Home » ਕਿਸਾਨਾਂ ਤੇ ਲਾਠੀਚਾਰਜ ਦੇ ਵਿਰੋਧ ‘ਚ ਕੇਂਦਰ ਤੇ ਖੱਟਰ ਸਰਕਾਰ ਦਾ ਪੁਤਲਾ ਫੂਕਿਆ

ਕਿਸਾਨਾਂ ਤੇ ਲਾਠੀਚਾਰਜ ਦੇ ਵਿਰੋਧ ‘ਚ ਕੇਂਦਰ ਤੇ ਖੱਟਰ ਸਰਕਾਰ ਦਾ ਪੁਤਲਾ ਫੂਕਿਆ

by Rakha Prabh
12 views

ਮੱਲਾਂ ਵਾਲਾ (ਗੁਰਦੇਵ ਸਿੰਘ ਗਿੱਲ )-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲੇ ਦੇ ਮੇਨ ਚੌਕ ਵਿੱਚ ਜਿਲਾਂ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਤੇ ਕੇਦਰ ਸਰਕਾਰ ਦਾ ਕਿਸਾਨਾਂ ਨੇ ਪੁਤਲਾ ਫੂਕ ਕੇ ਜੋਰਦਾਰ ਨਾਰੇਬਾਜੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕੇਦਰ ਦੇ ਇਛਾਰੇ ਤੇ ਕਰੂਕਸ਼ੇਤਰ (ਹਰਿਆਣਾ) ਵਿੱਚ ਸੂਰਜਮੁਖੀ ਦੀ ਫ਼ਸਲ ਦੀ ਐਮ ਐਸ ਪੀ ਤੇ ਖਰੀਦ ਕਰਵਾਉਣ ਲਈ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਤੇ ਜੋ ਲਾਠੀ ਚਾਰਜ ਕਰਕੇ ਜੇਲਾਂ ਵਿੱਚ ਬੰਦ ਕੀਤਾ ਗਿਆ ਹੈ ਉਸ ਦੇ ਵਿਰੋਧ ਵਿੱਚ ਮੱਲਾਂ ਵਾਲੇ ਦੇ ਮੇਨ ਚੌਕ ਵਿੱਚ ਕਿਸਾਨਾਂ ਮਜਦੂਰਾਂ ਨੇ ਹਰਿਆਣਾ ਸਰਕਾਰ ਤੇ ਕੇਦਰ ਸਰਕਾਰ ਦਾ ਪੁਤਲਾ ਫੂਕ ਕੇ ਜੋਰਦਾਰ ਨਾਰੇਬਾਜੀ ਕੀਤੀ ਹੈ।

ਕਿਸਾਨਾਂ ਨੇ  ਨੇ ਕਿਹਾ ਕਿ  ਲਾਠੀਚਾਰਜ ਦੌਰਾਨ ਸਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਇੱਕ ਜੀਅ ਨੂੰ ਨੌਕਰੀ ਦੇਣ ਤੇ ਜਖਮੀ ਹੋਏ ਕਿਸਾਨਾਂ ਦਾ ਇਲਾਜ ਕਰਵਾਉਣ ਤੇ ਜੇਲਾਂ ਵਿੱਚ ਬੰਦ ਕੀਤੇ ਕਿਸਾਨ ਰਿਹਾਅ ਕਰਨ ਦੀ ਮੰਗ ਕਰਦੇ ਹਾਂ। ਕਿਸਾਨ  ਆਗੂਆਂ ਨੇ ਕਿਹਾ ਇੱਥੇ ਕੱਲ੍ਹ ਜੋ ਕੇਦਰ ਸਰਕਾਰ ਵੱਲੋਂ ਕੁਝ ਫਸਲਾਂ ਤੇ ਸਿਰਫ 7% ਵਾਧਾ ਕੀਤਾ ਹੈ ਉਹ ਨਾ ਕਾਫ਼ੀ ਹੈ ।ਫਸਲਾਂ ਦੇ ਭਾਅ ਵਿੱਚ ਵਾਧਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦਿੱਤਾ ਜਾਵੇ,ਖਰੀਦ ਤੇ ਮੰਡੀਕਰਨ ਦੀ ਗਰੰਟੀ ਕੀਤੀ ਜਾਵੇ।ਜੇਕਰ ਕਿਸਾਨ ਨੂੰ ਰਿਹਾਅ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਜਿਸ ਦੀ ਜਿੰਮੇਵਾਰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਹੋਵੇਗੀ।ਇਸ ਮੌਕੇ ਰਛਪਾਲ ਸਿੰਘ ਗੱਟਾ ਬਾਦਸ਼ਾਹ,ਹਰਫੂਲ ਸਿੰਘ,ਰਣਜੀਤ ਸਿੰਘ,ਗੁਰਮੁੱਖ ਸਿੰਘ ਕਾਮਲ ਵਾਲਾ,ਭੁਪਿੰਦਰ ਸਿੰਘ  ,ਹਰਨੇਕ ਸਿੰਘ ਭੁੱਲਰ ਬਚਿੱਤਰ ਸਿੰਘ , ਗੁਰਮੁੱਖ ਸਿੰਘ, ਜਗਜੀਤ ਸਿੰਘ ਬੱਬੂ ,ਮੱਸਾ ਸਿੰਘ, ਸੁਖਦੇਵ ਸਿੰਘ ਸੂਬੇਦਾਰ ਅਤੇ ਪੈ੍ਸ ਸਕੱਤਰ ਹਰਦੀਪ ਸਿੰਘ ਆਸਿਫ ਵਾਲਾ ਆਦਿ ਕਿਸਾਨ ਆਗੂ  ਹਾਜ਼ਰ ਸਨ

Related Articles

Leave a Comment