Home » ਅਟਾਰੀ ’ਚ ਕੁਲੀ ਭਾਈਚਾਰੇ ਦੀਆਂ 16 ਯੂਨੀਅਨਾਂ ਨੇ ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੂੰ ਦਿੱਤਾ ਸਮਰਥਨ

ਅਟਾਰੀ ’ਚ ਕੁਲੀ ਭਾਈਚਾਰੇ ਦੀਆਂ 16 ਯੂਨੀਅਨਾਂ ਨੇ ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੂੰ ਦਿੱਤਾ ਸਮਰਥਨ

ਚੋਣ ਰੈਲੀ ’ਚ ਕੁਲੀ ਯੂਨੀਅਨਾਂ ਦੇ ਪ੍ਰਧਾਨ, ਸੈਂਕੜੇ ਸਾਥੀ ਅਤੇ ਪਰਿਵਾਰਕ ਮੈਂਬਰਾਂ ਨੇ ਕੀਤੀ ਸ਼ਮੂਲੀਅਤ।

by Rakha Prabh
20 views

ਅਟਾਰੀ/ ਅੰਮ੍ਰਿਤਸਰ 25 ਮਈ

ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰ ਨੇ ਅੱਜ ਇਥੇ ਭਾਰਤ ਪਾਕਿ ਸਰਹੱਦ ਦੇ ਨਜ਼ਦੀਕ ਆਈ. ਸੀ. ਪੀ. ਅਟਾਰੀ ਬਾਰਡਰ ਵਿਖੇ ਕੁਲੀ ਭਾਈਚਾਰੇ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਚੋਣਾਂ ਤੋਂ ਬਾਅਦ ਜੋ ਵੀ ਕੁੱਲੀ ਭਾਈਚਾਰੇ ਦੀਆਂ ਮੰਗਾਂ ਹਨ, ਉਹਨਾਂ ਦਾ ਸਮਾਧਾਨ ਕੀਤਾ ਜਾਵੇਗਾ। ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਸ਼ੀਲ ਦੇਵਗਨ ਅਤੇ ਹਲਕਾ ਅਟਾਰੀ ਦੇ ਇੰਚਾਰਜ ਸ੍ਰੀਮਤੀ ਬਲਵਿੰਦਰ ਕੌਰ ਦੀ ਪ੍ਰੇਰਣਾ ਸਦਕਾ ਕੀਤੀ ਗਈ ਇਸ ਰੈਲੀ ਦੌਰਾਨ 16 ਵੱਖ-ਵੱਖ ਕੁੱਲੀ ਯੂਨੀਅਨ ਵੱਲੋਂ ਉਹਨਾਂ ਦੇ ਪ੍ਰਧਾਨ, ਉਨ੍ਹਾਂ ਦੇ ਸਮਰਥਕ ਅਤੇ ਭਾਰੀ ਗਿਣਤੀ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਕੁਲੀ ਭਾਈਚਾਰੇ ਨੇ ਅਟਾਰੀ ਬਾਰਡਰ ਰਾਹੀਂ ਵਪਾਰ ਖੋਲ੍ਹਣ ਤੋਂ ਇਲਾਵਾ ਅਟਾਰੀ ਰੇਲਵੇ ਸਟੇਸ਼ਨ ਤੋਂ ਕਾਰਗੋ ਨੂੰ ਮੁੜ ਸ਼ੁਰੂ ਕਰਨ ਮੰਗ ਰੱਖੀ।  ਉਹਨਾਂ ਕਿਹਾ ਕਿ ਬਾਰਡਰ ਦੇ ਬੰਦ ਹੋਣ ਨਾਲ ਇਥੇ ਬੇਰੁਜ਼ਗਾਰੀ ਵੱਧ ਗਈ ਹੈ ਅਤੇ ਉਹਨਾਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਹਜ਼ਾਰਾਂ ਕੁਲੀਆਂ ਅਤੇ ਉਹਨਾਂ ਦੇ ਪਰਿਵਾਰਾਂ ਤੋਂ ਇਲਾਵਾ ਹੋਰ ਸਹਾਇਕ ਕਾਰੋਬਾਰੀਆਂ ਨੂੰ ਬਾਰਡਰ ਦੇ ਬੰਦ ਹੋਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ।  ਉਹਨਾਂ ਕਿਹਾ ਕਿ ਕੁੱਲੀ ਭਾਈਚਾਰਾ ਭਾਜਪਾ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਮਿਹਨਤ ਕਰੇਗਾ।
ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਵਿਸ਼ਵਾਸ ਦਵਾਇਆ ਕਿ ਕੁਲੀਆਂ ਦੀ ਮੰਗ ਨੂੰ ਉਹ ਪੁਰਜ਼ੋਰ ਤਰੀਕੇ ਨਾਲ ਉਠਾਉਣਗੇ ਅਤੇ ਵਪਾਰ ਲਈ ਅਟਾਰੀ ਬਾਰਡਰ ਨੂੰ ਖੁਲ੍ਹਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁਲੀ ਭਾਈਚਾਰੇ ਦੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕਰਾਏ ਜਾਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਨੂੰ ਕੇਂਦਰ ਦੀ 4800 ਕਰੋੜ ਰੁਪਏ ਦੀ ਸਕੀਮ ’ਚ ਸ਼ਾਮਿਲ ਕਰਾਇਆ ਜਾਵੇਗਾ। ਸੰਧੂ ਸਮੁੰਦਰ ਨੇ ਕਿਹਾ ਕਿ ਉਹਨਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਅੰਮ੍ਰਿਤਸਰ ਦੇ ਇਸ ਬਾਰਡਰ ਇਲਾਕੇ ਨੂੰ ਇੰਡਸਟਰੀ ਹੱਬ ਬਣਾਇਆ ਜਾਵੇ । ਉਹਨਾਂ ਸਰਹੱਦੀ ਖੇਤਰ ਵਿੱਚ ਐਸ ਈ ਜੈਡ ਸਥਾਪਿਤ ਕਾਰਨ ਅਤੇ ਬਾਰਡਰ ਏਰੀਆ ਡਿਵੈਲਪਮੈਂਟ ਫ਼ੰਡ ਦੀ ਵਰਤੋਂ ਕੇਵਲ ਆਪਣੇ ਮਕਸਦ ਦੀ ਹੋਵੇ, ਇਸ ਨੂੰ ਯਕੀਨੀ ਬਣਾਉਣ ਦੀ ਵੀ ਗੱਲ ਕਹੀ।  ਉਹਨਾਂ ਕਿਹਾ ਕਿ ਤਾਰ ਤੋਂ ਪਾਰ ਕੰਮ ਕਰਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣਾ ਉਹਨਾਂ ਦਾ ਇੱਕ ਮੁੱਖ ਮਕਸਦ ਹੈ।  ਇਸ ਵਾਸਤੇ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਵਿਆਪਕ ਜੰਗ ਛੇੜੀ ਜਾਵੇਗੀ। ਉਹਨਾਂ ਨੌਜਵਾਨਾਂ ਨੂੰ ਲੱਗੀ ਨਸ਼ਿਆਂ ਦੀ ਲੱਤ ਛਡਵਾਉਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੇ ਨਾਲ ਨਾਲ ਅਸਰਦਾਇਕ ਵਿਦੇਸ਼ੀ ਦਵਾਈਆਂ ਦੀ ਵਰਤੋਂ ਕੀਤੇ ਜਾਣ ਦੀ ਵੀ ਗੱਲ ਕਹੀ। ਜੋ ਇਹ ਦਵਾਈਆਂ ਫ਼ਰੀ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸਮਾਜ ਵਿੱਚ ਸਨਮਾਨ ਜਨਕ ਜੀਵਨ ਪ੍ਰਦਾਨ ਕਰਨ ਲਈ ਚੰਗੀ ਪੜ੍ਹਾਈ ਚੰਗੀ ਨੌਕਰੀ ਤੇ ਰੁਜ਼ਗਾਰ ਮੁਹੱਈਆ ਕਰਾਇਆ ਜਾਵੇਗਾ। ਸੰਧੂ ਸਮੁੰਦਰੀ ਨੇ ਕਿਹਾ ਕਿ ਕੇਂਦਰ ਦੀਆਂ ਸਾਰੀਆਂ ਭਲਾਈ ਸਕੀਮਾਂ ਜੋ 400 ਤੋਂ ਵਧੇਰੇ ਹਨ, ਉਹਨਾਂ ਨੂੰ ਪੰਜਾਬ ਅਤੇ ਅੰਮ੍ਰਿਤਸਰ ਤੱਕ ਲਿਆਂਦਾ ਜਾਏਗਾ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਦਾ ਆਮ ਆਦਮੀ ਨੂੰ ਫ਼ਾਇਦਾ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਤੱਕ 25 ਕਰੋੜ ਨਾਗਰਿਕਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਕੱਢਿਆ ਜਾ ਚੁੱਕਿਆ । ਉਹਨਾਂ ਦੱਸਿਆ ਕਿ ਕੋਵਿਡ ਦੌਰਾਨ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ਰਾਸ਼ਨ 80 ਕਰੋੜ ਲਾਭ ਪਾਤਰੀਆਂ ਨੂੰ ਅਗਲੇ ਪੰਜਾਂ ਸਾਲਾਂ ਤਕ ਮਿਲਣਾ ਜਾਰੀ ਰਹੇਗਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਚਾਰ ਕਰੋੜ ਘਰ ਬਣਾਏ ਗਏ ਹਨ ਅਤੇ ਆਉਂਦੇ ਸਮੇਂ ਕੋਈ ਵੀ ਕੱਚਾ ਘਰ ਨਹੀਂ ਰਹਿਣ ਦਿੱਤਾ ਜਾਵੇਗਾ ਸਾਰੇ ਪੱਕੇ ਕੀਤੇ ਜਾਣਗੇ। ਉਹਨਾਂ ਕਿਹਾ ਕਿ 70 ਸਾਲ ਤੋਂ ਵੱਧ ਲੋਕ ਅਤੇ ਗ਼ਰੀਬ ਵਰਗ ਨੂੰ 5 ਲੱਖ ਦਾ ਜੀਵਨ ਬੀਮਾ ਲਾਗੂ ਕੀਤਾ ਜਾ ਰਿਹਾ ਹੈ।  ਉਹਨਾਂ ਔਰਤਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਰਕਾਰ ਦੀ ਮੁਦਰਾ ਯੋਜਨਾ ਬਾਰੇ ਵੀ ਦੱਸਿਆ। ਸੰਧੂ ਸਮੁੰਦਰੀ ਨੇ ਭਾਰੀ ਵੋਟਾਂ ਨਾਲ ਉਨ੍ਹਾਂ ਨੂੰ ਜਿੱਤ ਦਿਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ 1 ਜੂਨ ਨੂੰ ਘਰਾਂ ਵਿਚੋਂ ਬਾਹਰ ਨਿਕਲ ਕੇ ਕਮਲ ਦੇ ਫੁੱਲ ਦਾ ਬਟਨ ਦਬਾਉਣ।
ਇਸ ਮੌਕੇ ਕੁਲੀ ਯੂਨੀਅਨਾਂ ਦੇ ਪ੍ਰਧਾਨ ਮੋਹਨਾ ਭਲਵਾਨ, ਮਰਾਦਪਾਲ ਸਿੰਘ, ਮਲਕੀਤ ਸਿੰਘ ਹੈਪੀ, ਕੁਲਦੀਪ ਸਿੰਘ ਭੈਣੀ, ਬੱਬਰ ਸਿੰਘ, ਰੇਸ਼ਮ ਮੋਦੇ, ਗੁਰਦੇਵ ਸਿੰਘ ਧਨੋਆ, ਸਵਿੰਦਰ ਸਿੰਘ, ਜੋਨੀ, ਕਾਬਲ ਸਿੰਘ ਡੰਡੇ, ਅਨਿਲ ਕੁਮਾਰ ਡੰਡੇ, ਬਲਵਿੰਦਰ ਸਿੰਘ ਰਣੀਕੇ, ਮਹਿਲ ਸਿੰਘ ਅਤੇ ਸਾਹਿਬ ਸਿੰਘ ਕੌਕੇ ਵੀ ਆਪਣੇ ਸੈਂਕੜੇ ਸਮਰਥਕਾਂ ਨਾਲ ਮੌਜੂਦ ਸਨ। ਇਸ ਮੌਕੇ ਭਾਜਪਾ ਆਗੂ ਸੰਨ੍ਹੀ ਗਿੱਲ, ਵਿਜੇ ਵਰਮਾ ਅਤੇ ਪੂਰੀ ਅਟਾਰੀ ਮੰਡਲ ਦੀ ਟੀਮ ਮੌਜੂਦ ਸੀ।

Related Articles

Leave a Comment