ਸ੍ਰੀ ਮੁਕਤਸਰ ਸਾਹਿਬ/ ਪ੍ਰੇਮ ਗਰਗ ,4 ਅਪ੍ਰੈਲ(ਰਾਖਾ ਪ੍ਰਭ ਬਿਉਰੋ)
ਪੰਜਾਬ ਫੋਰੈਸਟ ਪੈਨਸ਼ਨਰਜ਼ ਵੈਲਫ਼ੇਅਰ ਐਸੋਸ਼ੀਏਸ਼ਨ ਸਰਕਲ ਕਮੇਟੀ ਫਿਰੋਜ਼ਪੁਰ ਦੀ ਮੀਟਿੰਗ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਰਕ ਸ਼੍ਰੀ ਮੁਕਤਸਰ ਸਾਹਿਬ ਵਿਖੇ ਫਿਰੋਜ਼ਪੂਰ ਸਰਕਲ ਕਨਵੀਨਰ ਸ੍ਰੀ ਬਲਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਮੋਗਾ ਫਾਜ਼ਿਲਕਾ ਫਿਰੋਜ਼ਪੁਰ ਅਤੇ ਫਰੀਦਕੋਟ ਜਿਲਿਆ ਤੋਂ ਵੱਡੀ ਗਿਣਤੀ ਵਿਚ ਵਣ ਪੈਨਸ਼ਨਰਜ਼ ਸ਼ਾਮਿਲ ਹੋਏ । ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਸੇਵਾ ਮੁਕਤੀ ਦੇ ਬਣਦੇ ਸੇਵਾ ਲਾਭ ਗ੍ਰੇਚਟੀ ਛੁੱਟੀਆਂ ਦੇ ਪੈਸੇ, ਜੀ ਆਈ ਐੱਸ ਦੇ ਬਕਾਏ ਦੇਣ ਦੀਆਂ ਅਪੀਲਾਂ ਦਾ ਜਲਦੀ ਨਿਪਟਾਰਾ ਕਰਨ, ਮਿਰਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਸਬੰਧੀ ਮੰਗ ਕੀਤੀ । ਇਸ ਮੌਕੇ ਜਗਦੀਪ ਸਿੰਘ ਢਿੱਲੋ ਮੋਗਾ ਸਰਪ੍ਰਸਤ ਪੰਜਾਬ ਫੋਰੈਸਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ , ਬਲਵਿੰਦਰ ਸਿੰਘ ਸੰਧੂ ਕਨਵੀਨਰ , ਮਹਿੰਦਰ ਸਿੰਘ ਧਾਲੀਵਾਲ ਕਨਵੀਨਰ, ਬਲਜੀਤ ਸਿੰਘ ਕੰਗ ਖਜਾਨਚੀ, ਚਮਨ ਲਾਲ ਖਿੱਚੀ, ਨੱਥੂ ਰਾਮ, ਸੁਰਜੀਤ ਸਿੰਘ ਬਾਹਮਣੀ ਵਾਲਾ, ਜਗਸੀਰ ਸਿੰਘ ਮੌੜ ,ਇੰਦਰਜੀਤ ਸਿੰਘ ਰਾਮਪੁਰਾ, ਰਜਿੰਦਰ ਸਿੰਘ ਰਾਏ ਖਾਣਾ, ਨਿਰਮਲ ਸਿੰਘ ਫ਼ਰੀਦਕੋਟ, ਬਚਿੱਤਰ ਸਿੰਘ, ਮਹਿੰਦਰ ਸਿੰਘ , ਪ੍ਰਿਥੀ ਰਾਜ, ਕ੍ਰਿਸ਼ਨ ਕੁਮਾਰ, ਹਰਬੰਸ ਸਿੰਘ, ਦਲੀਪ ਸਿੰਘ ਆਦਿ ਨੇ ਵਣ ਵਿਭਾਗ ਦੇ ਅਧਿਕਾਰੀਆਂ ਤੋ ਮੰਗ ਕੀਤੀ ਕਿ ਸਬੰਧਤ ਪੈਨਸ਼ਨਰਾਂ ਨੂੰ ਅਪੀਲਾਂ ਨਾਲ ਸਬੰਧਿਤ ਰਿਕਾਰਡ ਦਿੱਤਾ ਜਾਵੇਂ ਅਤੇ ਸਮਾਂਬੱਧ ਨਿਪਟਾਰਾ ਕੀਤਾ ਜਾਵੇ।