ਵਾਲਮੀਕਿ ਭਾਈਚਾਰੇ ਵਲੋ 7 ਜੂਨ ਨੂੰ ਆਈ ਜੀ ਦਫ਼ਤਰ ਬਾਹਰ ਦਿੱਤਾ ਜਾਵੇਗਾ ਧਰਨਾ:ਸੰਤ ਮਨਜੀਤ ਸਿੰਘ ਸੈਣੀ
ਅੰਮ੍ਰਿਤਸਰ ਗੁਰਮੀਤ ਸਿੰਘ ਰਾਜਾ )ਸੰਤ ਬਾਬਾ ਮਨਜੀਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਅਤੇ ਬਾਬਾ ਪੰਕਜ ਨਾਥ ਸ਼ੇਰ ਗਿੱਲ ਸਰਪ੍ਰਸਤ ਵਾਲਮੀਕਿ ਸੁਧਾਰ ਸਭਾ ਰਜਿ ਪੰਜਾਬ ਵਲੋ ਸਮਾਜ ਨੂੰ 7 ਜੂਨ ਵਾਲੇ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੰਤ ਮਨਜੀਤ ਸਿੰਘ ਸੈਣੀ ਨੇ ਵਾਲਮੀਕੀ ਭਾਈਚਾਰੇ ਵੱਲੋਂ ਆਈ ਜੀ ਬਾਰਡਰ ਰੇਂਜ ਅਮ੍ਰਿਤਸਰ ਜੀ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਧਰਨੇ ਦਾ ਕਾਰਨ ਭਗਵਾਨ ਵਾਲਮੀਕਿ ਮਹਾਰਾਜ ਜੀ ਨੂੰ ਅਪਸ਼ਬਦ ਬੋਲਣ ਵਾਲੇ ਦੋਸ਼ੀਆਂ ਨੂੰ ਨਾ ਗਿਰਫ਼ਤਾਰ ਕਰਨ ਅਤੇ ਥਾਣਾ ਭਿੰਡੀ ਸੈਦਾਂ ਵਿਚ ਦੋ ਐਸੀ, ਐਸ, ਟੀ, ਧਾਰਵਾਂ ਤਹਿਤ ਮੁਕੱਦਮੇ ਦਰਜ ਹੋਏ ਹਨ ਉਸ ਵਿਚ ਵੀ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ ਨਾਲ ਹੀ ਸਮਾਜ ਦੇ ਆਗੂਆਂ ਦੇ ਹੋਏ ਹਮਲਿਆਂ ਤੇ ਦਰਜ ਮੁਕੱਦਮਿਆਂ ਵਿੱਚ ਵੀ ਦੋਸ਼ੀ ਗਿਰਫ਼ਤਾਰ ਨਹੀਂ ਕੀਤੇ ਗਏ ਤੇ ਗਰੀਬ ਸਮਾਜ ਦੇ ਮਸਲਿਆਂ ਨੂੰ ਹੱਲ ਨਹੀਂ ਕੀਤਾ ਗਿਆ ।।