ਜਸਵੀਰ ਕੌਰ ਨੇ 36ਵੀਆਂ ਨੈਸ਼ਨਲ ਖੇਡਾਂ ’ਚ 64 ਕਿਲੋਗ੍ਰਾਮ ਵਰਗ ਵੇਟਲਿਫਟਿੰਗ ਮੁਕਾਬਲੇ ’ਚ ਜਿੱਤਿਆ ਗੋਲਡ ਮੈਡਲ
ਰੂਪਨਗਰ, 6 ਅਕਤੂਬਰ : ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ 36ਵੀਆਂ ਨੈਸ਼ਨਲ ਖੇਡਾਂ ’ਚ 64 ਕਿਲੋਗ੍ਰਾਮ ਵਰਗ ਵੇਟਲਿਫਟਿੰਗ ਮੁਕਾਬਲੇ ’ਚ ਗੋਲਡ ਮੈਡਲ ਜਿੱਤਣ ’ਤੇ ਖਿਡਾਰਨ ਜਸਵੀਰ ਕੌਰ ਨੂੰ ਵਧਾਈ ਦਿੱਤੀ ਗਈ।
ਵਿਧਾਇਕ ਚੱਢਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸਨਲ ਖੇਡਾਂ ’ਚ ਜਿੱਥੇ ਪੰਜਾਬ ਦੇ ਹੋਰ ਖਿਡਾਰੀ ਵੀ ਮੱਲ੍ਹਾਂ ਮਾਰ ਰਹੇ ਹਨ, ਉੱਥੇ ਹੀ ਖਿਡਾਰਨ ਜਸਵੀਰ ਕੌਰ ਵੱਲੋਂ ਵੀ 64 ਕਿਲੋਗ੍ਰਾਮ ਵਰਗ ਵੇਟਲਿਫਟਿੰਗ ਮੁਕਾਬਲੇ ’ਚ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੌਸਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਖਿਡਾਰਨ ਜਸਵੀਰ ਕੌਰ ਪਿੰਡ ਸ਼ਾਹਪੁਰ ਬੇਲਾ ਬਲਾਕ ਨੂਰਪੁਰ ਬੇਦੀ ਜ਼ਿਲਾ ਰੂਪਨਗਰ ਨਾਲ ਸੰਬੰਧ ਰੱਖਦੀ ਹੈ। ਉਨ੍ਹਾਂ ਜਸਵੀਰ ਕੌਰ ਵੱਲੋਂ ਇਹ ਮੈਡਲ ਜਿੱਤਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਖਿਡਾਰਨ ਦੀ ਇਸ ਪ੍ਰਾਪਤੀ ਨੇ ਇਲਾਕੇ, ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੌਸਨ ਕੀਤਾ ਹੈ ਅਤੇ ਇਸ ਪ੍ਰਾਪਤੀ ਨਾਲ ਹੋਰ ਨੌਜਵਾਨ ਲੜਕੇ ਲੜਕੀਆਂ ਖੇਡਾਂ ਪ੍ਰਤੀ ਪ੍ਰੇਰਿਤ ਹੋਣਗੇ।