ਫਗਵਾੜਾ 23 ਜੂਨ (ਸ਼ਿਵ ਕੋੜਾ) ਫਗਵਾੜਾ ‘ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕੀਰਤੀ ਨਗਰ ਦੇ 75 ਪਰਿਵਾਰਾਂ ਨੇ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਆਮ ਆਦਮੀ ਪਾਰਟੀ ਫਗਵਾੜਾ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ‘ਆਪ’ ਵਿੱਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਸਮੇਤ ਸਮੂਹ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਿਰਫ਼ ਇੱਕ ਸਾਲ ਵਿੱਚ ਹੀ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਹੀ ਕਾਰਨ ਹੈ ਕਿ ਵੱਡੀ ਗਿਣਤੀ ਵਿੱਚ ਲੋਕ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ‘ਆਪ’ ’ਚ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਉਣ ਲਈ ਸੁਹਿਰਦ ਯਤਨ ਕਰ ਰਹੇ ਹਨ। ਇਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਵੀ ‘ਆਪ’ ਪਾਰਟੀ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਹੁਣ ਉਨ੍ਹਾਂ ਦੀ ਤਰਜੀਹ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਫਗਵਾੜਾ ਨਗਰ ਨਿਗਮ ਚੋਣਾਂ ਦੌਰਾਨ ਹਰ ਵਾਰਡ ਵਿੱਚ ‘ਆਪ’ ਦੀ ਜਿੱਤ ਯਕੀਨੀ ਬਣਾਉਣਾ ਹੋਵੇਗੀ। ਇਸ ਮੌਕੇ ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਅਵਤਾਰ ਸਿੰਘ ਸਰਪੰਚ ਪੰਡਵਾ, ਨਰੇਸ਼ ਸ਼ਰਮਾ, ਵਰੁਣ ਬੰਗੜ ਚੱਕ ਹਕੀਮ, ਪਰਮਜੀਤ ਧਰਮਸੋਤ, ਰਵਿੰਦਰ ਰਵੀ ਸਾਬਕਾ ਕੌਂਸਲਰ, ਰੁਪਿੰਦਰ ਕੌਰ ਹੋਠੀ, ਪ੍ਰਿਤਪਾਲ ਕੌਰ ਤੁਲੀ, ਅਮਨ ਬਾਬਾ ਗੱਦੀਆ, ਜਤਿੰਦਰ ਕੁਮਾਰ, ਚੀਨਾ ਵਾਲੀਆ, ਕਮਲ ਅਰੋੜਾ ਤੋਂ ਇਲਾਵਾ ‘ਆਪ’ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਵਿੱਚ ਮਨਪ੍ਰੀਤ ਸਿੰਘ, ਸਤਨਾਮ ਸਿੰਘ, ਸੋਹਨ ਲਾਲ, ਮਨੀ ਸੌਂਧੀ, ਸੋਮਨਾਥ, ਪਵਨ, ਜਗਦੀਪ ਸਿੰਘ, ਚਮਨ ਲਾਲ, ਜੋਗਿੰਦਰ ਪਾਲ, ਰਾਣਾ ਰਾਮ, ਮਨਪ੍ਰੀਤ ਕੌਰ, ਪਰਵੀਨ ਦੇਵੀ, ਖੁਸ਼ੀ ਰਾਮ, ਸੁਧੀਰ ਕੁਮਾਰ ਬਲਦੇਵ ਰਾਜ, ਸੁਰਿੰਦਰ ਮੋਹਨ, ਗੁਰਮੁੱਖ ਸਿੰਘ, ਸਾਹਿਲ, ਕੋਮਲ, ਇੰਦਰਜੀਤ ਸਿੰਘ, ਕਰਨ ਸ਼ਰਮਾ, ਰਾਹੁਲ, ਜੱਗਾ ਭੁੱਲਾਰਾਈ, ਮਨੀ ਸਿੰਘ ਰਾਜਪੂਤ ਆਦਿ ਹਾਜ਼ਰ ਸਨ।
ਕੀਰਤੀ ਨਗਰ ਦੇ ਮਨਪ੍ਰੀਤ ਸਿੰਘ ਸਮੇਤ 75 ਪਰਿਵਾਰ ‘ਆਪ’ ਪਾਰਟੀ ’ਚ ਹੋਏ ਸ਼ਾਮਲ
previous post