Home » ਐਮਬਰੋਜ਼ੀਅਲ ਪਬਲਿਕ ਸਕੂਲ ਜੀਰਾ ਦਾ ਐਨ.ਸੀ.ਸੀ. ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ

ਐਮਬਰੋਜ਼ੀਅਲ ਪਬਲਿਕ ਸਕੂਲ ਜੀਰਾ ਦਾ ਐਨ.ਸੀ.ਸੀ. ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ

by Rakha Prabh
26 views

ਐਨ ਸੀ ਸੀ ਅਕੈਡਮੀ ਮਲੋਟ ਵਿਖੇ ਬੀਤੇ ਦਿਨੀ ਕਮਾਂਡਿੰਗ ਅਫਸਰ ਜੀ ਅਰਵਿੰਦ, 13 ਪੰਜਾਬ ਬਟਾਲੀਅਨ ਫਿਰੋਜ਼ਪੁਰ ਛਾਉਣੀ, ਦੀ ਦੇਖ-ਰੇਖ ਹੇਠ ਸਾਲਾਨਾ ਐਨਸੀਸੀ ਕੈਂਪ-52 ਦਾ ਆਯੋਜਨ

ਏ ਐਨ ਓ ਸੰਜੇ ਭਾਰਦਵਾਜ ਅਤੇ ਸੀ ਟੀ ਓ ਰੇਣੂਕਾ ਠਾਕੁਰ ਅਤੇ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 23 ਸਕੂਲਾਂ ਦੇ 500 ਦੇ ਕਰੀਬ ਐਨ ਸੀ ਸੀ ਕੈਡਿਟਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੇ ਪਰੇਡ, ਸ਼ੂਟਿੰਗ, ਸਮਾਜ ਸੇਵਾ, ਸਿਵਲ ਸੁਰੱਖਿਆ, ਫਾਇਰਿੰਗ, ਮੈਪ ਰੀਡਿੰਗ, ਸੱਭਿਆਚਾਰਕ ਗਤੀਵਿਧੀਆਂ, ਸ਼ਖਸੀਅਤ ਵਿਕਾਸ, ਐਮਰਜੈਂਸੀ ਵਿੱਚ ਫੌਜ ਦੀ ਮਦਦ, ਐਨ.ਸੀ.ਸੀ. ਸਰਟੀਫਿਕੇਟ ਦੀ ਤਿਆਰੀ ਆਦਿ ਕਈ ਹੁਨਰ ਸਿੱਖੇ। ਬ੍ਰਿਗੇਡੀਅਰ ਐਚ.ਐਸ. ਚੌਹਾਨ, ਮੇਜਰ ਡੀ.ਪੀ. ਸਿੰਘ ਅਤੇ ਸਕੂਲ ਸੁਰੱਖਿਆ ਪ੍ਰੋਗਰਾਮ ਟੀਮ ਨੇ ਵਿਸ਼ਾ ਮਾਹਿਰਾਂ ਵਜੋਂ ਭਾਗ ਲਿਆ।

ਅੰਬਰੋਜ਼ਿਅਲ ਪਬਲਿਕ ਸਕੂਲ ਦੇ ਐਨ ਸੀ ਸੀ ਕੈਡਿਟਾਂ ਨੇ ਵੀ ਇਸ ਕੈਂਪ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਮਬਰੋਜ਼ੀਅਲ ਪਬਲਿਕ ਸਕੂਲ ਦੇ ਨਤੀਜੇ ਹੇਠ ਲਿਖੇ ਹਨ:

ਐਂਕਰਿੰਗ: ਨਰਿੰਦਰਬੀਰ ਕੌਰ – ਪਹਿਲਾ ਸਥਾਨ

ਸੱਭਿਆਚਾਰਕ ਪ੍ਰੋਗਰਾਮ-ਸਕਿੱਟ: ਅਰੁਣਦੀਪ ਕੌਰ – ਪਹਿਲਾ ਸਥਾਨ

ਸੱਭਿਆਚਾਰਕ ਭੰਗੜਾ: ਆਸ਼ਮੀਨ ਕੌਰ – ਪਹਿਲਾ ਸਥਾਨ

ਡਰਿੱਲ ਮੁਕਾਬਲਾ: ਹਰਭਜਨ ਸਿੰਘ – ਦੂਜਾ ਸਥਾਨ

ਮੈਪ ਰੀਡਿੰਗ: ਗੁਰਪ੍ਰੀਤ ਕੌਰ ਅਤੇ ਲਖਬੀਰ ਸਿੰਘ – ਤੀਜਾ ਸਥਾਨ

ਫਾਇਰਿੰਗ ਮੁਕਾਬਲਾ: ਜੋਬਨ ਪ੍ਰੀਤ ਸਿੰਘ – ਤੀਜਾ ਸਥਾਨ

ਐਮਬਰੋਜ਼ੀਅਲ ਪਬਲਿਕ ਸਕੂਲ ਦੇ ਚੇਅਰਮੈਨ ਸ. ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਸ੍ਰੀ ਤੇਜ ਸਿੰਘ ਠਾਕੁਰ ਨੇ ਸਕੂਲ ਦੇ ਐਨ ਸੀ ਸੀ ਕੈਡਿਟਾਂ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਕੋ- ਕਰੀਕੂਲਰ ਗਤੀਵਿਧੀਆਂ ਵਿੱਚ ਭਾਗ ਲੈਣ ਅਤੇ ਸਰਵਪੱਖੀ ਵਿਕਾਸ ਲਈ ਪ੍ਰੇਰਿਤ ਕੀਤਾ।

Related Articles

Leave a Comment