Home » ਬਠਿੰਡਾ ‘ਚ ਚੱਲਦੀ ਸਕੂਲ ਵੈਨ ‘ਚੋਂ ਡਿੱਗੀ ਮਾਸੂਮ ਬੱਚੀ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

ਬਠਿੰਡਾ ‘ਚ ਚੱਲਦੀ ਸਕੂਲ ਵੈਨ ‘ਚੋਂ ਡਿੱਗੀ ਮਾਸੂਮ ਬੱਚੀ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

by Rakha Prabh
95 views

ਬਠਿੰਡਾ : ਬਠਿੰਡਾ ‘ਚ ਚੱਲਦੀ ਸਕੂਲ ਵੈਨ ‘ਚੋਂ ਇਕ ਬੱਚੀ ਦੇ ਬਾਹਰ ਡਿੱਗਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗਨੀਮਤ ਇਹ ਰਹੀ ਕਿ ਪਿੱਛੋਂ ਕੋਈ ਵਾਹਨ ਨਹੀਂ ਆ ਰਿਹਾ ਸੀ, ਨਹੀਂ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ। ਜਾਣਕਾਰੀ ਮੁਤਾਬਕ ਬੀਤੇ ਦਿਨ ਪਿੰਡ ਕੋਠਾ ਗੁਰੂ ‘ਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਬੱਚਿਆ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਵੈਨ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਬੱਚੀ ਸੜਕ ‘ਤੇ ਡਿੱਗ ਗਈ। ਦੱਸ ਦੇਈਏ ਕਿ ਬੱਚੀ ਦੇ ਵੈਨ ‘ਚੋਂ ਡਿੱਗਣ ਦੇ ਬਾਵਜੂਦ ਡਰਾਇਵਰ ਗੱਡੀ ਚਲਾਉਂਦਾ ਰਿਹਾ। ਜਿਸ ਦੇ ਚੱਲਦਿਆਂ ਸੜਕ ‘ਤੇ ਡਿੱਗੀ ਬੱਚੀ ਹਿੰਮਤ ਕਰਕੇ ਖ਼ੁਦ ਉੱਠੀ ਅਤੇ ਉਹ ਵੈਨ ਦੇ ਪਿੱਛੇ ਭੱਜੀ। ਉਸਨੂੰ ਭੱਜਦਾ ਦੇਖ ਵੈਨ ‘ਚ ਬੈਠੇ ਬੱਚਿਆਂ ਨੇ ਡਰਾਈਵਰ ਨੂੰ ਉਸਦੇ ਬਾਰੇ ਦੱਸਿਆ। ਜਿਸ ਤੋਂ ਬਾਅਦ ਉਸ ਨੇ ਵੈਨ ਰੋਕ ਕੇ ਬੱਚੀ ਨੂੰ ਅੰਦਰ ਬਿਠਾਇਆ।

ਇਹ ਸਾਰੀ ਘਟਨਾ ਇਲਾਕੇ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ। ਕਿਹਾ ਜਾ ਰਿਹਾ ਹੈ ਕਿ ਵੈਨ ‘ਚ ਸਿਰਫ਼ 7 ਤੋਂ 8 ਬੱਚੇ ਬਿਠਾਉਣ ਦੀ ਸਮਰੱਖਾ ਹੈ ਪਰ ਡਰਾਈਵਰ ਨੇ ਵੈਨ ‘ਚ 10 ਤੋਂ ਜ਼ਿਆਦਾ ਬੱਚੇ ਬਿਠਾਏ ਸਨ। ਜਿਸ ਬੱਚੀ ਨਾਲ ਇਹ ਹਾਦਸਾ ਹੋਇਆ ਹੈ, ਉਹ ਤੀਸਰੀ ਜਮਾਤ ‘ਚ ਪੜ੍ਹਦੀ ਹੈ। ਹੇਠਾਂ ਡਿੱਗਣ ਕਾਰਨ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉੱਥੇ ਹੀ ਸਕੂਲ ਪ੍ਰਸ਼ਾਸਨ ਨੇ ਇਸ ਮਾਮਲੇ ‘ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਹਾਦਸਾ ਅਣਜਾਣੇ ‘ਚ ਹੋਇਆ ਹੈ, ਜਿਸ ਵਿਚ ਡਰਾਈਵਰ ਦੀ ਲਾਪ੍ਰਵਾਹੀ ਨਜ਼ਰ ਆ ਰਹੀ ਹੈ।

Related Articles

Leave a Comment