ ਨੇ ਆਪਣੇ ਨਾਂਅ ਕਰ ਲਈ ਹੈ। ਉਹ ਰੁਝਾਨਾਂ ਵਿੱਚ ਸ਼ੁਰੂ ਤੋਂ ਹੀ ਅੱਗੇ ਚੱਲ ਰਹੇ ਸਨ।
ਖੰਡੂਰ ਸਾਹਿਬ ਤੋਂ ਅੰਮ੍ਰਿ/ਤਪਾਲ ਸਿੰਘ ਆਜ਼ਾਦ ਉਮੀਦਵਾਰ ਦੀ 79704 ਦੀ ਲੀਡ ਨਾਲ ਜਿੱਤ ਨੂੰ ਲੈ ਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਮਹਿਲਾ ਸਾਰ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜੀਤ ਕੌਰ ਦੀ ਅਗਵਾਈ ਵਿੱਚ ਕੇਸਰੀ ਨਿਸ਼ਾਨ ਹੱਥਾਂ ਵਿੱਚ ਲੈ ਕੇ ਅੰਮ੍ਰਿ/ਤਪਾਲ ਸਿੰਘ ਦੀ ਚੜਦੀ ਕਲਾ ਦੇ ਜੈਕਾਰੇ ਲਗਾਏ ਗਏ।
ਪ੍ਰਧਾਨ ਗੁਰਜੀਤ ਕੌਰ ਅਤੇ ਖੇੜੀ ਵਾਲੇ ਬਾਬੇ ਦੀ ਪਤਨੀ ਸਾਹਿਬਜੋਤ ਕੌਰ ਨੇ ਕਿਹਾ ਕਿ ਅੰਮ੍ਰਿ/ਤਪਾਲ ਸਿੰਘ ਦੀ ਜਿੱਤ ਸਿੱਖ ਪੰਥ ਦੀ ਜਿੱਤ ਹੈ ਅਤੇ ਘੱਲੂਘਾਰੇ ਵਿੱਚ ਹੋਏ ਸ਼ਹੀਦਾਂ ਨੂੰ ਸਮਰਪਿਤ ਜਿੱਤ ਜਾਂਦੀ ਹੈ। ਉਹਨਾਂ ਕਿਹਾ ਕਿ ਉਹ ਖੁਸ਼ੀ ਦੇ ਜਸ਼ਨ ਨਹੀਂ ਮਨਾ ਰਹੇ ਜਦੋਂ ਕਿ ਉਹਨਾਂ ਦੀ ਮਨ ਵਿੱਚ ਜੂਨ 1984 ਦੇ ਸ਼ਹੀਦਾਂ ਦਾ ਦਰਦ ਵੀ ਹੈ ਤੇ ਉੱਥੇ ਹੀ ਇਹ ਜਿੱਤ ਉਹਨਾਂ ਸ਼ਹੀਦਾਂ ਨੂੰ ਹੀ ਜਾਂਦੀ ਹੈ।