*ਨਸ਼ੇ ਤੇ ਨਕੇਲ ਕੱਸਣ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋ ਡਰੱਗ ਸਮਗਲਰਾਂ ਦੇ ਐਡਰੈਸ/ਪਤੇ ਤੇ ਰੇਡ ਕਰਕੇ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ।*
ਅੰਮ੍ਰਿਤਸਰ( ਗੁਰਮੀਤ ਸਿੰਘ ਰਾਜਾ )
ਮਾਨਯੋਗ ਡੀ.ਜੀ.ਪੀ ਪੰਜਾਬ ਜੀ ਵੱਲੋਂ ਦੀਆਂ ਹਦਾਇਤਾਂ ਪਰ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਤੇ ਨਸ਼ਾ ਤਸਕਰਾਂ, ਸਮਾਜ ਦੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਅੱਜ ਮਿਤੀ 31-05-2023 ਨੂੰ ਜੋਨ ਵਾਈਜ ਏ.ਡੀ.ਸੀ.ਪੀਜ ਤੇ ਏ.ਡੀ.ਸੀ.ਪੀ ਡਿਟੈਕਟਿਵ, ਏ.ਸੀ,ਪੀਜ਼, ਮੁੱਖ ਅਫਸਰ ਥਾਣਾ ਸਮੇਤ ਪੁਲਿਸ ਫੋਰਸ ਵੱਲੋ ਐਨ.ਡੀ.ਪੀ.ਐਸ ਦੇ ਕਮਰਸ਼ੀਅਲ ਮਾਤਰਾ ਦੇ ਦੋਸ਼ੀਆ ਦੇ ਐਡਰਸ/ਪਤੇ ਤੇ ਰੇਡ ਕਰਕੇ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਵਿੱਚ ਦੋਸ਼ੀ/ਪਰਿਵਾਰਕ ਮੈਂਬਰਾ ਦੇ ਮੋਬਾਇਲ ਨੰਬਰਾ ਦੀ ਜਾਂਚ ਅਤੇ ਮੋਜੂਦਾ ਸਮੇਂ ਦੌਰਾਨ ਕੰਮਕਾਰ/ਗਤੀਵਿਧੀਆਂ ਬਾਰੇ ਪਤਾ ਕੀਤਾ।
ਥਾਣਾ ਗੇਟ ਹਕੀਮਾਂ ਦੇ ਇਲਾਕਾ ਅੰਨਗੜ੍ਹ ਵਿੱਚ ਸ੍ਰੀ ਅਸ਼ਵਨੀ ਕੁਮਾਰ, ਪੀ.ਪੀ.ਐਸ, ਏ.ਸੀ.ਪੀ ਦੱਖਣੀ ਅਤੇ ਮੁੱਖ ਅਫਸਰ ਥਾਣਾ ਗੇਟ ਹਕੀਮਾਂ ਇੰਸਪੈਕਟਰ ਗੁਰਬਿੰਦਰ ਸਿੰਘ ਵੱਲੋ ਸਮੇਤ ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਸੁੱਕੀ/ਪੇਸ਼ਾਵਰਾਨਾਂ ਵਿਅਕਤੀਆਂ ਦੀਆਂ ਰਿਹਾਇਸ਼ਾਂ ਵਿੱਚ ਬਾਰੀਕੀ ਨਾਲ ਸਰਚ ਕੀਤੀ ਗਈ ਅਤੇ ਗਲੀਆਂ ਤੇ ਘਰਾਂ ਵਿੱਚ ਖੜੇ ਵਹੀਕਲਾਂ ਦੀ ਮਾਲਕੀ ਬਾਰੇ ਵਾਹਨ ਐਪ ਦੀ ਮੱਦਦ ਨਾਲ ਮਾਲਕੀ ਵੀ ਚੌਕ ਕੀਤੀ ਗਈ।
ਇਸ ਸਰਚ ਅਭਿਆਨ ਦਾ ਮੁੱਖ ਮਕਸਦ ਜਿੱਥੇ ਮਾੜੇ ਅਨਸਰਾਂ ਵਿੱਚ ਖੋਫ ਪੈਦਾ ਕਰਨਾ ਹੈ, ਉਸਦੇ ਨਾਲ-ਨਾਲ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਵੀ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਪੁਲਿਸ ਤੇ ਪਬਲਿਕ ਦਾ ਆਪਸ ਵਿੱਚ ਵਧੀਆਂ ਤਾਲਮੇਲ ਬਣਿਆ ਰਹੇ ਤੇ ਪਬਲਿਕ ਦੀ ਮੱਦਦ ਨਾਲ ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਆਮ ਪਬਲਿਕ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾਂ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਇਸਤੋ, ਇਲਾਵਾ ਕਿਸੇ ਕਿਸਮ ਦੀ ਕੋਈ ਸੂਚਨਾਂ ਜਾਂ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਜੋ ਮਿਲੀ ਸੂਚਨਾਂ ਦੇ ਅਧਾਰ ਪਰ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।