ਹੁਸ਼ਿਆਰਪੁਰ 30 ਦਸੰਬਰ (ਗੁਰਪ੍ਰੀਤ ਸਿੰਘ ਸਿੱਧੂ/ ਤਰਸੇਮ ਦੀਵਾਨਾ )
ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ (ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ) ਵਿੱਚ ਬਤੌਰ ਜਿਲੇਦਾਰ ਦੀ ਪਦਵੀ ਤੇ ਤਾਇਨਾਤ ਸੰਘਰਸ਼ੀਲ ਆਗੂ ਸਤੀਸ਼ ਰਾਣਾ ਸੂਬਾ ਪ੍ਰਧਾਨ ਪਸਸਫ ਅਤੇ ਸੂਬਾ ਪ੍ਰਧਾਨ (ਟੇਵੂ) ਆਪਣੀ 39 ਸਾਲਾਂ ਦੀ ਬੇਦਾਗ਼ ਸੇਵਾ ਕਰਦਿਆਂ ਸੇਵਾ ਮੁਕਤ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਜਿਥੇ ਵਿਭਾਗ ਦੇ ਸਹਿਕਰਮੀਆਂ ਵੱਲੋਂ ਦਫਤਰ ਵਿੱਚ ਨਿਘੀ ਵਿਦਾਇਗੀ ਪਾਰਟੀ ਦਿੱਤੀ ਉਥੇ ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ (ਟੇਵੂ) ਵੱਲੋਂ ਫਾਈਨਡਾਈਨ ਹੋਟਲ ਨੇੜੇ
ਸ਼ਿਮਲਾ ਪਹਾੜੀ ਹੁਸ਼ਿਆਰਪੁਰ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਜਿਸ ਵਿਚ ਸਤੀਸ਼ ਰਾਣਾ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਏ ਅਤੇ ਜੱਥੇਬੰਦੀ ( ਟੇਵੂ) ਦੇ ਆਗੂਆਂ ਵੱਲੋਂ ਉਨ੍ਹਾਂ ਦਾ ਫੁਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਸਟੇਜ ਉਪਰ ਸਾਂਝਾ ਸਨਮਾਨ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਸਤੀਸ਼ ਰਾਣਾ ਦੇ ਮੁਲਾਜ਼ਮ ਵਰਗ ਲਈ ਕੀਤੇ ਕੰਮਾਂ ਸੰਘਰਸ਼ਾਂ ਨੂੰ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸੇਵਾ ਮੁਕਤੀ ਦੀ ਵਧਾਈ ਦਿੱਤੀ। ਇਸ ਮੌਕੇ ਸਤੀਸ਼ ਰਾਣਾ ਨੇ ਸਾਥੀਆਂ ਦਾ ਧੰਨਵਾਦ ਕਰਦਿਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਤੀਸ਼ ਰਾਣਾ ਦੇ ਸਤਿਕਾਰ ਵਿੱਚ ਜੱਥੇਬੰਦੀ ਵੱਲੋਂ ਪ੍ਰੀਤੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਅਤੇ ਸਮੂਹ ਸਟਾਫ ਨੇ ਮਿਲਕੇ ਭੋਜਨ ਕੀਤਾ।