Home » ਲਾਇਨਜ਼ ਕਲੱਬ ਫਗਵਾੜਾ ਨੇ ਇੱਕ ਲੋੜਵੰਦ ਮਰੀਜ਼ ਦੀ ਅੱਖ ਦਾ ਕਰਵਾਇਆ ਅਪ੍ਰੇਸ਼ਨ

ਲਾਇਨਜ਼ ਕਲੱਬ ਫਗਵਾੜਾ ਨੇ ਇੱਕ ਲੋੜਵੰਦ ਮਰੀਜ਼ ਦੀ ਅੱਖ ਦਾ ਕਰਵਾਇਆ ਅਪ੍ਰੇਸ਼ਨ

by Rakha Prabh
18 views
ਫਗਵਾੜਾ 23 ਜੂਨ (ਸ਼ਿਵ ਕੋੜਾ) ਲਾਇਨਜ਼ ਕਲੱਬ ਫਗਵਾੜਾ ਦੀ ਤਰਫੋਂ ਇਕ ਲੋੜਵੰਦ ਦੀ ਅੱਖ ਦਾ ਫਰੀ ਅਪ੍ਰੇਸ਼ਨ ਬਾਹੜਾ ਹਸਪਤਾਲ ਫਗਵਾੜਾ ਵਿਖੇ ਕਰਵਾਇਆ ਗਿਆ। ਕਲੱਬ ਪ੍ਰਧਾਨ ਲਾਇਨ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਸੁਖਵਿੰਦਰ ਸਿੰਘ ਟੈਰੀ (ਚਾਰਟਰ ਪ੍ਰਧਾਨ) ਸਨ। ਡਾ: ਤੁਸ਼ਾਰ ਅਗਰਵਾਲ ਦੀ ਟੀਮ ਨੇ ਮਰੀਜ਼ ਦੀ ਅੱਖ ਦਾ ਸਫ਼ਲ ਆਪ੍ਰੇਸ਼ਨ ਕਰਕੇ ਲੈਂਜ਼ ਪਾਉਣ ਉਪਰੰਤ ਮਰੀਜ ਨੂੰ ਅਪਰੇਸ਼ਨ ਤੋਂ ਬਾਅਦ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ। ਕਲੱਬ ਦੇ ਪ੍ਰਧਾਨ ਲਾਇਨ ਮਨਪ੍ਰੀਤ ਸਿੰਘ ਨੇ ਲਾਇਨ ਸੁਖਵਿੰਦਰ ਸਿੰਘ ਟੈਰੀ, ਡਾ: ਤੁਸ਼ਾਰ ਅਗਰਵਾਲ ਦੀ ਸਮੁੱਚੀ ਟੀਮ ਅਤੇ ਸਮੂਹ ਐਨ.ਆਰ.ਆਈਜ਼ ਦਾ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ‘ਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਲਾਇਨਜ਼ ਕਲੱਬ ਫਗਵਾੜਾ ਦਾ ਇੱਕੋ ਇੱਕ ਟੀਚਾ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰਨਾ ਹੈ। ਇਸ ਤਰ੍ਹਾਂ ਦੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਲਾਇਨਜ ਕਲੱਬ ਫਗਵਾੜਾ ਦੇ ਸਕੱਤਰ ਲਾਇਨ ਬਲਜਿੰਦਰ ਬਾਂਸਲ, ਲਾਇਨ ਬਲੀ ਰਾਮ ਕੈਸ਼ੀਅਰ, ਲਾਇਨ ਨਵਜੋਤ ਸਿੰਘ ਪੀ.ਆਰ.ਓ., ਲਾਇਨ ਦੇਵ ਕਾਲੀਆ, ਲਾਇਨ ਨੀਰਜ, ਲਾਇਨ ਸਰਬਜੀਤ ਸਿੰਘ, ਲਾਇਨ ਜਸਵੀਰ ਸਿੰਘ, ਲਾਇਨ ਪਵਨ ਭੱਟ ਅਤੇ ਲਾਇਨ ਮਲਕੀਤ ਸੰਧੀ ਆਦਿ ਹਾਜ਼ਰ ਸਨ।

Related Articles

Leave a Comment