ਜਲੰਧਰ: 31-5-2024 (ਪ੍ਰਭਸਿਮਰਨ ਸਿੰਘ)
ਬਿਤੇ ਦਿਨੀ ਜਲੰਧਰ ਦੇ ਮਸਹੂਰ ਪਿੰਡ ਕੋਟਲੀ ਥਾਨ ਸਿੰਘ ਵਿਖੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ ਜਨਮ ਦਿਵਸ ਮਾਤਾ ਭੀਮਾ ਬਾਈ ਮਹਿਲਾ ਪ੍ਰਬੰਧਕ ਕਮੇਟੀ ਕੋਟਲੀ ਥਾਨ ਸਿੰਘ ਵੱਲੋਂ ਪਿੰਡ ਦੇ ਡਾ ਬੀ ਆਰ ਅੰਬੇਡਕਰ ਭਵਨ ਵਿੱਚ ਮਨਾਇਆ ਗਿਆ, ਇਸ ਮੋਕੇ ਨੀਲਾ ਝੰਡਾ ਚੜਾਇਆ ਗਿਆ ਉਪਰੰਤ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਲੱਡੂ ਵੀ ਵੰਡੇ ਗਏ ਉਪਰੰਤ ਲੰਗਰ ਵੀ ਲਗਾਇਆ ਗਿਆ। ਇਸ ਮੋਕੇ ਕੋਟਲੀ ਥਾਨ ਸਿੰਘ ਦੇ ਰਹਿਣ ਵਾਲੇ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਕਿਹਾ ਜੇਕਰ ਅਸੀਂ ਅੱਜ ਇਥੇ ਤੱਕ ਆਏ ਹਾ ਤਾਂ ਬਾਬਾ ਸਾਹਿਬ ਦੀ ਦੇਣ ਹੈ, ਉਹਨਾਂ ਦੀ ਕੁਰਬਾਨੀ ਤੇ ਦੁੱਖਾਂ ਤਕਲੀਫਾ ਵਾਲੀ ਜ਼ਿੰਦਗੀ ਸਾਨੂੰ ਹਮੇਸਾ ਯਾਦ ਰੱਖਣੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਸੰਘਰਸ਼ਸ਼ੀਲ ਜੀਵਨ ਬਾਰੇ ਹਮੇਸ਼ਾ ਦੱਸਦੇ ਰਹਿਣਾ ਚਾਹੀਦਾ ਹੈ। ਇਸ ਮੋਕੇ ਉਹਨਾਂ ਨਾਲ ਉਹਨਾਂ ਦੇ ਸਪੁੱਤਰ ਲਖਵੀਰ ਸਿੰਘ ਕੋਟਲੀ, ਚੇਤ ਰਾਮ ਹੀਰ, ਦਵਿੰਦਰ ਕਾਕਾ, ਕਮਲਜੀਤ ਕਾਲੀ, ਕਾਲਾ ਕੋਟਲੀ, ਬੌਬੀ ਕਲੇਰ ਵੀ ਸ਼ਰਧਾ ਦੇ ਫੁੱਲ ਭੇਟ ਕਰਨ ਆਏ। ਇਸ ਮੌਕੇ ਤੇ ਮਹਿਲਾ ਕਮੇਟੀ ਤੋਂ ਸ੍ਰੀਮਤੀ ਰਾਣੋ, ਬਲਬੀਰ ਕੌਰ, ਮਨਜੀਤ ਕੌਰ, ਗਿਆਨ ਕੌਰ ਪਿਆਰ ਕੌਰ, ਨਿਰਮਲ ਕੌਰ, ਪ੍ਰਵੀਨ ਕੌਰ, ਰਾਜ ਰਾਣੀ, ਬਲਬੀਰ ਕੌਰ, ਸੱਤਿਆ, ਪਿੰਕੀ, ਜੀਤੀ ਵਿਸ਼ੇਸ਼ ਤੋਰ ਤੇ ਹਾਜ਼ਰ ਰਹੀਆਂ।