ਅੰਮ੍ਰਿਤਸਰ 21 ਮਾਰਚ 2024 (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)
ਹਾਲ ਹੀ ਵਿੱਚ ਨਿਯੁਕਤ ਹੋਏ ਫੂਡ ਕਮਿਸ਼ਨਰ ਸ੍ਰੀ ਬਾਲ ਮੁਕੰਦ ਸ਼ਰਮਾ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਖੁਰਾਕ ਦੀ ਗੁਣਵੱਤਾ ਸਬੰਧੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਭੋਜਨ ਦੀ ਕੋਈ ਕਮੀ ਨਹੀਂ ਹੈ। ਪੰਜਾਬ ਦੇਸ਼ ਦੀਆਂ ਅਨਾਜ ਲੋੜਾਂ ਪੂਰੀਆਂ ਕਰ ਰਿਹਾ ਹੈ ਪਰ ਖੁਰਾਕ ਦੀ ਮਿਕਦਾਰ ਦੇ ਨਾਲ-ਨਾਲ ਇਸ ਦੀ ਗੁਣਵੱਤਾ ਵੱਲ ਧਿਆਨ ਦੇਣ ਦੀ ਸਾਨੂੰ ਲੋੜ ਹੈ। ਉਹਨਾਂ ਕਿਹਾ ਕਿ ਖੇਤ ਵਿੱਚ ਹੁੰਦੀ ਪੈਦਾਵਾਰ ਤੋਂ ਲੈ ਕੇ ਦੁਕਾਨ ਵਿੱਚ ਵਿਕਦੇ ਸਮਾਨ ਤੱਕ ਸਾਨੂੰ ਇਸ ਦੀ ਗੁਣਵੱਤਾ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਅਤੇ ਸਾਰੇ ਵਿਭਾਗ ਇਸ ਲਈ ਮਿਲ ਕੇ ਕੰਮ ਕਰਨ। ਇਸ ਮੌਕੇ ਉਹਨਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ, ਜਿਲਾ ਖੁਰਾਕ ਸਪਲਾਈ ਅਫ਼ਸਰ ਸਰਤਾਜ ਸਿੰਘ, ਡੀਐਮ ਮਾਰਕਫੈਡ ਗੁਰਪ੍ਰੀਤ ਸਿੰਘ ਤੇ ਹੋਰ ਦਿਖਾਈ ਦੀ ਹਾਜ਼ਰ ਸਨ। ਇਸ ਉਪਰੰਤ ਸ਼੍ਰੀ ਬਾਲਮਕੰਦ ਸ਼ਰਮਾ ਨੇ ਆਪਣੀ ਪਤਨੀ ਸ੍ਰੀਮਤੀ ਕੰਚਨ ਸ਼ਰਮਾ ਨਾਲ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।