Home » ਕੰਪਿਊਟਰ ਅਧਿਆਪਕ ਯੂਨੀਅਨ ਲੁਧਿਆਣਾ ਵੱਲੋਂ ਨਵੇਂ ਜ਼ਿਲਾ ਸਿੱਖਿਆ ਅਫਸਰ ਦਾ ਸਵਾਗਤ ਕੀਤਾ

ਕੰਪਿਊਟਰ ਅਧਿਆਪਕ ਯੂਨੀਅਨ ਲੁਧਿਆਣਾ ਵੱਲੋਂ ਨਵੇਂ ਜ਼ਿਲਾ ਸਿੱਖਿਆ ਅਫਸਰ ਦਾ ਸਵਾਗਤ ਕੀਤਾ

by Rakha Prabh
17 views

ਲੁਧਿਆਣਾ : 14 ਫਰਵਰੀ

ਕੰਪਿਊਟਰ ਅਧਿਆਪਕ ਯੂਨੀਅਨ ਲੁਧਿਆਣਾ ਵੱਲੋਂ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ ਸ੍ਰੀ ਹਰਜਿੰਦਰ ਸਿੰਘ ਜ਼ਿਲਾ ਸਿੱਖਿਆ ਅਫਸਰ (ਸੈ. ਸਿ.) ਲੁਧਿਆਣਾ ਦਾ ਸਵਾਗਤ ਕੀਤਾ ਗਿਆ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਪ੍ਰਿੰਸੀਪਲਾਂ ਦੀ ਤਰੱਕੀ ਉਪਰੰਤ ਲੁਧਿਆਣਾ ਸਮੇਤ ਕਈ ਜ਼ਿਲਿਆਂ ਨੂੰ ਨਵੇਂ ਜ਼ਿਲਾ ਸਿੱਖਿਆ ਅਫਸਰ ਪ੍ਰਾਪਤ ਹੋਏ ਹਨ। ਇਹਨਾਂ ਨਵ ਨਿਯੁਕਤ ਅਫ਼ਸਰਾਂ ਵਿਚੋਂ ਹਰਜਿੰਦਰ ਸਿੰਘ ਨੂੰ ਲੁਧਿਆਣਾ ਜ਼ਿਲਾ ਅਲਾਟ ਹੋਇਆ ਹੈ। ਸ੍ਰੀ ਹਰਜਿੰਦਰ ਸਿੰਘ ਨੇ ਅੱਜ ਲੁਧਿਆਣਾ ਵਿਖੇ ਆਪਣਾ ਅਹੁਦਾ ਸੰਭਾਲਿਆ ਤਾਂ ਜਥੇਬੰਦੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਸਮੇਂ ਉਪ ਜ਼ਿਲਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਵਿਰਕ ਵੀ ਮੌਜੂਦ ਸਨ। ਇਸ ਮੌਕੇ ਤੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ, ਜ਼ਿਲਾ ਪ੍ਰਧਾਨ ਹਰ ਰਾਏ ਕੁਮਾਰ, ਜ਼ਿਲਾ ਮੈਂਟੋਰ ਕੁਲਵੰਤ ਸਿੰਘ ਪੰਡੋਰੀ, ਵੱਖ – ਵੱਖ ਬਲਾਕਾਂ ਦੇ ਮੇਂਟਰ ਵਿੱਪਨ ਕੁਮਾਰ ਗੁਰੂ, ਅੰਮ੍ਰਿਤਪਾਲ ਪਾਲੀ ਖ਼ਾਦਿਮ, ਅਰਵਿੰਦਰ ਸਿੰਘ, ਰਾਕੇਸ਼ ਕੁਮਾਰ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ ਸਿੱਧੂ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਨੇ ਜ਼ਿਲੇ ਨੂੰ ਨਵਾਂ ਜ਼ਿਲਾ ਸਿੱਖਿਆ ਅਫਸਰ ਮਿਲਣ ਤੇ ਉਮੀਦ ਜਤਾਈ ਕਿ ਉਹ ਅਧਿਆਪਕਾਂ ਦੇ ਵੱਖ – ਵੱਖ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨਗੇ ਅਤੇ ਜ਼ਿਲਾ ਪਹਿਲਾ ਦੀ ਤਰ੍ਹਾਂ ਹੀ ਪੜ੍ਹਾਈ, ਟੈਕਨੋਲੋਜੀ , ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਸਮੁੱਚੇ ਸੂਬੇ ਵਿੱਚ ਵਧੀਆ ਪ੍ਰਦਰਸ਼ਨ ਕਰੇਗਾ।

ਫੋਟੋ ਕੈਪਸਨ : ਜ਼ਿਲਾ ਸਿੱਖਿਆ ਅਫਸਰ ਹਰਜਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ ਹਰਪ੍ਰੀਤ ਸਿੰਘ, ਵਿਪਨ ਗੁਰੂ, ਕੁਲਵੰਤ ਸਿੰਘ ਤੇ ਹੋਰ।

Related Articles

Leave a Comment