ਸਾਲਾਨਾ ਸਿੱਖਿਆ ਮੇਲਾ
ਡੀਓਏ, ਸੀਐਨਆਈ, ਨੇ ਹਰ ਉਮਰ ਦੇ ਲੋਕਾਂ ਲਈ ਵਿਦਿਅਕ ਸੰਦੇਸ਼ ਵਾਲਾ ਸਾਲਾਨਾ ਸਿੱਖਿਆ ਮੇਲਾ ਆਯੋਜਿਤ ਕੀਤਾ
ਅੰਮ੍ਰਿਤਸਰ, 22 ਅਪ੍ਰੈਲ: ਇਹ ਸੱਚਮੁੱਚ ਹਰ ਲਿਹਾਜ਼ ਨਾਲ ਇਕ ‘ਵਿਦਿਅਕ’ ਮੇਲਾ ਸੀ। ਜਿਥੇ ਇਕ ਪਾਸੇ ਬੱਚਿਆਂ ਨੇ ਨੁੱਕੜ ਨਾਟਕ ਰਾਹੀਂ ਵਡਿਆਂ ਨੂੰ ਵਾਤਾਵਰਨ ਦੀ ਸੰਭਾਲ ਦੇ ਮਹੱਤਵ ਅਤੇ ਤਰੀਕਿਆਂ ਤੋਂ ਜਾਣੂ ਕਰਵਾਇਆ, ਉੱਥੇ ਹੀ ਬਜ਼ੁਰਗਾਂ ਨੇ ਵੀ ਬੱਚਿਆਂ ਨੂੰ ਚੰਗੀ ਸਿੱਖਿਆ ਖਾਸ ਕਰਕੇ ਉਚੇਰੀ ਸਿੱਖਿਆ ਦੇ ਉਨ੍ਹਾਂ ਦੇ ਜੀਵਨ ਵਿੱਚ ਮਹੱਤਵ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ| ਇਹ ਸਮਾਗਮ ਡਾਇਓਸੇਸਨ ਸੋਸ਼ਲ ਇੰਪਾਵਰਮੈਂਟ ਐਂਡ ਐਜੂਕੇਸ਼ਨ ਪ੍ਰੋਜੈਕਟ, ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨਾਰਥ ਇੰਡੀਆ (ਸੀਐਨਆਈ), ਦੁਆਰਾ ਆਯੋਜਿਤ ਇਕ ਸਾਲਾਨਾ ਸਿੱਖਿਆ ਮੇਲਾ ਸੀ, ਜੋ ਕਿ ਬੇਰਿੰਗ ਸਕੂਲ, ਮਿਸ਼ਨ ਕੰਪਾਊਂਡ, ਕੁਰਾਨਗੜ੍ਹ, ਅਜਨਾਲਾ, ਦੀ ਗਰਾਊਂਡ ਵਿੱਚ ਆਯੋਜਿਤ ਕੀਤਾ ਗਿਆ ਸੀ।
ਇਸ ਮੌਕੇ ਡੀ.ਓ.ਏ., ਸੀ.ਐਨ.ਆਈ. ਦੇ ਹੇਠ ਆਉਂਦੇ 25 ਸਰਹੱਦੀ ਪਿੰਡਾਂ ਦੇ ਬੱਚਿਆਂ ਅਤੇ ਵੱਡਿਆਂ ਦੇ ਇੱਕ ਪ੍ਰਭਾਵਸ਼ਾਲੀ ਇਕੱਠ ਦੇ ਸਾਹਮਣੇ ਬੱਚਿਆਂ ਨੇ ਨੁੱਕੜ ਨਾਟਕ ਰਾਹੀਂ ‘ਵੱਧ ਤੋਂ ਵੱਧ ਰੁੱਖ ਲਗਾਓ, ਪਲਾਸਟਿਕ ਦੀ ਵਰਤੋਂ ਘਟਾਓ’ ਦਾ ਸੁਨੇਹਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਐਡਵੋਕੇਟ ਰਾਜੀਵ ਮਦਾਨ ਅਤੇ ਸ੍ਰੀਮਤੀ ਗੀਤਾ ਗਿੱਲ ਵੀ ਹਾਜ਼ਰ ਸਨ।
ਦ ਮੋਸਟ ਰੈਵ ਡਾ: ਪੀ.ਕੇ. ਸਾਮੰਤਾਰਾਏ, ਬਿਸ਼ਪ, ਡਾਇਓਸਿਸ ਓਫ ਅੰਮ੍ਰਿਤਸਰ, ਚਰਚ ਆਫ ਨਾਰਥ ਇੰਡੀਆ, ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤੇ ਗਏ ਇਸ ਸਾਲਾਨਾ ਸਿੱਖਿਆ ਮੇਲੇ ਦਾ ਉਦੇਸ਼ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਸਰਹੱਦੀ ਪਿੰਡਾਂ ਦੇ ਗਰੀਬ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। “ਇਹ ਪਹਿਲ ਇਨ੍ਹਾਂ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਸਾਰੇ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਬਾਰੇ ਹੈ, ਜਦਕਿ ਇਸ ਵਿਚ ਲੜਕੀਆਂ ਦੀ ਸਿੱਖਿਆ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਪਹਿਲ ਬਾਰੇ ਲੋਕਾਂ ਵਿੱਚ ਜਾਗਰੂਕਤਾ ਕਈ ਗੁਣਾ ਵਧੀ ਹੈ,” ਬਿਸ਼ਪ ਸਾਮੰਤਾਰਾਏ ਨੇ ਕਿਹਾ। ਉਨ੍ਹਾਂ ਕਿਹਾ ਕਿ ਡਾਇਓਸਿਸ ਤਿੰਨ ਤੋਂ 12 ਸਾਲ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਦੀ ਹੈ।
“ਇਨ੍ਹਾਂ ਬੱਚਿਆਂ ਨੂੰ ਮੁਫਤ ਕਿਤਾਬਾਂ ਅਤੇ ਵਰਦੀਆਂ ਪ੍ਰਦਾਨ ਕਰਨ ਤੋਂ ਇਲਾਵਾ, ਡਾਇਓਸਿਸ ਉਹਨਾਂ ਦੇ ਤਜ਼ਰਬੇ ਅਤੇ ਐਕਸਪੋਜ਼ਰ ਨੂੰ ਵਧਾਉਣ ਲਈ ਵੱਖ-ਵੱਖ ਵਿਦਿਅਕ ਦੌਰਿਆਂ ਦੇ ਨਾਲ-ਨਾਲ ਖੇਡ ਸਮਾਗਮਾਂ ਵਿੱਚ ਉਹਨਾਂ ਦੀ ਭਾਗੀਦਾਰੀ ਲਈ ਫੰਡ ਵੀ ਪ੍ਰਦਾਨ ਕਰਦੀ ਹੈ,” ਬਿਸ਼ਪ ਸਾਮੰਤਾਰਾਏ ਨੇ ਕਿਹਾ।
ਇਸ ਉੱਦਮ ‘ਤੇ ਹੋਰ ਰੋਸ਼ਨੀ ਪਾਉਂਦੇ ਹੋਏ, ਪ੍ਰੋਜੈਕਟ ਅਫਸਰ, ਸ੍ਰੀ ਸੈਮਸਨ ਰਾਮ ਨੇ ਕਿਹਾ ਕਿ ਇਹ ਪ੍ਰੋਜੈਕਟ ਡਾਇਓਸਿਸ ਨੂੰ ਸਾਲਾਨਾ ਘੱਟੋ-ਘੱਟ ਪੰਜ ਤੋਂ ਸੱਤ ਬੱਚਿਆਂ ਦੀ ਗ੍ਰੈਜੂਏਸ਼ਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿਚ ਮਦਦਗਾਰ ਸਿੱਧ ਹੁੰਦੀ ਹੈ। “ਡਾਇਓਸਿਸ ਦੀਆਂ ਪ੍ਰਾਪਤੀਆਂ ਨੂੰ ਦਰਸਾਉਣ ਤੋਂ ਇਲਾਵਾ, ਸਾਲਾਨਾ ਸਿੱਖਿਆ ਮੇਲੇ ਦਾ ਉਦੇਸ਼ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਬੱਚਿਆਂ ਦੀ ਭਲਾਈ ਦੇ ਸਬੰਧ ਵਿੱਚ ਜਨਤਾ ਵਿਚਕਾਰ ਡਾਇਓਸਿਸ ਦੀਆਂ ਵਿਦਿਅਕ ਪਹਿਲਕਦਮੀਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ,” ਉਨ੍ਹਾਂ ਨੇ ਕਿਹਾ।
ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਦੀ ਲੋੜ ਵਿਸ਼ੇ ‘ਤੇ ਅਧਾਰਿਤ ਇੱਕ ਨੁੱਕੜ ਨਾਟਕ ਦੇ ਨਾਲ-ਨਾਲ ਇਸ ਮੌਕੇ ਤੇ ਆਯੋਜਿਤ ਇਕ ਵਿਗਿਆਨ ਪ੍ਰਦਰਸ਼ਨੀ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ। ਇਸ ਮੌਕੇ ਵੱਖ-ਵੱਖ ਖਾਣ-ਪੀਣ ਦੀਆਂ ਸਟਾਲਾਂ ਨੇ ਸਮਾਗਮ ਨੂੰ ਹੋਰ ਵੀ ਮਜ਼ੇਦਾਰ ਬਣਾ ਦਿੱਤਾ।
ਰੈਵ. ਲਿਲੀ ਸਾਮੰਤਾਰਾਏ, ਪ੍ਰਸ਼ਾਸਕ, ਡੀ.ਓ.ਏ., ਸੀ.ਐਨ.ਆਈ., ਰੇਵ. ਸੋਹਨ ਲਾਲ, ਉਪ ਪ੍ਰਧਾਨ, ਡੀ.ਓ.ਏ, ਸੀ.ਐਨ.ਆਈ., ਸ੍ਰੀਮਤੀ ਸੁਮਨ ਈਂਗਲਜ਼, ਖਜ਼ਾਨਚੀ, ਡੀ.ਓ.ਏ., ਸੀ.ਐਨ.ਆਈ., ਅਤੇ ਪ੍ਰਿੰਸੀਪਲ, ਅਲੈਗਜ਼ੈਂਡਰਾ ਸਕੂਲ, ਅੰਮ੍ਰਿਤਸਰ, ਰੈਵ. ਅਯੂਬ ਡੈਨੀਅਲ, ਵਿੱਤ ਸਲਾਹਕਾਰ, ਡੀ.ਓ.ਏ., ਸੀ.ਐਨ.ਆਈ.,ਸ਼੍ਰੀ ਡੈਨੀਅਲ ਬੀ ਦਾਸ, ਸੰਪਤੀ ਮੈਨੇਜਰ, ਅਤੇ ਡਾਇਰੈਕਟਰ, ਐਸਈਡੀਪੀ, ਸ਼੍ਰੀ ਓਮ ਪ੍ਰਕਾਸ਼, ਵਿੱਤ ਅਫਸਰ, ਡੀ.ਓ.ਏ., ਸੀ.ਐਨ.ਆਈ., ਸ਼੍ਰੀਮਤੀ ਸੋਨੀਆ ਸਾਮੰਤਾਰਾਏ, ਵਿਕਾਸ ਅਫਸਰ, ਡੀ.ਓ.ਏ., ਸੀ.ਐਨ.ਆਈ., ਸ਼੍ਰੀ ਡੈਰਿਕ ਈਂਗਲਜ਼, ਸਕੱਤਰ ਬੀਯੂਸੀਸੀਏ, ਡਾ. ਪੁਲਕ ਸਾਮੰਤਾਰਾਏ, ਪ੍ਰਿੰਸੀਪਲ, ਬੀ.ਆਈ.ਟੀ, ਬਟਾਲਾ, ਸ੍ਰੀ ਅਭਿਸ਼ੇਕ ਮਿਚਲ, ਪ੍ਰਿੰਸੀਪਲ, ਬੇਰਿੰਗ ਸਕੂਲ, ਬਟਾਲਾ, ਸ੍ਰੀਮਤੀ ਮਨਦੀਪ ਡੈਨੀਅਲ, ਪ੍ਰਿੰਸੀਪਲ, ਬੇਰਿੰਗ ਸਕੂਲ, ਅਜਨਾਲਾ, ਵੀ ਇਸ ਮੌਕੇ ਤੇ ਹਾਜ਼ਰ ਸਨ।
ਡੀਓਏ, ਸੀਐਨਆਈ