Home » ਸੀ ਆਈ ਐਸ ਸੀ ਪ੍ਰੀ ਓਲੰਪੀਆਡ ਯੋਗਾ ਮੁਕਾਬਲੇ ਵਿੱਚ ਐਮਬਰੋਜੀਅਲ ਪਬਲਿਕ ਸਕੂਲ ਜੀਰਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੀ ਆਈ ਐਸ ਸੀ ਪ੍ਰੀ ਓਲੰਪੀਆਡ ਯੋਗਾ ਮੁਕਾਬਲੇ ਵਿੱਚ ਐਮਬਰੋਜੀਅਲ ਪਬਲਿਕ ਸਕੂਲ ਜੀਰਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਰੋਹਨ ਪ੍ਰੀਤ ਸਿੰਘ ਦੀ ਹੋਈ ਨੈਸ਼ਨਲ ਵਾਸਤੇ ਚੋਣ

by Rakha Prabh
29 views

ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 9 ਮਈ :- ਸੀ ਆਈ ਐਸ ਸੀ ਪ੍ਰੀ ਓਲੰਪੀਆਡ ਜੋਨਲ ਅਤੇ ਰੀਜਨਲ ਪੱਧਰ ਦੇ ਯੋਗਾ ਮੁਕਾਬਲੇ ਬੀਤੇ ਦਿਨੀ ਕਰਮਵਾਰ ਐਮਬਰੋਜੀਅਲ ਪਬਲਿਕ ਸਕੂਲ ਜੀਰਾ ਅਤੇ ਚੰਡੀਗੜ੍ਹ ਵਿੱਚ ਕਰਵਾਏ ਗਏ। ਜੋਨਲ ਪੱਧਰ ਦੇ ਐਮਬਰੋਜ਼ੀਅਲ ਪਬਲਿਕ ਸਕੂਲ ਜੀਰਾ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਮੋਗਾ ਜੋਨ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ । ਇਹਨਾਂ ਮੁਕਾਬਲਿਆਂ ਵਿੱਚ ਐਮਬਰੋਜੀਅਲ ਪਬਲਿਕ ਸਕੂਲ ਜੀਰਾ ਦੇ 12 ਵਿਦਿਆਰਥੀਆਂ ਨੇ ਆਪਣੇ ਆਪਣੇ ਉਮਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਿਲ ਕੀਤੀ ਅਤੇ ਮੋਗਾ ਜੋਨ ਦੀ ਤਰਫ ਤੋਂ ਰੀਜਨਲ ਮੁਕਾਬਲੇ ਵਿੱਚ ਹਿੱਸਾ ਲਿਆ। ਚੰਡੀਗੜ੍ਹ ਵਿੱਚ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀ ਰੋਹਨਪ੍ਰੀਤ ਸਿੰਘ ਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਨੇ ਬਰੋਂਜ ਮੈਡਲ ਜਿੱਤ ਕੇ ਨੈਸ਼ਨਲ ਮੁਕਾਬਲਿਆਂ ਵਾਸਤੇ ਕੁਆਲੀਫਾਈ ਕੀਤਾ । ਸਕੂਲ ਪਹੁੰਚਣ ਤੇ ਸਕੂਲ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ , ਪ੍ਰਿੰਸੀਪਲ ਸ੍ਰੀ ਤੇਜ਼ ਸਿੰਘ ਠਾਕੁਰ ਅਤੇ ਸਮੂਹ ਸਟਾਫ ਨੇ ਰੋਹਨਪ੍ਰੀਤ ਸਿੰਘ ਅਤੇ ਉਸ ਦੇ ਕੋਚ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਉਮੀਦ ਜਾਹਿਰ ਕੀਤੀ ਕਿ ਨੈਸ਼ਨਲ ਮੁਕਾਬਲੇ ਵਿੱਚ ਵੀ ਉਹ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਆਪਣੇ ਸਕੂਲ , ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗਾ । ਇਸ ਮੌਕੇ ਤੇ ਕੁਆਰਡੀਨੇਟਰ ਮਿਸਿਜ਼ ਰੀਨਾ ਠਾਕੁਰ , ਸ੍ਰੀ ਸੁਰਿੰਦਰ ਕਟੋਚ , ਸ਼੍ਰੀ ਦੀਪਕ ਸੇਖੜੀ , ਮਿਸਿਜ ਅਨਪਮਾ ਠਾਕੁਰ ਅਤੇ ਡੀ ਪੀ ਸੰਜੇ ਭਾਰਦਵਾਜ , ਅਸ਼ਵਨੀ ਕੁਮਾਰ , ਅਸ਼ੋਕ ਕੁਮਾਰ , ਸੁਨੀਲ ਕੁਮਾਰ ਅਤੇ ਰੇਨੂਕਾ ਠਾਕਰ ਵੀ ਹਾਜ਼ਰ ਸਨ

Related Articles

Leave a Comment