Home » ਮੁੱਦਕੀ ਵਿਖੇ ਮਿਊਸਪਲ ਮੁਲਾਜਮਾਂ ਤੇ ਪੈਨਸ਼ਨਰਜ਼ ਦੀ ਹੋਈ ਅਹਿਮ ਮੀਟਿੰਗ ਦੌਰਾਨ ਸਰਕਾਰ ਤੋਂ ਮੰਗੀਆਂ ਮੰਗਾਂ

ਮੁੱਦਕੀ ਵਿਖੇ ਮਿਊਸਪਲ ਮੁਲਾਜਮਾਂ ਤੇ ਪੈਨਸ਼ਨਰਜ਼ ਦੀ ਹੋਈ ਅਹਿਮ ਮੀਟਿੰਗ ਦੌਰਾਨ ਸਰਕਾਰ ਤੋਂ ਮੰਗੀਆਂ ਮੰਗਾਂ

ਮੀਟਿੰਗ,ਚ ਮੋਗਾ, ਫਿਰੋਜ਼ਪੁਰ ਫਰੀਦਕੋਟ ਦੇ ਮੁਲਾਜ਼ਮਾਂ, ਤੇ ਪੈਨਸ਼ਨਰਾਂ ਨੇ ਕੀਤੀ ਸ਼ਮੂਲੀਅਤ

by Rakha Prabh
129 views
ਮੁਦਕੀ/ਜ਼ੀਰਾ, 28 ਫਰਵਰੀ (ਗੁਰਪ੍ਰੀਤ ਸਿੰਘ ਸਿੱਧੂ ) :-

 ਮੌਜੂਦਾ ਅਤੇ ਰਿਟਾਇਰ ਮਿਉਸਪਲ ਵਰਕਰ ਯੂਨੀਅਨ ਅਤੇ ਪੰਜਾਬ ਰਿਟਾਇਰ ਮਿਉਸਪਲ ਵਰਕਰ ਯੂਨੀਅਨ ਦੇ ਫਿਰੋਜ਼ਪੁਰ ਮੋਗਾ ਅਤੇ ਫਰੀਦਕੋਟ ਜਿਲ੍ਹਿਆਂ ਦੀ ਸਾਂਝੀ ਮੀਟਿੰਗ ਸ਼੍ਰੀ ਲਲਿਤ ਮੋਹਨ ਜਿਨ੍ਹਾਂ ਪ੍ਰਧਾਨ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਸ਼ੇਸ਼ੇ ਤੌਰ ਤੇ ਪੰਜਾਬ ਮਿਉਂਸਪਲ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼੍ਰੀ ਅਮਨਦੀਪ ਸਿੰਘ ਜ਼ੀਰਾ, ਸੂਬਾ ਜੁਆਇਟ ਸਕੱਤਰ ਸ਼੍ਰੀ ਜਤਿੰਦਰ ਕੁਮਾਰ ਫਰੀਦਕੋਟ, ਜਿਲ੍ਹਾ ਮੋਗਾ ਦੇ ਪ੍ਰਧਾਨ ਸ਼੍ਰੀ ਕੁਲਦੀਪ ਸਿੰਘ ਨਿਹਾਲ ਸਿੰਘ ਵਾਲਾ, ਪੰਜਾਬ ਰਿਟਾਇਰ ਮਿਊਸਪਲ ਵਰਕਰ ਯੂਨੀਅਨ ਦੇ ਸੂਬਾ ਚੇਅਰਮੈਨ ਸ਼੍ਰੀ ਜਨਕ ਰਾਜ ਮਾਨਸਾ, ਸੂਬਾ ਪ੍ਰਧਾਨ ਸ਼੍ਰੀ ਭੋਲਾ ਸਿੰਘ ਬਠਿੰਡਾ, ਸੂਬਾ ਜੁਆਇਟ ਸਕੱਤਰ ਸ਼੍ਰੀ ਸੋਹਣ ਸਿੰਘ ਬਾਘਾ ਪੁਰਾਣਾ ਸ਼ਾਮਿਲ ਹੋਏ। ਉਕਤ ਆਗੂਆਂ ਨੇ ਆਪਣੇ ਵੱਖ-ਵੱਖ ਵਿਚਾਰਾ ਰਹੀ ਸਰਕਾਰ ਤੋ ਮੰਗ ਕੀਤੀ ਕਿ ਕੱਚੇ ਮੁਲਾਜਮਾਂ ਨੂੰ ਨਿਸਚਤ ਸਮੇਂ ਚ ਰੈਗੂਲਰ ਕਰੋ, ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ, ਪੀ.