ਜ਼ੀਰਾ/ ਫਿਰੋਜ਼ਪੁਰ 28 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) –ਸੂਬੇ ਪੱਧਰ ਤੇ ਹੋਈ ਪੰਜਾਬ ਸਟੇਟ ਪ੍ਰਤਿਭਾ ਖੋਜ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਸ਼ਹੀਦ ਗੁਰਦਾਸ ਰਾਮ ਮੈਮੋਰੀਅਰਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੀਰਾ ਦੀਆਂ 12 ਵਿਦਿਆਰਥਣਾਂ ਨੇ ਮੈਰਿਟ ਹਾਸਲ ਕੀਤੀ। ਅਨਮੋਲਪ੍ਰੀਤ ਕੌਰ ਪੁੱਤਰੀ ਗਗਨਦੀਪ ਸਿੰਘ ਨੇ ਪੂਰੇ ਪੰਜਾਬ ਵਿੱਚ 139 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਦੇ ਨਾਲ ਹੀ ਇਸ ਸਕੂਲ ਦੀ ਕਿਰਨਦੀਪ ਕੌਰ ਪੁੱਤਰੀ ਗੁਰਚੇਤਨ ਸਿੰਘ ਨੇ ਪੰਜਾਬ ਵਿੱਚ ਤੀਜਾ, ਲਖਵੀਰ ਕੌਰ ਪੁੱਤਰੀ ਜਗਸੀਰ ਸਿੰਘ ਨੇ ਚੌਥਾ, ਵੀਰਪਾਲ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ ਪੰਜਵਾ, ਜਸਮੀਨ ਕੌਰ ਪੁੱਤਰੀ ਹਰਪ੍ਰੀਤ ਸਿੰਘ ਸੱਤਵਾਂ, ਸ਼ੀਤਲ ਬਾਂਸਲ ਪੁਤਰੀ ਸੰਜੀਵ ਕੁਮਾਰ ਨੇ ਦਸਵਾਂ, ਕਰਮਜੀਤ ਕੌਰ ਪੁੱਤਰੀ ਕੁਲਦੀਪ ਸਿੰਘ ਨੇ 11ਵਾਂ, ਆਸਥਾ ਪੁਤਰੀ ਤਰਸੇਮ ਲਾਲ ਨੇ 12ਵਾਂ, ਜਸਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ 16ਵਾ, ਸੁਰਜੀਤ ਕੌਰ ਪੁੱਤਰੀ ਪਰਦੀਪ ਸਿੰਘ ਨੇ 22ਵਾ, ਮੁਸਕਾਨ ਪੁੱਤਰੀ ਸੱਤਪਾਲ 51ਵਾ, ਕਨਿਕਾ ਪੁਤਰੀ ਕਪਿਲ ਦੇਵ 67ਵਾ ਰੈਂਕ ਹਾਸਲ ਕਰਕੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਜਗ੍ਹਾ ਬਣਾਈ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸਰਦਾਰ ਚਮਕੌਰ ਸਿੰਘ ਸਰਾਂ ਵੱਲੋਂ ਸਕੂਲ ਦੀਆਂ ਇਹਨਾਂ ਹੋਣਹਾਰ ਵਿਦਿਆਰਥਣਾਂ ਦੀ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਵਿਦਿਆਰਥਣਾਂ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਰਾਕੇਸ਼ ਸ਼ਰਮਾ ਜੀ ਨੇ ਕਿਹਾ ਕਿ ਇਸ ਮਾਨਮੱਤੀ ਉਪਲਬਧੀ ਦਾ ਪੂਰਾ ਸਿਹਰਾ ਸਕੂਲ ਦੀਆਂ ਮਿਹਨਤੀ ਵਿਦਿਆਰਥਣਾਂ ਤੇ ਸਟਾਫ਼ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕੀ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਸਕੂਲ ਦੀ ਕਿਸੇ ਵਿਦਿਆਰਥਣ ਨੇ ਕਿਸੇ ਪ੍ਰੀਖਿਆ ਵਿੱਚ ਪੰਜਾਬ ਭਰ ਵਿੱਚ ਪਹਿਲਾਂ ਰੈਂਕ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਜੀ ਨੇ ਕਿਹਾ ਕਿ ਹੁਣ ਇਹ ਵਿਦਿਆਰਥਣਾਂ ਆਪਣੀ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਤੱਕ ਪੰਜਾਬ ਸਰਕਾਰ ਤੋਂ ਸਕਾਲਰਸ਼ਿੱਪ ਪ੍ਰਾਪਤ ਕਰ ਸਕਣਗੀਆਂ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਇਹਨਾਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ।