ਜਲੰਧਰ 8 ਜੁਲਾਈ ਪ੍ਰਭਸਿਮਰਨਪਲ ਮਾਨ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ , ਮੁੱਖ ਦਫ਼ਤਰ 1406-22 ਬੀ, ਚੰਡੀਗੜ੍ਹ ਵੱਲੋ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 25-25ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆਂ ਨੂੰ ਪੱਕਿਆਂ ਕਰਵਾਉਣ ਲਈ ਪੱਛਮੀ ਵਿਧਾਨ ਸਭਾ ਹਲਕਾ ਜਲੰਧਰ ਦੀ ਜਿਮਨੀ ਚੋਣ ‘ਚ ਪੰਜਾਬ ਸਰਕਾਰ ਦੇ ਪੁਲਸ ਪ੍ਰਸ਼ਾਸਨ ਵਲੋਂ ਜਥੇਬੰਦੀ ਦੇ ਵੱਖ-ਵੱਖ ਜ਼ਿਲਿਆਂ ਦੇ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰਨ ਦੇ ਬਾਵਜੂਦ ਤੇ ਅੰਤਾਂ ਦੀ ਪੈ ਰਹੀ ਗਰਮੀ ਦੀ ਪਰਵਾਹ ਨਾ ਕਰਦਿਆਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇੰ ਟਰੱਕਾਂ, ਬੱਸਾਂ ਤੇ ਟੈਪੂਆਂ ਤੇ ਸਵਾਰ ਹੋ ਕੇ ਆਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਨਾਅਰੇ ਮਾਰਦੇ ਹੋਏ ਪੂਰੇ ਜੋਸ਼ੋ ਖਰੋਸ਼ ਨਾਲ ਧਰਨੇ ‘ਚ ਪੁੱਜੇ। ਅੱਜ ਦੇ ਧਰਨੇ ਦੀ ਅਗਵਾਈ ਅਮਰੀਕ ਸਿੰਘ ਗੜ੍ਹਸ਼ੰਕਰ,ਵਿਰਸਾ ਸਿੰਘ ਅੰਮ੍ਰਿਤਸਰ ਤੇ ਜਸਵਿੰਦਰ ਸੌਜਾ ਨੇ ਕੀਤੀ। ਪੱਛਮੀ ਵਿਧਾਨ ਸਭਾ ਹਲਕਾ ਜਲੰਧਰ ਦੇ ਅਹਾਤੇ ‘ਚ ਹੋਈ ਭਰਵੀਂ ਤੇ ਪ੍ਭਾਵਸਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂ ਬਲਵੀਰ ਸਿੰਘ ਤਰਨਤਾਰਨ,ਜਸਵੰਤ ਗੁਰਦਾਸਪੁਰ ਅਮਨਦੀਪ ਸਿੰਘ ਛੱਤ ਬੀੜ ਚਮਕੌਰ ਮੁਕਤਸਰ ਅਤੇ ਭੁਵਿਸ਼ਨ ਜਲੰਧਰ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ 25-25ਸਾਲਾਂ ਤੋ ਕੰਮ ਕਰਦੇ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆਂ ਤਾਂ ਕੀ ਕਰਨਾ ਸੀ ਉਲਟਾ ਨਰੇਗਾ ਸਕੀਮ ਤਹਿਤ ਕੰਮ ਕਰਵਾਉਣ, ਵਿਭਾਗ ਚ 25-25 ਸਾਲਾਂ ਤੋਂ ਕਾਮਿਆਂ ਦੀ ਛਾਂਟੀ ਵੱਡੀ ਪੱਧਰ ਤੇ ਸ਼ੁਰੂ ਕੀਤੀ ਜਾ ਰਹੀ ਹੈ। ਜਿਹਨਾਂ ਦੇ ਘਰਾਂ ਦੀ ਚੁਲ੍ਹਿਆਂ ਦੀ ਅੱਗ ਬੁਝਣ ਲੱਗੀ ਹੋਈ ਹੈ।
ਉਥੇ ਜਥੇਬੰਦੀ ਮੰਗ ਕਰਦੀ ਹੈ ਕਿ ਜੰਗਲਾਤ ਕਾਮਿਆਂ ਨੂੰ ਬਿਨਾ ਸ਼ਰਤ ਪੱਕਾ ਕੀਤਾ ਜਾਵੇ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੱਬੂ ਮਾਨਸਾ,ਕੇਵਲ ਗੜ੍ਹਸ਼ੰਕਰ, ਸ਼ੇਰ ਸਿੰਘ ਸਰਹਿੰਦ, ਛਿੰਦਰਪਾਲ ਸਿੰਘ ਅਤੇ ਨਿਰਮਲ ਰੋਪੜ ਨੇ ਮੰਗ ਕੀਤੀ ਕਿ ਸਮੂਹ ਵਰਕਰਾਂ ਨੂੰ ਘੱਟੋ ਘੱਟ 26000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ, ਛਾਂਟੀ ਕੀਤੇ ਕਾਮਿਆਂ ਨੂੰ ਬਹਾਲ ਕੀਤਾ ਜਾਵੇ,ਹਰੇਕ ਵਰਕਰ ਦਾ ਈ.ਪੀ.ਐਫ਼ ਤੇ ਈ.ਆਈ.ਐਸ ਕੱਟਿਆ ਜਾਵੇ ਅਤੇ ਵਣ ਵਿਭਾਗ ਵਿੱਚ ਕੰਮਾਂ ਦੇ ਰੇਟਾਂ ‘ਚ ਵਾਧਾ ਕੀਤਾ ਜਾਵੇ ।ਰੈਲੀ ਉਪਰੰਤ ਜਦੋਂ ਜੰਗਲਾਤ ਕਾਮਿਆਂ ਨੇ ਆਪਣੀ ਸੂਬਾਈ ਟੀਮ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੇਡਰੇਸਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ,ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ‘ਚ ਜਲੰਧਰ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ OSD ਦੇ ਨਾਲ ਮੀਟਿੰਗ ਕਰਵਾਈ ਅਤੇ ਵਿਸ਼ਵਾਸ ਦਵਾਇਆ ਕਿ 20 ਜੁਲਾਈ ਤੋ 30 ਜੁਲਾਈ ਵਿੱਚ ਮੁੱਖ ਮੰਤਰੀ ਪੰਜਾਬ ਜੀ ਨਾਲ ਜਥੇਬੰਦੀ ਦੀ ਮੀਟਿੰਗ ਕਰਵਾਕੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਧਰਨੇ ਵਿਚ ਹਰਜਿੰਦਰ ਸਰਹਿੰਦ. ਭੁਪਿੰਦਰ ਸਾਧੋਹੇੜੀ ਸੁਲੱਖਣ ਮੋਹਾਲੀ. ਜੀਤ ਮਲੇਰਕੋਟਲਾ.ਅੰਮ੍ਰਿਤਪਾਲ ਬਠਿੰਡਾ. ਭੁਪਿੰਦਰ ਦਸੂਹਾ.ਕਸਮੀਰ ਨਵਾਂਸ਼ਹਿਰ. ਸ਼ਾਮਿਲ ਹੋਏ ।