ਅੰਮ੍ਰਿਤਸਰ ਵਿਧਾਨਸਭਾ ਹਲਕੇ ’ਚ ਲੱਗੇ ‘ਚਿੱਟਾ ਇਥੋਂ ਮਿਲਦਾ ਹੈ’ ਦੇ ਪੋਸਟਰ
ਅੰਮ੍ਰਿਤਸਰ, 29 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੇ ਸਿਆਸੀ ਵਿਧਾਨਸਭਾ ਹਲਕਾ ਦੱਖਣੀ ’ਚ ‘ਚਿੱਟਾ ਇਥੋਂ ਮਿਲਦਾ ਹੈ’ ਦੇ ਲੱਗੇ ਪੋਸਟਰਾਂ ਨੇ ਇਕ ਵਾਰ ਫਿਰ ਸਰਕਾਰ ਦੀ ਕਾਰਗੁਜਾਰੀ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ।
ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਦੇ ਇਲਾਕਾ ਮੋਨੀ ਚੌਕ ’ਚ ਲੱਗੇ ਚਿੱਟਾਂ ਇੱਥੋਂ ਮਿਲਦਾ ਹੈ ਦੇ ਪੋਸਟਰਾਂ ਨੇ ਇਲਾਕੇ ’ਚ ਇਕ ਵਾਰ ਫਿਰ ਸਰਕਾਰਾਂ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ। ਥਾਂ ਥਾਂ ’ਤੇ ਲੱਗੇ ਇਨ੍ਹਾਂ ਪੋਸਟਰਾਂ ’ਤੇ ਤੀਰ ਦੇ ਨਿਸ਼ਾਨ ਵੀ ਬਣਾਏ ਗਏ ਹਨ, ਜਿਸ ਤੋਂ ਇਹ ਸੰਕੇਤ ਹੁੰਦਾ ਹੈ ਕਿ ਚਿੱਟਾ ਮਿਲਣ ਦਾ ਇਸ਼ਾਰਾ ਕਿਸ ਵੱਲ ਕਰ ਰਿਹਾ ਹੈ।
ਪੋਸਟਰ ਹੇਠ ਜਾਰੀਕਰਤਾ ‘ਉੱਜੜਿਆ ਹੋਇਆ ਪਰਿਵਾਰ’ ਲਿਖਿਆ ਗਿਆ ਹੈ। ਜੋ ਇਕ ਆਪਣਾ ਦਰਦ ਬਿਆਨ ਕਰ ਰਿਹਾ ਹੈ। ਭਾਵੇਂ ਜਿਨ੍ਹਾਂ ਲੋਕਾਂ ਦੀਆਂ ਦੀਵਾਰਾਂ ਉੱਤੇ ਲੱਗੇ ਪੋਸਟਰ ਇਤਰਾਜ਼ਯੋਗ ਹਨ, ਇਲਾਕੇ ਦੀ ਬਦਨਾਮੀ ਵਾਲੇ ਪੋਸਟਰਾਂ ਨੂੰ ਲੋਕਾਂ ਵੱਲੋਂ ਹਟਾ ਦਿੱਤਾ ਗਿਆ ਹੈ। ਪਰ ਇਲਾਕੇ ’ਚ ਇਸ ਦੀ ਲਗਾਤਾਰ ਚਰਚਾ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਨਸ਼ੇ ਨੂੰ ਲੈ ਕੇ ਸਰਕਾਰ ਦੀ ਕਿਰਕਿਰੀ ਹੋ ਚੁੱਕੀ ਹੈ।