ਕੋਟ ਈਸੇ ਖਾਂ, ਮੋਗਾ 23 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) : ਸ੍ਰੀ ਜੇ ਇਲਨਚੇਲੀਅਨ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸਰਦਾਰ ਜੋਰਾ ਸਿੰਘ ਕਾਗੜਾ ਡੀਐੱਸਪੀ ਟ੍ਰੈਫਿਕ ਮੋਗਾ ਜੀ ਦੀ ਰਹਿਨੁਮਾਈ ਹੇਠ ਸ਼੍ਰੀ ਹੇਮਕੁੰਟ ਸਕੂਲ ਕੋਟ ਈਸੇ ਖਾ ਦੇ ਵਿਦਿਆਰਥੀਆਂ ਅਤੇ ਡਰਾਈਵਰਾਂ ਨੂੰ ਸਬ ਜੇਲ ਮੋਗਾ ਦੇ ਪੰਜ ਸੌ ਮੀਟਰ ਦੇ ਘੇਰੇ ਨੂੰ ਨੋ ਡ੍ਰੋਨ ਜੋਨ ਏਰੀਆ ਘੋਸ਼ਿਤ ਕੀਤੇ ਜਾਣ ਸੰਬੰਧੀ ,ਨਸ਼ਿਆਂ ਤੋਂ ਦੂਰ ਰਹਿਣ, ਦੋ ਪਹੀਆ ਵਾਹਨ ਚਲਾਉਦੇ ਸਮੇ ਹੈਲਮੇਟ ਦੀ ਵਰਤੋ ਕਰਨ, ਟ੍ਰੈਫਿਕ ਨਿਯਮਾ ਦੀ ਪਾਲਨਾ ਕਰਨ, ਲੇਨ ਡਰਾਈਵਿੰਗ ਸੰਬੰਧੀ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ, ਸਾਈਬਰ ਕਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਅਤੇ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਲੇਸ਼ੀਅਨ ਫੰਡ ਮੁਆਵਜ਼ਾ ਲੈਣ ਸਬੰਧੀ ਜਾਗਰੂਕ ਕੀਤਾ ਗਿਆ। ਏਐਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸੰਬੋਧਨ ਕੀਤਾ। ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਸਾਰਿਆ ਸਬ ਜੇਲ ਮੋਗਾ ਦੇ ਪੰਜ ਸੌ ਮੀਟਰ ਦੇ ਘੇਰੇ ਨੂੰ ਨੋ ਡ੍ਰੇਨ ਜੋਨ ਏਰੀਆ ਘੋਸ਼ਿਤ ਕੀਤੇ ਜਾਣ ਸੰਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ।ਸਾਰਿਆ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ, ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ, ਵਹੀਕਲਾਂ ਦੇ ਦਸਤਾਵੇਜ਼ ਪੂਰੇ ਰੱਖਣ, ਨਸ਼ਾ ਕਰਕੇ ਵਹੀਕਲ ਨਾ ਚਲਾਉਣ, ਦੋ ਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਦੀ ਵਰਤੋਂ ਕਰਨ, ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਅਤੇ ਲੇਨ ਡਰਾਈਵਿੰਗ ਸੰਬੰਧੀ ਵੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਵਹੀਕਲਾਂ ਪਰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦੀ ਅਪੀਲ ਕੀਤੀ ਗਈ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸੰਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ ਅਤੇ ਸਾਈਬਰ ਕ੍ਰਾਈਮ ਹੈਲਪ ਲਾਈਨ ਨੰਬਰ 1930 ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਿਲੇਸੀਅਨ ਫੰਡ ਮੁਆਵਜ਼ਾ ਲੈਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਹੈੱਡਕਾਂਸਟੇਬਲ ਸੁਖਜਿੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲ, ਚੈਅਰਮੈਨ ਸਰਦਾਰ ਕੁਲਵੰਤ ਸਿੰਘ, ਐਮ ਡੀ ਸ਼੍ਰੀਮਤੀ ਰਣਜੀਤ ਕੌਰ, ਪ੍ਰਿੰਸੀਪਲ ਰਮਨਜੀਤ ਕੋਰ, ਵਾਈਸ ਪ੍ਰਿੰਸੀਪਲ ਜਤਿੰਦਰ ਸਿੰਘ ਆਦਿ ਅਧਿਆਪਕ ਸਹਿਬਾਨ ਹਾਜ਼ਰ ਸਨ ।