ਲੁਧਿਆਣਾ (ਕਰਨੈਲ ਸਿੰਘ ਐੱਮ ਏ)
ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲਿਖਾਰੀ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਮਿਠੀ ਯਾਦ ਵਿੱਚ ਅਜ ਸਚਾ ਧੰਨ ਗੁਰੂ ਘਰ ਮੁਹਾਲੀ ਵਿਖੇ ਸ਼ਬਦ ਲੰਗਰ ਲਾਏ ਗਏ। ਡਾਕਟਰ ਸਰੂਪ ਸਿੰਘ ਅਲੱਗ ਦੀ ਯਾਦ ਵਿੱਚ ਸ਼ਬਦ ਲੰਗਰਾਂ ਦੀ ਇਹ 27ਵੀਂ ਲੜੀ ਸੀ। ਡਾ ਅਲੱਗ ਪਹਿਲੇ ਸਿੱਖ ਹੋਏ ਹਨ ਜਿਨ੍ਹਾਂ ਨੇ ਸ਼ਬਦ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਤੇ ਲੱਖਾਂ ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਭੇਟਾ ਰਹਿਤ ਵਿਸ਼ਵ ਭਰ ਵਿਚ ਵੰਡੀਆਂ ਤੇ ਕਈ ਰਿਕਾਰਡ ਪੁਸਤਕਾਂ ਵਿਚ ਉਨ੍ਹਾਂ ਦੀ ਇਸ ਵਿਲੱਖਣ ਸੇਵਾ ਦਾ ਬਹੁਤ ਸਤਿਕਾਰ ਨਾਲ ਵਰਨਣ ਮਿਲਦਾ ਹੈ। ਗੁਰਦੁਆਰਾ ਸੱਚਾ ਧੰਨ ਸਾਹਿਬ ਦੇ ਹੈੱਡ ਗ੍ਰੰਥੀ ਨੇ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਦਾ ਬਹੁਤ ਸਤਿਕਾਰ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵਰਗਾ ਹੀਰਾ ਦੁਬਾਰਾ ਜਲਦੀ ਪੈਦਾ ਨਹੀਂ ਹੁੰਦਾ। ਸੰਗਤਾਂ ਪੁਸਤਕਾਂ ਪ੍ਰਾਪਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀਆਂ ਸਨ ਤੇ ਡਾਕਟਰ ਅਲੱਗ ਨੂੰ ਬੜੇ ਸਤਿਕਾਰ ਨਾਲ ਯਾਦ ਕਰ ਰਹੀਆਂ ਸਨ। ਸ ਸੁਖਿੰਦਰ ਪਾਲ ਸਿੰਘ ਅਲੱਗ ਨੇ ਦੱਸਿਆ ਕਿ 5 ਅਗਸਤ ਨੂੰ ਡਾ ਅਲੱਗ ਦੀ ਬਰਸੀ ਤੇ ਕਈ ਸ਼ਹਿਰਾਂ ਵਿੱਚ ਸ਼ਬਦ ਲੰਗਰ ਲਾਏ ਜਾਣਗੇ।