Home » ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਨਿਗਰਾਨੀ ਹੇਠ ਚੋਣ ਖਰਚਿਆਂ ਦੇ ਮਿਲਾਨ ਲਈ ਦੂਜੀ ਮੀਟਿੰਗ ਕਰਵਾਈ

ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਨਿਗਰਾਨੀ ਹੇਠ ਚੋਣ ਖਰਚਿਆਂ ਦੇ ਮਿਲਾਨ ਲਈ ਦੂਜੀ ਮੀਟਿੰਗ ਕਰਵਾਈ

ਉਮੀਦਵਾਰਾਂ ਤੇ ਅਧਿਕਾਰਤ ਚੋਣ ਏਜੰਟਾਂ ਵੱਲੋ ਹੁਣ ਤੱਕ ਕੀਤੇ ਖਰਚਿਆਂ ਦਾ ਵੇਰਵਾ ਪੇਸ਼

by Rakha Prabh
9 views
ਸੰਗਰੂਰ, 25 ਮਈ, 2024:
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚਿਆਂ ਦੀ ਨਿਗਰਾਨੀ ਲਈ ਤਾਇਨਾਤ ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਦੀ ਨਿਗਰਾਨੀ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਆਕਾਸ਼ ਬਾਂਸਲ ਦੀ ਮੌਜੂਦਗੀ ਵਿਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣ ਖਰਚਿਆਂ ਦੇ ਮਿਲਾਨ ਸਬੰਧੀ ਦੂਜੀ ਮੀਟਿੰਗ ਹੋਈ।
ਇਸ ਦੌਰਾਨ ਜ਼ਿਲ੍ਹਾ ਖਰਚਾ ਨਿਗਰਾਨ ਕਮੇਟੀ ਦੇ ਨੋਡਲ ਅਫ਼ਸਰ-ਕਮ-ਡੀਸੀਐਫਏ ਅਸ਼ਵਨੀ ਕੁਮਾਰ ਦੀ ਅਗਵਾਈ ਹੇਠਲੀਆਂ ਖਰਚਾ ਨਿਗਰਾਨ ਟੀਮਾਂ ਨੇ ਉਮੀਦਵਾਰਾਂ ਤੇ ਅਧਿਕਾਰਤ ਚੋਣ ਏਜੰਟਾਂ ਦੁਆਰਾ ਲਿਆਂਦੇ ਗਏ ਤਿੰਨ ਰੰਗਦਾਰ ਹਿਸਿਆਂ ਵਾਲੇ ਰਜਿਸਟਰਾਂ ਵਿਚ ਦਰਜ ਰੋਜ਼ਾਨਾ ਦੇ ਚੋਣ ਖਰਚ ਦੇ ਵੇਰਵਿਆਂ ਦੀ ਘੋਖ ਪੜਤਾਲ ਕੀਤੀ। ਇਸ ਮੌਕੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਚੋਣ ਖਰਚਿਆਂ ਦੀ ਨਿਗਰਾਨੀ ਲਈ ਤਾਇਨਾਤ ਫਲਾਇੰਗ ਸਕੂਐਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਆਮਦਨ ਕਰ ਵਿਭਾਗ ਦੀਆਂ ਟੀਮਾਂ, ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਸਮੇਤ ਖਰਚਿਆਂ ਦੀ ਨਿਗਰਾਨੀ ਲਈ ਕਾਰਜਸ਼ੀਲ ਹਰ ਇੱਕ ਟੀਮ ਵੱਲੋਂ ਆਪੋ ਆਪਣੇ ਅਨੈਕਸਚਰਾਂ ਅਤੇ ਰਿਪੋਰਟਾਂ ਦੇ ਰਾਹੀਂ ਐਕਸਪੈਂਡੀਚਰ ਸੈਲ ਕੋਲ ਭੇਜੇ ਗਏ ਖਰਚਿਆਂ ਨੂੰ ਉਮੀਦਵਾਰਾਂ ਦੇ ਰਜਿਸਟਰਾਂ ਵਿੱਚ ਦਰਜ ਕਰਵਾਉਣ ਦੀ ਪ੍ਰਕਿਰਿਆ ਨੂੰ ਧਿਆਨ ਪੂਰਵਕ ਦੇਖਿਆ ਗਿਆ ਅਤੇ ਮੌਕੇ ਉਤੇ ਸਾਹਮਣੇ ਆਈਆਂ ਕਮੀਆਂ ਨੂੰ ਦੂਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਹਰ ਦਰਜ ਕੀਤੇ ਗਏ ਖਰਚੇ ਦੀ ਪੜਤਾਲ ਕੀਤੀ ਗਈ ਹੈ ਅਤੇ ਲੋਕ ਸਭਾ ਹਲਕੇ ਵਿੱਚ ਚੋਣਾਂ ਸਬੰਧੀ ਹਰੇਕ ਕਿਸਮ ਦੀ ਗਤੀਵਿਧੀ ’ਤੇ ਨਜ਼ਰ ਰੱਖਣ ਲਈ ਵੱਖ ਵੱਖ ਨੋਡਲ ਅਧਿਕਾਰੀਆਂ ਦੀ ਅਗਵਾਈ ਹੇਠ ਚੌਕਸੀ ਟੀਮਾਂ ਦੁਆਰਾ ਇੰਦਰਾਜ ਕੀਤੇ ਹਰ ਖਰਚੇ ਦਾ ਮਿਲਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਅਗਲੀ ਤੇ ਅੰਤਮ ਮਿਲਾਨ ਮੀਟਿੰਗ 30 ਮਈ ਨੂੰ ਹੋਵੇਗੀ ।

Related Articles

Leave a Comment