Home » ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਫਿਰੋਜਪੁਰ ਦੇ ਆਉਟਸੋਰਸਡ ਅਤੇ ਰੈਗੂਲਰ ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਦਿੱਤਾ ਧਰਨਾ

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਫਿਰੋਜਪੁਰ ਦੇ ਆਉਟਸੋਰਸਡ ਅਤੇ ਰੈਗੂਲਰ ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਦਿੱਤਾ ਧਰਨਾ

by Rakha Prabh
117 views
ਫਿਰੋਜਪੁਰ (17 ਨਵੰਬਰ)

ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਆਉਟਸੋਰਸਡ ਅਤੇ ਰੈਗੂਲਰ
ਮੁਲਾਜਮਾਂ ਵੱਲੋਂ ਤਨਖਾਹਾ ਨਾ ਮਿਲਣ ਕਾਰਨ ਮਿਤੀ 15.11.2022 ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।
ਯੂਨੀਅਨ ਦੇ ਆਗੂਆ ਨਾਲ ਗਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਮਹੀਨੇ ਹੀ ਤਨਖਾਹਾ ਧਰਨਾ
ਲਗਾਉਣ ਤੇ ਹੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਲਾਨਾ ਦੇਖਭਾਲ ਵਾਟਰ ਸਪਲਾਈ ਅਤੇ
ਸੀਵਰੇਜ਼ ਸਕੀਮ ਦਾ ਕੰਮ ਨਗਰ ਕੋਂਸਲਾ ਵੱਲੋਂ ਕਰਵਾਉਣਾ ਹੁੰਦਾ ਹੈ ਪਰੰਤੂ ਕਈ ਸ਼ਹਿਰਾ ਵਿੱਚ ਪੰਜਾਬ ਸਰਕਾਰ
ਵੱਲੋਂ ਇਹ ਕੰਮ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਮਹਿਕਮੇ ਨੂੰ ਸੋਪਿਆ ਹੋਇਆ ਹੈ। ਜਿਸ
ਕਾਰਨ ਮਹਿਕਮੇ ਨੂੰ ਇਨਕਮ ਘੱਟ ਹੋਣ ਕਾਰਨ ਕਰਮਚਾਰੀਆਂ ਨੂੰ ਤਨਖਾਹਾ ਦੇਣ ਵਿੱਚ ਪਰੇਸ਼ਾਨੀ ਪੇਸ਼ ਆ
ਰਹੀ ਹੈ। ਹਰ ਮਹੀਨੇ ਨਗਰ ਕੋਂਸਲ ਵੱਲੋਂ ਇਸ ਘਾਟੇ ਨੂੰ ਪੂਰਾ ਕਰਨ ਲਈ ਲੋੜੀਂਦੀ ਰਾਸੀ ਸੀਵਰੇਜ਼ ਬੋਰਡ ਨੂੰ
ਮੁਹਈਆ ਕਰਵਾਈ ਜਾਂਦੀ ਹੈ ਪਰੰਤੂ ਇਸ ਘਾਟੇ ਨੂੰ ਪੂਰਾ ਕਰਨ ਲਈ ਕਾਗਜੀ ਕੰਮ ਕਾਰਨ ਕਾਫੀ ਦੇਰ ਹੋ
ਜਾਂਦੀ ਹੈ ਜਿਸ ਤੋਂ ਮੁਲਾਜ਼ਮ ਵਰਗ ਨੂੰ ਆਪਣੀਆਂ ਘਰੇਲੂ ਜਰੂਰਤਾ ਨੂੰ ਪੂਰਾ ਕਰਨ ਲਈ ਪਰੇਸ਼ਾਨੀਆਂ ਦਾ
ਸਾਹਮਣਾ ਕਰਨਾ ਪੈਂਦਾ ਹੈ। ਯੂਨੀਅਨ ਦੇ ਆਗੂਆਂ (ਗਗਨਦੀਪ ਸਿੰਘ, ਗੁਰਮੀਤ ਸਿੰਘ, ਕਸ਼ਮੀਰ ਸਿੰਘ, ਵਿਜੇ
ਕੁਮਾਰ, ਸੰਦੀਪ ਅਟਵਾਲ, ਰਜੀਵ ਕੁਮਾਰ, ਅਸ਼ੋਕ ਸੱਬਰਵਾਲ) ਵੱਲੋਂ ਸਰਕਾਰ ਅੱਗੇ ਗੁਹਾਰ ਲਗਾਈ ਗਈ ਹੈ
ਕਿ ਸਾਡੀਆਂ ਤਨਖਾਹਾ ਸਮੇਂ ਸਿਰ ਦੇਣ ਲਈ ਪੱਕਾ ਹੱਲ ਕੀਤਾ ਜਾਵੇ ਅਤੇ ਕੱਚੇ ਮੁਲਾਜਮਾਂ ਨੂੰ ਵੀ ਜਲਦ ਹੀ
ਪੱਕਾ ਕੀਤਾ ਜਾਵੇ ਜੋ ਕਿ ਇਨ੍ਹਾਂ ਸਕੀਮਾ ਉਪਰ ਕਾਫੀ ਲੰਮੇ ਸਮੇਂ ਤੋਂ ਨਾ-ਮਾਤਰ ਤਨਖਾਹਾ ਤੇ ਕੰਮ ਕਰਦੇ ਆ
ਰਹੇ ਹਨ।

Related Articles

Leave a Comment