ਜੀਰਾ 27 ਜੁਲਾਈ ( ਜੀ ਐੱਸ ਸਿੱਧੂ ) ਜੀਰਾ ਦੇ ਮਹੱਲਾ ਜੱਟਾਂ ਵਾਲਾ ਗਲੀ ਵਿੱਜ ਸਟਰੀਟ ਵਿਖੇ ਸਥਿਤ ਦਰਗਾਹ ਪੀਰ ਬਾਬਾ ਪਿੱਪਲ ਵਾਲਾ ਜੀ ਦਾ 29 ਵਾਂ ਸਾਲਾਨਾ ਜੌੜ ਮੇਲਾ ਅੱਜ ਮਿਤੀ 28 ਜੁਲਾਈ ਦਿਨ ਸ਼ੁਕਰਵਾਰ ਨੂੰ ਬੜੀ ਸ਼ਰਧਾ ਅਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਦੀ ਸ਼ਾਨ ਨੂੰ ਵਧਾਉਣ ਅਤੇ ਸ਼ਰਧਾਲੂਆਂ ਦਾ ਮਨੋਰੰਜਨ ਕਰਨ ਦੇ ਲਈ ਦੂਰ-ਦੂਰ ਤੋਂ ਰਾਗੀ ਢਾਡੀ ਜਥੇ ਪਹੁੰਚ ਰਹੇ ਹਨ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਰਜਿੰਦਰ ਪਾਲ ਵਿੱਜ ਨੇ ਦੱਸਿਆ ਕਿ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ
ਮਿੱਤੀ 27 ਜੁਲਾਈ ਦਿਨ ਵੀਰਵਾਰ ਨੂੰ ਸ਼ਾਮ 4 ਵਜੇ ਬਾਬਾ ਜੀ ਦਾ ਝੰਡਾ ਕੱਢਿਆ ਜਾਵੇਗਾ ਅਤੇ ਮਿਤੀ 28 ਜੁਲਾਈ ਦਿਨ ਸ਼ੁਕਰਵਾਰ ਨੂੰ ਮੇਲਾ ਮਨਾਇਆ ਜਾਵੇਗਾ। ਉਹਨਾਂ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਮੇਲੇ ਵਿੱਚ ਪਹੁੰਚ ਕੇ ਮੇਲੇ ਨੂੰ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ । ਜਾਣਕਾਰੀ ਦੇਣ ਮੌਕੇ ਸੁਖਦੇਵ ਬਿੱਟੂ ਵਿਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਇੰਦਰਜੀਤ ਵੋਹਰਾ, ਡਿੰਪਲ ਬੇਰੀ ਆਦਿ ਹਾਜ਼ਰ ਸਨ