Home » ਪ੍ਰਮਾਤਮਾ ਨਾਲ ਜੁੜਕੇ ਜਿਉਂਦੇ ਜੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ : ਅਵਤਾਰ ਸਿੰਘ ਭੀਖੋਵਾਲ

ਪ੍ਰਮਾਤਮਾ ਨਾਲ ਜੁੜਕੇ ਜਿਉਂਦੇ ਜੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ : ਅਵਤਾਰ ਸਿੰਘ ਭੀਖੋਵਾਲ

by Rakha Prabh
22 views

ਹੁਸ਼ਿਆਰਪੁਰ 30 ਮਈ  (ਤਰਸੇਮ ਦੀਵਾਨਾ ) ਪ੍ਰਮਾਤਮਾ ਨਾਲ ਜੁੜਕੇ ਜਿਉਂਦੇ ਜੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੰਤ ਭਗਤ ਆਪਣੇ ਗ੍ਰਹਿਸਥੀ ਜੀਵਨ ਬਤੀਤ ਕਰਨ ਦੇ ਨਾਲ ਨਾਲ ਪੂਰੇ ਸੰਸਾਰ ਦਾ ਭਲਾ ਕਰਦੇ ਹਨ। ਜੇਕਰ ਤੱਪਦੀ ਗਰਮੀ ਹੋਵੇ ਤਾਂ ਸੰਤ ਭਗਤ ਠੰਡ ਬਰਸਾਉਂਦੇ ਹਨ ਤੇ ਪੂਰੀ ਠੰਡ ਵਿੱਚ ਸਭ ਨੂੰ ਨਿੱਘ ਬਖਸ਼ਦੇ ਹਨ ਪਰ ਦੂਜੇ ਪਾਸੇ ਬਾਕੀ ਦੁਨੀਆਂ ਸੰਸਾਰ ਨੂੰ ਮਾਇਆ ਰੂਪ ਵਿੱਚ ਦੇਖ ਕੇ ਇਸ ਵਿੱਚ ਹੀ ਉਲਝੀ ਰਹਿੰਦੀ ਹੈ ਤੇ ਹੰਕਾਰ ਨੂੰ ਪ੍ਰਬਲ ਕਰਕੇ ਆਪਣੇ ਕੰਮ ਕਰਦੀ ਹੈ। ਇਹਨਾ ਗੱਲਾ ਦਾ ਪ੍ਰਗਟਾਵਾ ਨੇੜਲੇ ਪਿੰਡ ਭੀਖੋਵਾਲ  ਦੇ ਗੁਰਦੁਆਰਾ ਗੂਰੂ ਨਾਨਕ ਚਰਨਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਅਵਤਾਰ ਸਿੰਘ ਭੀਖੋਵਾਲ ਨੇ ਪੱਤਰਕਾਰਾ ਨਾਲ ਕੀਤਾ । ਉਹਨਾ ਕਿਹਾ ਕਿ  ਸੰਤ ਭਗਤ ਜਿੰਨ੍ਹੇ ਮਰਜੀ ਉੱਚੇ ਹੋ ਜਾਣ ਪਰ ਸਭ ਪ੍ਰਮਾਤਮਾ ਦੀ ਦੇਣ ਸਮਝਦੇ ਹਨ, ਸਭ ਦਾ ਭਲਾ ਕਰਦੇ ਹਨ, ਹਰ ਕਿਸੇ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੇ ਹਨ। ਇੱਧਰ ਉੱਧਰ ਦੀਆਂ ਗੱਲਾਂ ਸੁਣਾ ਕੇ ਟਾਈਮ ਪਾਸ ਨਹੀਂ ਕਰਦੇ ਸਗੋੋਂ ਸਮਝਾਉਂਦੇ ਹਨ ਕਿ ਦੁੱਖ ਤੇ ਸੁੱਖ ਤਾਂ ਜਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਤੇ ਇਹ ਬ੍ਰਹਮਗਿਆਨ ਦੀ ਸਮਝ ਸਾਡੀ ਆਤਮਾ ਨੂੰ ਸਦਾ ਲਈ ਪ੍ਰਮਾਤਮਾ ਦੀ ਪਹਿਚਾਣ ਕਰਵਾ ਕੇ ਸਮਦਿ੍ਰਸ਼ਟੀ ਵਾਲਾ ਨਜ਼ਰੀਆ ਪ੍ਰਦਾਨ ਕਰਦੀ ਹੈ। ਉਹਨਾ ਕਿਹਾ ਕਿ  ਬੇਸ਼ੱਕ ਕੋਈ ਵਿਦਿਆਰਥੀ ਹੋਵੇ, ਨੌਕਰੀ ਪੇਸ਼ਾ ਜਾਂ ਵਪਾਰੀ ਹੋਵੇ ਭਗਤ ਹਮੇਸ਼ਾ ਗ੍ਰਹਿਸਥੀ ਜੀਵਨ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਹੋਏ ਨਾਲ ਨਾਲ ਭਗਤੀ ਵੀ ਕਰਦੇ ਹਨ। ਇਸ ਭਗਤੀ ਦਾ ਪੱਕਾ ਰੰਗ ਜਿਸਤੇ ਚੜ੍ਹ ਜਾਂਦਾ ਹੈ ਉਹ ਇਨਸਾਨ ਹਮੇਸ਼ਾ, ਹਰ ਸਮੇਂ, ਹਰ ਜਗ੍ਹਾ ਪੂਰਨ ਰਹਿੰਦਾ ਹੈ ਤੇ ਉਸ ਪ੍ਰਮਾਤਮਾ  ਨਾਲ ਜੁੜਿਆ ਰਹਿੰਦਾ ਹੈ। ਆਤਮਾ ਦੀ ਤੜਫ਼ ਜੋ ਹੈ ਉਹ ਪੂਰੇ ਸੰਸਾਰ ਲਈ ਆਪਣਾ ਯੋਗਦਾਨ ਦਿੰਦੀ ਹੈ। ਸਰੀਰ ਤਾਂ ਕਿਸੇ ਵੀ ਸਮੇਂ ਖਤਮ ਹੋ ਸਕਦਾ ਹੈ ਚਾਹੇ ਬਚਪਨ, ਵਿੱਚ ਚਾਹੇ ਜਵਾਨੀ ਵਿੱਚ ਚਾਹੇ ਤਾ  ਬੁਢਾਪੇ ਵਿੱਚ ਇਸ ਲਈ ਅਸੀਂ ਪ੍ਰਮਾਤਮਾ ਦੀ ਪਹਿਚਾਣ ਕਰਨ ਲਈ ਸਮੇਂ ਦਾ ਇੰਤਜਾਰ ਨਹੀਂ ਕਰਨਾ ਸਗੋਂ ਸ਼ੁਰੂ ਤੋਂ ਹੀ ਇਸ ਪ੍ਰਮਾਤਮਾ ਦੀ ਪਹਿਚਾਣ ਕਰਕੇ ਜੀਵਨ ਬਤੀਤ ਕਰਨਾ ਹੈ ਕਿਉਕਿ  ਪੂਰਨ ਪ੍ਰਮਾਤਮਾ ਨਾਲ ਜੁੜਕੇ ਜਿਉਂਦੇ ਜੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਾਣੀ ਨੂੰ ਆਪਣੀ ਅਸਲੀ ਪਹਿਚਾਣ ਗਲਾਸ ਜਾਂ ਪਾਣੀ ਦੀ ਬੋਤਲ ਦੇ ਅਕਾਰ ਤੋਂ ਨਹੀਂ ਸਗੋਂ ਪਿਆਸ ਬੁਝਾਉਣ ਵਾਲੇ ਪਾਣੀ ਤੇ ਵਿਸ਼ਾਲ ਸਾਗਰ ਤੋਂ ਹੁੰਦੀ ਹੈ ਉਸੇ ਤਰ੍ਹਾਂ ਆਤਮਾ ਸਰੀਰ ਰੂਪੀ ਛੋਟੇ ਦਾਇਰੇ ਵਿੱਚ ਰਹਿੰਦੀ ਹੋਈ ਤਾਂ ਤੜਪਦੀ ਹੈ, ਸੀਮਤ ਰਹਿੰਦੀ ਹੈ ਪਰ ਜਦੋਂ ਇਸ ਆਤਮਾ ਨੂੰ ਬ੍ਰਹਮਗਿਆਨ ਹੋ ਜਾਂਦਾ ਹੈ ਤਾਂ ਇਹ ਪ੍ਰਮਾਤਮਾ  ਨਾਲ ਜੁੜ ਕੇ ਵਿਸ਼ਾਲ ਬਣ ਜਾਂਦੀ ਹੈ, ਮੁਕਤ ਹੋ ਜਾਂਦੀ ਹੈ। ਉਹਨਾਂ ਸਭ ਨੂੰ ਬ੍ਰਹਮਗਿਆਨ ਨਾਲ ਜੁੜ ਕੇ ਸੇਵਾ, ਸਿਮਰਨ, ਸਤਿਸੰਗ ਕਰਦੇ ਹੋਏ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿੱਚ ਮੰਨਕੇ, ਪੂਰੇ ਸੰਸਾਰ ਨੂੰ ਆਪਣਾ ਮੰਨ ਕੇ, ਸਭ ਨਾਲ ਪਿਆਰ ਕਰਦੇ ਹੋਏ,  ਦਾਤਾ ਨੂੰ ਸਮਝ ਕੇ, ਹੰਕਾਰ ਤੋਂ ਬੱਚਕੇ, ਸੇਵਾ ਕਰਦੇ ਹੋਏ, ਭਰਮ ਭੁਲੇਖਿਆਂ ਤੋਂ ਬੱਚਕੇ ਮਾਲਕ  ਨਾਲ ਜੁੜ ਕੇ ਰਹਿਣਾ ਚਾਹੀਦਾ ਹੈ

You Might Be Interested In

Related Articles

Leave a Comment