ਜ਼ੀਰਾ/ ਫਿਰੋਜ਼ਪੁਰ 28 ਜੁਲਾਈ ( ਲਵਪ੍ਰੀਤ ਸਿੰਘ ਸਿੱਧੂ) ਮਨੀਪੁਰ ਵਿਚ ਮਹਿਲਾ ਨਾਲ ਵਾਪਰੀ ਸ਼ਰਮਨਾਕ ਘਟਨਾ ਦੇਸ਼ ਦੇ ਮੱਥੇ ਤੇ ਭਾਰਤ ਜਨਤਾ ਪਾਰਟੀ ਦੇ ਰਾਜਕਾਲ ਬਹੁਤ ਵੱਡਾ ਕਲਕ ਲੱਗਾ ਹੈ ਜੋ ਕਦੇ ਵੀ ਮਿੱਟ ਨਹੀ ਸਕੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ, ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਮਨੀਪੁਰ ਘਟਨਾ ਤੇ ਹੋਈ ਮੱਖੂ ਵਿਖੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਦੀ ਸੁਰੱਖਿਆ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਅਤੇ ਉਨ੍ਹਾਂ ਦੀ ਹੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਇੱਕ ਮਹਿਲਾ ਨੂੰ ਨਿਰਵਸਤਰ ਕਰਕੇ ਕੁੱਟਣਾ ਅਤੇ ਘੁਮਾਣ ਵਰਗੇ ਘਿਨਾਉਣੇ ਕਾਰਨਾਮਿਆਂ ਨੂੰ ਅੰਜਾਮ ਦੇਣ ਵਾਲੇ ਸ਼ਰੇਆਮ ਘੁੰਮ ਰਹੇ ਹੋਣ ਤੇ ਔਰਤਾਂ ਦੀ ਸੁਰੱਖਿਆ ਦਾ ਢੰਡੋਰਾ ਪਿੱਟਣ ਵਾਲੀ ਭਾਜਪਾ ਸਰਕਾਰ ਅਤੇ ਉਸਦਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੋਵੇ ਬੜੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਪੀੜਤ ਨੂੰ ਇਨਸਾਫ ਦਿਵਾਉਣ ਜਿਥੇ ਫੇਲ ਹੋਈ ਉਥੇ ਲੋਕਾਂ ਦੇ ਘਰਾਂ ਨੂੰ ਗੁਰਗਿਆਂ ਹੱਥੋਂ ਸੜਨ ਤੋਂ ਵੀ ਨਹੀ ਬਚਾ ਸਕੇ। ਉਨ੍ਹਾਂ ਕੇਂਦਰ ਸਰਕਾਰ ਅਤੇ ਮਾਨਯੋਗ ਨਿਆਂਪਾਲਿਕਾ ਤੋਂ ਪੀੜਤਾਂ ਨੂੰ ਨਿਆਂ ਦਿਵਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਮੀਟਿੰਗ ਵਿੱਚ ਰਮੇਸ਼ ਕੁਮਾਰ ਐਸ ਟੀ ਸੀ, ਜੇ ਈ ਗੁਰਜੰਟ ਸਿੰਘ , ਗੌਰਵ ਭਾਟੀਆ,ਰਾਧੇ ਸ਼ਾਮ, ਜਸਬੀਰ ਸਿੰਘ, ਰਾਜ ਕੁਮਾਰ ਵਰਕਰ ਮਿਸਤਰੀ, ਗੁਰਮੀਤ ਸਿੰਘ ਜੰਮੂ ਜ਼ਿਲ੍ਹਾ ਪ੍ਰੈਸ ਸਕੱਤਰ, ਸੁਲੱਖਣ ਸਿੰਘ ਮੇਟ,ਰਾਜ ਕੁਮਾਰ ਸੇਵਾਦਾਰ, ਪ੍ਰਕਾਸ਼ ਚੰਦ, ਸ਼ਿੰਦ ਸਿੰਘ ਆਦਿ ਹਾਜ਼ਰ ਸਨ।