ਜ਼ੀਰਾ, 18 ਅਕਤੂਬਰ (ਜੀਂਐਸਂਸਿੱਧੂ) ਬੀਤੇ ਦਿਨਾਂ ਭਾਰਤ ਦੇ ਪੂਰਬੀ ਰਾਜ ਝਾਰਖੰਡ ਵਿਖੇ ਬਿਸ਼ਪ ਬੈਸਟਕੌਟ ਸਕੂਲ, ਨਮਕੁਮ ਵਿੱਚ ਸੀ ਆਈ ਐਸ ਸੀ ਈ ਦੇ ਨੈਸ਼ਨਲ ਬਾਕਸਿੰਗ ਮੁਕਾਬਲੇ ਕਰਵਾਏ ਗਏ ਜਿਨਾਂ ਵਿੱਚ 10 ਖੇਤਰਾਂ ਦੇ ਲਗਭਗ 750 ਖਿਡਾਰੀਆਂ ਨੇ ਹਿੱਸਾ ਲਿਆ। ਮੁਕਾਬਲੇ ਵਿੱਚ ਐਮਬਰੋਜ਼ੀਅਲ ਪਬਲਿਕ ਸਕੂਲ, ਜੀਰਾ ਦੇ 8 ਖਿਡਾਰੀਆਂ – ਪਵਨਦੀਪ ਕੌਰ, ਸੁਮਨ ਕੁਮਾਰੀ, ਕੋਮਲਪ੍ਰੀਤ ਕੌਰ, ਤਨੁਰੀਤ ਕੌਰ, ਪ੍ਰਭਪ੍ਰੀਤ ਸਿੰਘ, ਅਮਨ ਕੁਮਾਰ, ਏਕਮਪ੍ਰੀਤ ਸਿੰਘ ਅਤੇ ਜੋਬਨਦੀਪ ਸਿੰਘ – ਨੇ ਹਿੱਸਾ ਲਿਆ ਅਤੇ 3 ਤਮਗੇ ਹਾਸਿਲ ਕੀਤੇ।
ਮੈਡਲ ਜਿੱਤਣ ਵਾਲੇ ਬੱਚਿਆਂ ਵਿਚੋ ਪਵਨਦੀਪ ਕੌਰ ਨੇ ਗੋਲਡ ਮੈਡਲ ,ਸੁਮਨ ਕੁਮਾਰੀ ਨੇ ਸਿਲਵਰ ਮੈਡਲ ਅਤੇ ਕੋਮਲਪ੍ਰੀਤ ਕੌਰ ਨੇ ਬਰੋਂਜ ਮੈਡਲ ਪ੍ਰਾਪਤ ਕੀਤਾ।
ਬੜੀ ਖੁਸ਼ੀ ਦੀ ਗੱਲ ਹੈ ਕਿ ਸੀ ਆਈ ਐਸ ਸੀ ਈ ਦੇ ਨੈਸ਼ਨਲ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਲ ਕਰਨ ਵਾਲੀ ਵਿਦਿਆਰਥਨ ਪਵਨਦੀਪ ਕੌਰ ਪੂਰੇ ਭਾਰਤ ਦੇ ਐਜੂਕੇਸ਼ਨ ਬੋਰਡਾਂ ਦੇ ਨੈਸ਼ਨਲ ਮੁਕਾਬਲਿਆਂ ਲਈ ਸਲੈਕਟ ਹੋ ਗਈ ਹੈ। ਇਹ ਮੁਕਾਬਲੇ ਸਕੂਲੀ ਗੇਮਾਂ ਦੀ ਸ਼ਿਖਰ ਪੱਧਰੀ ਸੰਸਥਾ ਐਸ ਜੀ ਐਫ ਆਈ ਦੇ ਬੈਨਰ ਤਲੇ ਕਰਵਾਏ ਜਾਂਦੇ ਹਨ।
ਸਕੂਲ ਦੇ ਖੇਡ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਸੂਚਨਾ ਮਿਲਦੇ ਹੀ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਛਾ ਗਿਆ। ਖਿਡਾਰੀਆਂ ਦੇ ਸਕੂਲ ਪਹੁੰਚਣ ਤੇ ਸਕੂਲ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਮਿਸਟਰ ਤੇਜ ਸਿੰਘ ਠਾਕੁਰ ਨੇ ਸਵਾਗਤ ਕਰਦੇ ਹੋਏ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ। ਚੇਅਰਮੈਨ ਸਰਦਾਰ ਬੁੱਟਰ ਨੇ ਖੇਡ ਅਧਿਕਾਰੀਆਂ – ਮਿਸਟਰ ਸੁਨੀਲ, ਮਿਸਟਰ ਸੰਜੇ, ਮਿਸਟਰ ਅਸ਼ਵਨੀ, ਮਿਸਟਰ ਅਸ਼ੋਕ ਅਤੇ ਮਿਸ ਰੇਨੁਕਾ ਨੂੰ ਸ਼ਾਬਾਸ਼ੀ ਦਿੰਦੇ ਹੋਏ ਪ੍ਰਿੰਸੀਪਲ ਮਿਸਟਰ ਠਾਕੁਰ ਦੇ ਟੀਮ ਵਰਕ ਨੂੰ ਵੀ ਸਲਾਹਿਆ। ਮਿਸਟਰ ਠਾਕੁਰ ਨੇ ਕੋਚਾਂ ਨੂੰ ਨੈਸ਼ਨਲ ਲੈਵਲ ਦੀ ਗੇਮਾਂ ਲਈ ਰਾਣਨੀਤੀ ਬਣਾਉਣ ਨੂੰ ਕਹਿੰਦੇ ਹੋਏ ਬੱਚਿਆਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਤੇ ਕੋਆਰਡੀਨੇਟਰਜ਼ ਮਿਸਿਜ ਰੀਨਾ ਠਾਕੁਰ, ਮਿਸਿਜ ਅਨੂਪਮਾ ਠਾਕੁਰ, ਮਿਸਟਰ ਦੀਪਕ ਸੇਖਰੀ ਅਤੇ ਮਿਸਟਰ ਸੁਰਿੰਦਰ ਕਟੋਜ ਵੀ ਮੌਜੂਦ ਸਨ।