ਲੁਧਿਆਣਾ (ਕਰਨੈਲ ਸਿੰਘ ਐੱਮ.ਏ .)
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਤੇਗ ਬਹਾਦਰ ਨਗਰ, ਚੰਡੀਗੜ੍ਹ ਰੋਡ ਲੁਧਿਆਣਾ ਵਿਖੇ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਚੌਪਹਿਰਾ ਸਮਾਗਮ ਮੁੱਖ ਸੇਵਾਦਾਰ ਕਰਨੈਲ ਸਿੰਘ ਦੇ ਅਣਥੱਕ ਉੱਦਮ ਤੇ ਪ੍ਰੇਰਨਾ ਸਦਕਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਆਯੋਜਿਤ ਕੀਤਾ ਗਿਆ। ਹਫਤਾਵਾਰੀ ਮਹਾਨ ਚੌਪਹਿਰਾ ਸਮਾਗਮ ਸੰਗਤਾਂ ਲਈ ਇੱਕ ਅਲੌਕਿਕ ਗੁਰਮਤਿ ਸਮਾਗਮ ਬਣ ਗਿਆ ਹੈ, ਜਿਸ ਅੰਦਰ ਸੰਗਤਾਂ ਨੇ ਵੱਡੀ ਤਾਦਾਦ ਵਿੱਚ ਹਾਜ਼ਰੀਆਂ ਭਰੀਆਂ । ਨਿੱਤਨੇਮ ਦੀਆਂ ਪੰਜ ਬਾਣੀਆਂ, ਪੰਜ ਜਪਜੀ ਸਾਹਿਬ ਦੇ ਪਾਠ, ਦੋ ਚੌਪਈ ਸਾਹਿਬ ਦੇ ਪਾਠ, ਇੱਕ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀਆਂ ਬੀਬੀਆਂ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਛੇ ਪਉੜੀਆਂ ਅਨੰਦ ਸਾਹਿਬ ਦਾ ਪਾਠ ਕਰਨ ਉਪਰੰਤ ਸਮਾਪਤੀ ਹੋਈ। ਠੰਡੇ ਮਿੱਠੇ ਜਲ ਦੀ ਛਬੀਲ ਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। ਚੌਪਹਿਰਾ ਸਮਾਗਮ ਵਿੱਚ ਕਰਨੈਲ ਸਿੰਘ ਪ੍ਰਧਾਨ, ਗੁਰਮੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ, ਸੁਰਜੀਤ ਸਿੰਘ ਖੁਰਾਣਾ ਖ਼ਜ਼ਾਨਚੀ, ਸੁਰਿੰਦਰ ਸਿੰਘ, ਪਲਵਿੰਦਰ ਸਿੰਘ, ਰਣਜੀਤ ਸਿੰਘ, ਸਵਰਨ ਸਿੰਘ, ਮਨਜੀਤ ਸਿੰਘ ਅਰਵਿੰਦਰ ਸਿੰਘ ਹੈੱਡ ਗ੍ਰੰਥੀ, ਭਾਈ ਅਵਤਾਰ ਸਿੰਘ ਤੇ ਵੱਡੀ ਤਾਦਾਦ ਵਿੱਚ ਸੰਗਤਾਂ ਹਾਜ਼ਰ ਸਨ