Home » ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਵੱਲੋਂ ਵਖਰੇ ਪ੍ਰੋਗਰਾਮ ਕਰਨਾ ਸਾਂਝੇ ਸੰਘਰਸ਼ਾਂ ਨੂੰ ਢਾਹ:- ਧਨੋਆ

ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਵੱਲੋਂ ਵਖਰੇ ਪ੍ਰੋਗਰਾਮ ਕਰਨਾ ਸਾਂਝੇ ਸੰਘਰਸ਼ਾਂ ਨੂੰ ਢਾਹ:- ਧਨੋਆ

ਸੰਘਰਸ਼ ਦੀ ਏਕਤਾ ਨੂੰ ਮੁੱਖ ਰੱਖਦੇ ਹੋਏ ਮਹਾਂਸੰਘ ਨੂੰ ਕਨਵੈਨਸ਼ਨ ਦੀ ਤਾਰੀਖ਼ ਬਦਲ ਲੈਣੀ ਚਾਹੀਦੀ ਸੀ:- ਕੁਲਵਰਨ

by Rakha Prabh
18 views

ਹੁਸ਼ਿਆਰਪੁਰ, 25 ਸਤੰਬਰ,( ਤਰਸੇਮ ਦੀਵਾਨਾ ) ਪੰਜਾਬ ਮੁਲਾਜ਼ਮ/ਪੈਨਸ਼ਨਰਜ਼ ਸਾਂਝੇ ਫਰੰਟ ਦੇ ਕਨਵੀਨਰ ਕਰਮ ਸਿੰਘ ਧਨੋਆ ਅਤੇ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਕੁਲਵਰਨ ਸਿੰਘ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਮੁਲਾਜ਼ਮ/ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ  20 ਅਗਸਤ ਨੂੰ ਜਲੰਧਰ ਕਨਵੈਨਸ਼ਨ ਵਿਚ 14 ਅਕਤੂਬਰ ਦੀ ਚੰਡੀਗੜ੍ਹ ਰੈਲੀ ਦਾ ਐਲਾਨ ਕੀਤਾ ਗਿਆ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਫਰੰਟ ਵਿਚ ਸ਼ਾਮਲ ਜਥੇਬੰਦੀ (ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ) ਵੱਲੋਂ 24 ਸਤੰਬਰ ਦੀ ਜਲੰਧਰ ਅਤੇ ਮਲੋਟ ਰੈਲੀਆਂ ਤੋਂ ਇੱਕ ਦਿਨ ਪਹਿਲਾਂ  ਲੁਧਿਆਣਾ ਪੈਨਸ਼ਨ ਭਵਨ ਵਿਖੇ ਵੱਖਰੀ ਕਨਵੈਨਸ਼ਨ ਕੀਤੀ ਗਈ। ਇਸ ਤਰ੍ਹਾਂ ਕਰਕੇ ਮਹਾਂਸੰਘ ਕੀ ਸਾਬਤ ਕਰਨਾ ਚਾਹੁੰਦਾਂ ਹੈ? ਕੀ ਇਕੱਲਾ ਮਹਾਂਸੰਘ ਮੰਗਾਂ ਦੀ ਪ੍ਰਾਪਤੀ ਕਰ ਸਕਦਾ ਹੈ ? ਉਨ੍ਹਾਂ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਇਸੇ ਕਾਰਨ ਇਸ ਜਥੇਬੰਦੀ ਦੀ ਜਲੰਧਰ ਅਤੇ ਮਲੋਟ ਵਿਖੇ ਮਹਾਂ ਸੰਘ ਵਲੋਂ ਰੈਲੀਆਂ ਵਿੱਚ ਸ਼ਮੂਲੀਅਤ ਵੀ ਨਹੀ ਹੋ ਸਕੀ। ਉਨ੍ਹਾਂ ਕਿਹਾ ਕਿ ਮਹਾਸੰਘ ਨੂੰ ਸੰਘਰਸ਼ ਦੀ ਏਕਤਾ ਨੂੰ ਮੁੱਖ ਰੱਖਦੇ ਹੋਏ ਆਪਣੀ ਕਨਵੈਨਸ਼ਨ ਦੀ ਤਾਰੀਖ਼ ਬਦਲ ਲੈਣੀ ਚਾਹੀਦੀ ਸੀ ਲੇਕਿਨ ਅਜਿਹਾ ਨਹੀਂ ਹੋਇਆ। ਅਜਿਹੀਆਂ ਕਾਰਵਾਈਆਂ ਨਾਲ ਸਾਝੀ ਏਕਤਾ/ਸੰਘਰਸ਼ ਨੂੰ ਸੱਟ ਤਾਂ ਵੱਜਦੀ ਹੀ ਹੈ ਸਗੋਂ ਅਜਿਹੀਆਂ ਕਾਰਵਾਈਆਂ ਸਰਕਾਰ ਦੇ ਹਿੱਤ ਵਿੱਚ ਹੀ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਹਿੰਦੀ ਦੇ ਅਖ਼ਬਾਰ ਦੀ ਖ਼ਬਰ ਵਿੱਚ ਤਾਂ ਇਹ ਵੀ ਲਿਖਿਆ ਗਿਆ ਹੈ ਕਿ 14 ਅਕਤੂਬਰ ਨੂੰ ਮਹਾਂਸੰਘ ਚੰਡੀਗੜ੍ਹ ਵਿਖੇ ਰੈਲੀ ਕਰੇਗਾ। ਉਨ੍ਹਾਂ ਕਿਹਾ ਕਿ ਫਰੰਟ ਵਿਚ ਸ਼ਾਮਲ ਸਮੂਹ ਜਥੇਬੰਦੀਆਂ ਨੂੰ ਵੱਖਰੇ ਪ੍ਰੋਗਰਾਮ ਦੇਣ ਸਮੇਂ ਸਾਂਝੇ ਫਰੰਟ ਵੱਲੋਂ ਉਲੀਕੇ ਐਕਸ਼ਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਸਾਂਝੇ ਸੰਘਰਸ਼ਾਂ ਨੂੰ ਢਾਹ ਨਾ ਲੱਗੇ, ਸਗੋਂ ਸਾਂਝੇ ਸੰਘਰਸ਼ਾਂ ਸਦਕਾ ਸਰਕਾਰ ਤੇ ਦਬਾਅ ਵਧਾ ਕੇ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕੇ।

Related Articles

Leave a Comment