ਮੋਗਾ 9 ਮਾਰਚ (ਕੇਵਲ ਸਿੰਘ ਘਾਰੂ / ਅਜੀਤ ਸਿੰਘ ) :
ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਪੰਜਾਬ ਦੀ ਅਹਿਮ ਮੀਟਿੰਗ ਮੋਗਾ ਵਿਖੇ ਹੋਈ । ਮੀਟਿੰਗ ਵਿਚ ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਆਰ ਕੇ ਖੋਸਲਾ ਅਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ। ਇਸ ਮੌਕੇ ਸੰਬੋਧਨ ਕਰਦਿਆਂ ਆਰ ਕੇ ਖੋਸਲਾ ਨੇ ਮਹਾਸ਼ਵਰਾਤਰੀ ਮੌਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆ ਅਤੇ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਸਰਬਸੰਮਤੀ ਨਾਲ ਕੈਪਟਨ ਸੂਬਾ ਸਿੰਘ ਨੂੰ ਕੋਆਰਡੀਨੇਟਰ ਪੰਜਾਬ ਨਿਯੁਕਤ ਕੀਤਾ ਗਿਆ। ਇਸ ਮੌਕੇ ਉਘੇ ਸਮਾਜ ਸੇਵੀ ਸੁਖਦੀਪ ਕੌਰ ਭੇਖਾਂ ਨੂੰ ਵੋਮੈਨ ਸੈਲ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਹਰਦਿਆਲ ਸਿੰਘ ਨੂੰ ਜਿਲ੍ਹਾ ਪ੍ਰਧਾਨ ਮੋਗਾ , ਅਮਨਦੀਪ ਬਾਜਵਾ ਜਿਲ੍ਹਾ ਪ੍ਰਧਾਨ ਕਪੂਰਥਲਾ,ਅਬਾਰ ਹੂਸੈਣ ਨੂੰ ਕੋਆਰਡੀਨੇਟਰ ਕਪੂਰਥਲਾ ਨਿਯੁਕਤ ਕੀਤਾ। ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਕੈਪਟਨ ਸੂਬਾ ਸਿੰਘ , ਸੁਖਦੀਪ ਕੌਰ ਭੇਖਾਂ ਮੋਗਾ, ਗੁਰਦਿਆਲ ਸਿੰਘ ਮੋਗਾ, ਅਮਨਦੀਪ ਸਿੰਘ ਬਾਜਵਾ ਵੱਲੋਂ ਪੰਜਾਬ ਪ੍ਰਧਾਨ ਆਰ ਕੇ ਖੋਸਲਾ ਅਤੇ ਇੰਡੀਆ ਚੀਫ ਰਜਿਸਟਰ ਰਾਣਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਮਿਲੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।