ਐਫ ਜਮਾਂ ਕਰਵਾਇਆ ਜਾਵੇ, ਰਿਟਾਇਰ ਕਰਮਚਾਰੀਆਂ ਨੂੰ ਪੈਨਸ਼ਨ ਸਮੇਂ ਸਿਰ ਦਿੱਤੀ ਜਾਵੇ ਗਰੈਚੂਇਟੀ 20 ਲੱਖ ਤੱਕ ਦਾ ਬਕਾਇਆ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕਿਸੇ ਵੀ ਆਊਟਸੋਰਸ ਮੁਲਾਜਮ ਨੂੰ ਬਿਨ੍ਹਾਂ ਕਿਸੇ ਵੱਡੇ ਦੋਸ਼ ਦੇ ਹਟਾਇਆ ਨਾ ਜਾਵੇ, ਰਾਜਨੀਤਕ ਦਖਲ ਅੰਦਾਜੀ ਬੰਦ ਕੀਤੀ ਜਾਵੇ। ਉਕਤ ਆਗੂਆ ਨੇ ਇਹ ਵੀ ਸਪਸ਼ਟ ਕੀਤਾ ਕਿ ਜੇ ਕਰ ਮਿਉਂਸਪਲ ਕਰਮਚਾਰੀਆਂ ਦੀਆ ਉਕਤ ਮੰਗਾ ਦਾ ਕੋਈ ਹੱਲ ਨਾ ਕੀਤਾ ਤਾਂ ਦੋਨੋਂ ਜਥੇਬੰਦੀਆਂ ਰਲਕੇ ਸਾਝਾਂ ਸੰਘਰਸ਼ ਸ਼ੁਰੂ ਕਰਨਗੀਆਂ । ਇਸ ਸਮੇਂ ਪੰਜਾਬ ਮਿਉਸਪਲ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਵੱਲੋਂ ਸ਼੍ਰੀ ਗੁਰਸੇਵਕ ਸਿੰਘ ਤਲਵੰਡੀ ਭਾਈ ਨੂੰ ਯੂਨੀਅਨ ਦੇ ਜਿਲ੍ਹਾਂ ਫਿਰੋਜ਼ਪੁਰ ਦਾ ਸਕੱਤਰ ਨਿਯੁਕਤ ਕਰਨ ਦਾ ਫੈਸਲਾ ਵੀ ਕੀਤਾ ਗਿਆ । ਇਸ ਮੌਕੇ ਸ਼੍ਰੀ ਮਨਿੰਦਰ ਸਿੰਘ ਜੀਰਾ, ਸ਼੍ਰੀ ਸੁਸ਼ੀਲ ਕੁਮਾਰ ਜੀਰਾ, ਸ੍ਰੀ ਰੋਹਿਤ ਕੁਮਾਰ ਜੀਰਾ, ਸ਼੍ਰੀ ਜਸਮੇਲ ਸਿੰਘ ਕਲਸੀ ਤਲਵੰਡੀ ਭਾਈ ਸ਼੍ਰੀ ਜਸਵੀਰ ਸਿੰਘ ਤਲਵੰਡੀ ਭਾਈ ਸ਼੍ਰੀ ਕੁਲਜੀਤ ਸਿੰਘ ਇੰਸਪੈਕਟਰ, ਸ਼੍ਰੀ ਬਲਵਿੰਦਰ ਸਿੰਘ ਬਿੱਟੂ ਸ਼੍ਰੀ ਅਸ਼ੋਕ ਕੁਮਾਰ ਜੂਨੀਅਰ ਸਹਾਇਕ, ਸ੍ਰੀ ਜਤਿੰਦਰ ਸਿੰਘ ਕਲਰਕ, ਸ਼੍ਰੀ ਰੂਪ ਸਿੰਘ ਸੇਵਾਦਾਰ, ਸ਼੍ਰੀ ਅਸ਼ੋਕ ਕੁਮਾਰ ਚੌਕੀਦਾਰ, ਸ਼੍ਰੀ ਦੀਪ ਕੁਮਾਰ ਪ੍ਰਧਾਨ ਸਫਾਈ ਯੂਨੀਅਨ, ਸ਼੍ਰੀ ਹਰੀਸ਼ ਪਾਵਰ ਕੰਪਿਊਟਰ ਅਪਰੇਟਰ, ਸ਼੍ਰੀ ਵਰਿੰਦਰ ਸਿੰਘ ਅਤੇ ਸ਼੍ਰੀ ਦਵਿੰਦਰ ਸਿੰਘ ਕੰਪਿਊਟਰ ਅਪਰੇਟਰ ਮੁੱਦਕੀ ਵੀ ਮੌਜੂਦ ਸਨ।

You Might Be Interested In

Related Articles

Leave a Comment