Home » ਫਿਰੋਜ਼ਪੁਰ ਸੀਟ ਤੋਂ ਜਿੱਤੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ, ‘ਆਪ’ ਦੇ ਜਗਦੀਪ ਸਿੰਘ ਨੂੰ ਪਛਾੜਿਆ

ਫਿਰੋਜ਼ਪੁਰ ਸੀਟ ਤੋਂ ਜਿੱਤੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ, ‘ਆਪ’ ਦੇ ਜਗਦੀਪ ਸਿੰਘ ਨੂੰ ਪਛਾੜਿਆ

by Rakha Prabh
19 views

ਫਿਰੋਜ਼ਪੁਰ ਲੋਕ ਸਭਾ ਸੀਟ ‘ਤੇ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਜਿੱਤ ਦਰਜ ਕੀਤੀ ਹੈ। ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੂਜੇ ਨੰਬਰ ‘ਤੇ ਹਨ। ਪਿਛਲੀਆਂ ਤਿੰਨ ਚੋਣਾਂ ਵਿਚ ਇਥੇ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਸੀ। ਘੁਬਾਇਆ ਦੋ ਵਾਰ ਅਕਾਲੀ ਦਲ ਦੇ ਸਾਂਸਦ ਰਹਿ ਚੁੱਕੇ ਹਨ।

ਭਾਜਪਾ ਨੇ ਕਾਂਗਰਸ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੈਦਾਨ ਵਿਚ ਉਤਾਰਿਆ ਸੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਪਾਰਟੀ ਨੂੰ ਜਿੱਤ ਨਹੀਂ ਦਿਵਾ ਸਕੇ। ਇਸੇ ਸੀਟ ਅਧੀਨ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ, ਅਬੋਹਰ, ਫਾਜ਼ਿਲਕਾ, ਜਲਾਲਾਬਾਦ, ਬੱਲੂਆਣਾ, ਮੁਕਤਸਰ ਦੀਆਂ ਵਿਧਾਨ ਸਭਾ ਸੀਟਾਂ ਹਨ। ਇਸ ਵਾਰ 31 ਉਮੀਦਵਾਰ ਚੋਣ ਮੈਦਾਨ ਵਿਚ ਸਨ। ਇਸ ਸੀਟ ‘ਤੇ ਇਸ ਵਾਰ 65.95 ਫੀਸਦੀ ਵੋਟਿੰਗ ਹੋਈ।

Related Articles

Leave a Comment